ETV Bharat / state

ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਨ ਡੁੱਬਿਆ ਨੌਜਵਾਨ, ਹੋਈ ਮੌਤ ! - ਵਿਧਾਨ ਸਭਾ ਹਲਕਾ ਜ਼ੀਰਾ

ਦਰਿਆ ਵਿੱਚ ਡੁੱਬਣ ਨਾਲ 14 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਪਰਿਵਾਰ ਨੇ ਪੁਲਿਸ ਉੱਤੇ ਗੰਭੀਰ ਦੋਸ਼ ਲਾਉਂਦਿਆਂ ਇਨਸਾਫ਼ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੇ ਸਾਥ ਨਾਲ ਧਰਨਾ ਦਿੱਤਾ।

Youth drowned due to police negligence, died in Ferozepur
ਪੁਲਿਸ ਦੀ ਲਾਪਰਵਾਹੀ ਕਾਰਨ ਡੁੱਬਿਆ ਨੌਜਵਾਨ, ਹੋਈ ਮੌਤ !
author img

By

Published : Dec 4, 2022, 10:03 AM IST

Updated : Dec 4, 2022, 10:31 AM IST

ਫਿਰੋਜ਼ਪੁਰ: ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਮੱਲੂ ਬਾਣੀਆ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਕਥਿਤ ਪੁਲਿਸ ਦੀ ਲਾਪਰਵਾਹੀ ਦੇ ਡਰ ਤੋਂ ਦਰਿਆ ਦੇ ਵਿਚ ਡੁੱਬ ਜਾਣ ਨਾਲ ਮੌਤ ਦੇ ਕਾਰਨ ਜਥੇਬੰਦੀਆਂ ਤੇ ਪਰਿਵਾਰ ਵੱਲੋਂ ਸੁਲਤਾਨਪੁਰ ਲੋਈਆਂ ਗਿੱਦੜ ਵਿੰਡੀ ਪੁਲ ਉੱਪਰ ਲਾਸ਼ ਰੱਖ ਕੇ ਧਰਨਾ ਦਿੱਤਾ ਗਿਆ। ਮੰਗ ਕੀਤੀ ਗਈ ਕਿ ਜਦ ਤੱਕ ਇਨਸਾਫ ਨਹੀਂ ਮਿਲੇਗਾ ਧਰਨਾ ਨਹੀਂ ਚੁੱਕਿਆ ਜਾਵੇਗਾ।

ਪੁਲਿਸ ਨੇ ਡੁੱਬਦੇ ਨੌਜਵਾਨ ਨੂੰ ਨਹੀਂ ਬਚਾਇਆ: ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਕੁਲਵਿੰਦਰ ਸਿੰਘ ਬਾਹਰਵੀਂ ਵਿੱਚ ਪੜ੍ਹਦਾ ਹੈ। ਅਮਰਜੀਤ ਸਿੰਘ 14 ਸਾਲਾ ਦੇ, ਜੋ ਕਿ ਕਲਾਸ +1 ਵਿੱਚ ਪੜ੍ਹਦਾ ਸੀ। ਉਹ ਘਰੋਂ ਚਾਹ ਦੇਣ ਆਇਆ ਸੀ ਤੇ ਉਸ ਵੇਲੇ ਅਕਸਾਈਜ ਵਿਭਾਗ ਦੀ ਟੀਮ ਕਬੀਰ ਪੂਰਾ ਚੌਂਕੀ ਵੱਲੋਂ ਰੇਡ ਕੀਤੀ, ਉੱਥੇ ਆ ਕੇ ਕਿਹਾ ਗਿਆ ਕਿ ਉਹ ਸ਼ਰਾਬ ਕੱਢਣ ਦਾ ਕੰਮ ਕਰਦੇ ਹਨ। ਉਨ੍ਹਾਂ ਵੱਲੋਂ ਕੁਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਕੁੱਟਮਾਰ ਕਰਕੇ ਗੱਡੀ ਵਿਚ ਬਠਾਲਿਆ ਤੇ ਇਸ ਕੁੱਟਮਾਰ ਦੇ ਡਰ ਤੋਂ ਅਮਰਜੀਤ ਸਿੰਘ ਭੱਜਦਾ ਹੋਇਆ ਪਾਣੀ ਦੇ ਟੋਭੇ ਵਿੱਚ ਜਾ ਡਿੱਗਾ। ਜਦ ਦੋਵਾਂ ਬੱਚਿਆਂ ਨੇ ਪੁਲਿਸ ਨੂੰ ਕਿਹਾ ਕਿ ਸਾਡਾ ਭਰਾ ਪਾਣੀ ਵਿਚ ਡੁੱਬ ਗਿਆ ਹੈ ਤੇ ਪੁਲਿਸ ਵੱਲੋਂ ਲਾਪ੍ਰਵਾਹੀ ਕਰਦੇ ਹੋਏ, ਇਨ੍ਹਾਂ ਬੱਚਿਆਂ ਨੂੰ ਥਾਣੇ ਲੈ ਕੇ ਚਲੀ ਗਈ ਤੇ ਉਸ ਬੱਚੇ ਨੂੰ ਨਾ ਬਚਾਇਆ।

ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਨ ਡੁੱਬਿਆ ਨੌਜਵਾਨ, ਹੋਈ ਮੌਤ !

ਇਸ ਮੌਕੇ ਉਨ੍ਹਾਂ ਦੱਸਿਆ ਕਿ ਜਦ ਅਸੀਂ ਸਾਰੇ ਬੱਚਿਆਂ ਨੂੰ ਲੈਣ ਗਏ ਤਾਂ ਪੁਲਿਸ ਵੱਲੋਂ ਕਿਹਾ ਕਿ ਕੁਲਵਿੰਦਰ ਸਿੰਘ ਨੂੰ ਲੈ ਜਾਓ। ਅਸੀਂ ਐਸਐਸਪੀ ਸਹਿਬ ਤੋਂ ਪੁੱਛ ਲਿਆ ਹੈ ਕਿਉਕਿ ਇਸ ਦਾ ਪੇਪਰ ਹੈ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਨੂੰ ਨਹੀਂ ਛੱਡਣਾ, ਜਦ ਅਸੀਂ ਕਿਹਾ ਕਿ ਸਾਡਾ ਤੀਜਾ ਲੜਕਾ ਕਿੱਥੇ ਹੈ ਤਾਂ ਬੱਚਿਆਂ ਨੇ ਦੱਸਿਆ ਕਿ ਉਹ ਤਾਂ ਦਰਿਆ ਦੇ ਟੋਭੇ ਵਿਚ ਡੁੱਬ ਗਿਆ ਸੀ ਬਾਅਦ ਵਿਚ ਅਸੀਂ ਉਸ ਦੀ ਲਾਸ਼ ਨੂੰ ਪਾਣੀ ਵਿੱਚੋਂ ਕੱਢਿਆ।

ਇਨਸਾਫ਼ ਲਈ ਧਰਨਾ: ਇਨਸਾਫ਼ ਲੈਣ ਵਾਸਤੇ ਜੱਥੇਬੰਦੀ ਦੇ ਸਾਥ ਨਾਲ ਇਥੇ ਧਰਨਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਉਸ ਸਮੇਂ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਜਦੋਂ ਐਸਪੀਡੀ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਬਣਦੀ ਸਜ਼ਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਵਿਆਹੁਤਾ ਨੇ ਲਿਆ ਫਾਹਾ, ਮ੍ਰਿਤਕਾ ਦੇ ਪਰਿਵਾਰ ਨੇ ਸਹੁਰਾ ਪਰਿਵਾਰ 'ਤੇ ਲਾਏ ਤੰਗ ਕਰਨ ਦੇ ਦੋਸ਼

etv play button

Last Updated : Dec 4, 2022, 10:31 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.