ਫਿਰੋਜ਼ਪੁਰ: ਜ਼ਿਲ੍ਹੇ ਵਿੱਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਵਿਧਾਇਕ ਦੇ ਫਲੈਕਸ ਲਗਾਉਣ ਨੂੰ ਲੈ ਕੇ ਐਸਐਚਓ ਉੱਤੇ ਇੱਕ ਮਹਿਲਾ ਵੱਲੋਂ ਇਲਜ਼ਾਮ ਲਗਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਪੀੜਤ ਮਹਿਲਾ ਨੇ ਐਸਐਚਓ ਉੱਤੇ ਕੁੱਟਮਾਰ ਅਤੇ ਧੱਕਾਮੁੱਕੀ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਸਬੰਧੀ ਪੀੜਤ ਮਹਿਲਾ ਵੱਲੋਂ ਘਟਨਾ ਸਬੰਧੀ ਵੀਡੀਓ ਵੀ ਬਣਾਈ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਹੰਗਾਮਾ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਫਲੈਕਸ ਬੋਰਡ ਨੂੰ ਛੱਤ ਉੱਤੇ ਲਗਾਉਣ ਨੂੰ ਲੈ ਕੇ ਹੋਇਆ। ਇਸ ਦੌਰਾਨ ਪੀੜਤ ਔਰਤ ਨੇ ਐਸਐਚਓ ਉਇੱਤੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕਰਨ ਦੇ ਵੀ ਇਲਜ਼ਾਮ ਲਗਾਏ। ਇਹ ਹੰਗਾਮਾ ਵਿਧਾਇਕ ਦੇ ਇਹ ਫਲੈਕਸ ਫਿਰੋਜ਼ਪੁਰ ਮੋਗਾ ਰੋਡ ਸਥਿਤ ਇੱਕ ਘਰ 'ਤੇ ਦੀਵਾਲੀ ਦੀਆਂ ਵਧਾਈਆਂ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਦਹੀਆ ਦੇ ਵੱਡੇ ਫਲੈਕਸ ਬੋਰਡ ਲਗਾਉਣ ਨੂੰ ਲੈ ਕੇ ਹੋਇਆ।
ਪੀੜਤ ਔਰਤ ਨੇ ਐਸਐਚਓ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਐਸਐਚਓ ਨੇ ਉਨ੍ਹਾਂ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਹੀ ਨਹੀਂ ਉਨ੍ਹਾਂ ਦੇ ਘਰ ਵਿੱਚ ਲੱਗੇ ਡੀਵੀਆਰ ਕੱਢ ਕੇ ਲੈ ਗਏ ਜਿਸ ਨੂੰ ਉਨ੍ਹਾਂ ਨੇ ਤਿੰਨ ਘੰਟਿਆਂ ਵਿੱਚ ਵਾਪਿਸ। ਨਾਲ ਹੀ ਪੀੜਤ ਔਰਤ ਨੇ ਧਮਕੀਆਂ ਦੇਣ ਦੇ ਵੀ ਇਲਜ਼ਾਮ ਲਗਾਏ।
ਉੱਥੇ ਹੀ ਦੂਜੇ ਪਾਸੇ ਇਸ ਸਬੰਧੀ ਵਿਧਾਇਕ ਰਜਨੀਸ਼ ਦਹੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ, ਪਰ ਇਸ ਤੋਂ ਪਹਿਲਾਂ ਵੀ ਇਸ ਥਾਂ ਉੱਤੇ ਫਲੈਕਸ ਲੱਗਦੇ ਰਹੇ ਹਨ ਜੇਕਰ ਇਸ ਵਾਰ ਕੋਈ ਗੱਲ ਹੋਈ ਹੈ ਤਾਂ ਉਨ੍ਹਾਂ ਵੱਲੋਂ ਜ਼ਰੂਰ ਕੁੱਝ ਐਸਐਚਓ ਨੂੰ ਕਿਹਾ ਗਿਆ ਹੈ।
ਇਹ ਵੀ ਪੜੋ: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ