ਫਿਰੋਜ਼ਪੁਰ: ਪੰਜਾਬ ਦੇ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੂੰ ਟਰਾਂਸਪੋਰਟ ਮੰਤਰੀ (Minister of Transport) ਬਣਾਇਆ। ਰਾਜਾ ਵੜਿੰਗ (King Waring) ਵੱਲੋਂ ਅਹੁਦਾ ਸੰਭਾਲਦੇ ਹੀ ਆਪਣੀ ਕਾਰਗੁਜ਼ਾਰੀ ਸ਼ੁਰੂ ਕਰ ਦਿੱਤੀ ਗਈ ਅਤੇ ਉਨ੍ਹਾਂ ਆਪਣੀ 21-22 ਦਿਨਾਂ ਦੇ ਕਾਰਗੁਜ਼ਾਰੀ ਦੌਰਾਨ ਬੱਸ ਸਟੈਂਡ (Bus stand) ਦੇ ਦੌਰੇ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਵੱਲੋਂ ਬੱਸ ਸਟੈਂਡਾਂ ਵਿੱਚ ਸਫ਼ਾਈ ਨੂੰ ਲੈ ਕੇ ਵੀ ਸਖ਼ਤੀ ਕੀਤੀ ਗਈ।
ਬਿਨਾਂ ਪਰਮਿਟ ਦੇ ਚੱਲ ਰਹੀਆਂ ਬੱਸਾਂ 'ਤੇ ਕਰਵਾਈ ਹੈ ਕਾਰਵਾਈ
ਇਸ ਮੌਕੇ ਲੋਕਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਜੋ ਬਿਨਾਂ ਟੈਕਸ ਬਿਨਾਂ ਕਾਗਜ਼ਾਤ ਤੇ ਪ੍ਰਾਈਵੇਟ ਬੱਸਾਂ (Private buses) ਸੜਕਾਂ ਉਪਰ ਦੌੜ ਰਹੀਆਂ ਸਨ ਤੇ ਜਿਸ ਨਾਲ ਪੰਜਾਬ ਸਰਕਾਰ ਨੂੰ ਨੁਕਸਾਨ ਹੋ ਰਿਹਾ ਸੀ। ਉਨ੍ਹਾਂ ਬੱਸਾਂ ਨੂੰ ਵੀ ਫੜ ਕੇ ਪੁਲੀਸ ਥਾਣਿਆਂ ਅੰਦਰ ਬੰਦ ਕਰਵਾਇਆ ਗਿਆ। ਇਸ ਮੌਕੇ ਲੋਕਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਜੋ ਅੱਠ ਸੌ ਦੇ ਕਰੀਬ ਕੰਡਕਟਰ ਡਰਾਈਵਰ (Conductor driver) ਤੇ ਹੈਲਪਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਉਹ ਵੀ ਸ਼ਲਾਘਾਯੋਗ ਕਦਮ ਹੈ।
ਟਰਾਂਸਪੋਰਟ ਮੰਤਰੀ ਖੁਦ ਕਰਵਾ ਰਹੇ ਬੱਸ ਅੱਡਿਆਂ ਦੀ ਸਾਫ-ਸਫਾਈ
ਇਸ ਮੌਕੇ ਉਨ੍ਹਾਂ ਲੋਕਾਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਮੰਤਰੀ ਟਰਾਂਸਪੋਰਟ (Minister of Transport) ਦੂਸਰੇ ਮੰਤਰੀਆਂ ਅਤੇ ਵਿਧਾਇਕਾਂ ਦੀ ਸਲਾਹ ਲੈ ਕੇ ਕੰਮ ਕਰਦੇ ਹਨ। ਇਸੇ ਤਰ੍ਹਾਂ ਦੀ ਜ਼ਰੂਰਤ ਹੈ ਦੂਸਰੇ ਮੰਤਰੀ ਤੇ ਵਿਧਾਇਕਾਂ ਨੂੰ ਵੀ ਕੀ ਉਹ ਇੱਕ ਦੂਜੇ ਦੀ ਸਲਾਹ ਨਾਲ ਕੰਮ ਕਰਨ। ਲੋਕਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ((Amarinder Singh Raja Waring)) ਵਲੋਂ ਜਦੋਂ ਤੋਂ ਅਹੁਦਾ ਸੰਭਾਲਿਆ ਗਿਆ ਹੈ ਉਦੋਂ ਤੋਂ ਉਹ ਬੱਸ ਅੱਡਿਆਂ 'ਤੇ ਅਚਨਚੇਤ ਜਾ ਕੇ ਚੈਕਿੰਗ ਕਰਦੇ ਹਨ ਅਤੇ ਇਸ ਤੋਂ ਇਲਾਵਾ ਉਹ ਖੁਦ ਉਥੋਂ ਦੀ ਸਾਫ-ਸਫਾਈ ਕਰਵਾ ਰਹੇ ਹਨ। ਯਾਤਰੀਆਂ ਨੂੰ ਬੱਸ ਅੱਡਿਆਂ 'ਤੇ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਹੱਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ-ਹਰੀਸ਼ ਰਾਵਤ ਦੀ ਹੋਈ ਛੁੱਟੀ, ਪੰਜਾਬ ਕਾਂਗਰਸ ਪ੍ਰਭਾਰੀ ਬਣੇ ਹਰੀਸ਼ ਚੌਧਰੀ