ਫਿਰੋਜ਼ਪੁਰ: ਦੇਸ਼ ਵਿੱਚ ਅਕਸਰ ਹੀ ਡਕੈਤੀ ਕਰਨ ਵਾਲੇ ਚੋਰਾਂ ਵੱਲੋਂ ਘਰਾਂ ਵਿੱਚ ਤੇ ਸੜਕਾਂ ਉੱਪਰ ਲੁੱਟਖੋਹ ਕਰਨ ਤੋਂ ਬਾਅਦ ਕਈ ਵਾਰ ਕਤਲ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਪਰ ਡਕੈਤੀ ਕਰਨ ਆਏ 3 ਚੋਰਾਂ (Thieves came to rob) ਚੋਂ 1 ਚੋਂਰ ਵੱਲੋਂ ਖ਼ੁਦ ਹੀ ਗੋਲੀ ਮਾਰ ਕੇ ਮੌਤ ਹੋ ਜਾਣ ਦਾ ਮਾਮਲਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ।
ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ (Halka Zira of Ferozepur) ਦੇ ਪਿੰਡ ਬਸਤੀ ਬੂਟੇ ਵਾਲੀ ਵਿੱਚ ਇੱਕ ਜ਼ਿਮੀਂਦਾਰ ਚਰਨਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਘਰ ਲੁਟੇਰਿਆਂ ਵੱਲੋਂ ਡਕੈਤੀ ਦੇ ਮਨਸੂਬੇ ਬਣਾਉਂਦੇ ਹੋਏ, ਜਦੋਂ ਉਸ ਦੀ ਕੋਠੀ ਵਿੱਚ ਗਏ ਤਾਂ ਉਸ ਵਕਤ ਬਿਜਲੀ ਗਈ ਹੋਈ ਸੀ। ਜਿਸ ਦਾ ਉਨ੍ਹਾਂ ਚੋਰਾਂ ਨੂੰ ਕੁੱਝ ਵੀ ਪਤਾ ਨਹੀਂ ਸੀ। ਉਸ ਜ਼ਿਮੀਂਦਾਰ ਦੇ ਘਰ ਆਏ ਤਿੰਨ ਲੁਟੇਰਿਆਂ ਵੱਲੋਂ ਜਦੋਂ ਲੁੱਟ ਕਰਨ ਲਈ ਅੱਗੇ ਵਧੇ ਤਾਂ ਉਸੇ ਸਮੇਂ ਬਿਜਲੀ ਆਉਣ ਨਾਲ ਉਨ੍ਹਾਂ ਨੂੰ ਖਦਸ਼ਾ ਹੋਇਆ ਕਿ ਘਰ ਵਾਲੇ ਜਾਗ ਗਏ ਹਨ।
ਦੂਜੇ ਪਾਸੇ ਗੁਆਢੀ ਅਮਰਜੀਤ ਸਿੰਘ ਸੰਧੂ (Amarjit Singh Sandhu) ਵਾਸੀ ਬਸਤੀ ਬੂਟੇ ਵਾਲੀ ਵੱਲੋਂ ਉਸੇ ਸਮੇਂ ਆਪਣਾ ਗੇਟ ਵੀ ਖੋਲ੍ਹਿਆ ਗਿਆ, ਜੋ ਆਪਣੇ ਘਰ ਦੇ ਬਾਹਰ ਬਣ ਰਹੀ ਨਵੀਂ ਕੋਠੀ ਵਿੱਚ ਪਏ ਰਿਸ਼ਤੇਦਾਰਾਂ ਨੂੰ ਬੁਲਾਉਣ ਵਾਸਤੇ ਘਰੋਂ ਨਿਕਲਿਆ। ਇਸ ਨੂੰ ਦੇਖ ਕੇ ਲੁਟੇਰੇ ਕੋਠੀ ਵਿੱਚੋਂ ਬਾਹਰ ਆ ਕੇ ਭੱਜ ਗਏ ਤੇ ਇੱਕ ਲੁਟੇਰਾ ਜੋ ਹਨ੍ਹੇਰੇ ਦਾ ਫਾਇਦਾ ਚੁੱਕਦਾ ਹੋਇਆ ਹਾਈਵੇ ਜ਼ੀਰਾ ਮੱਖੂ ਰੋਡ 'ਤੇ ਜਾ ਕੇ ਛੁਪ ਗਿਆ। ਜਦੋਂ ਉਸ ਦੀ ਭਾਲ ਕਰਦੇ ਪਿੰਡ ਵਾਸੀ ਉਸ ਦੇ ਨਜ਼ਦੀਕ ਪਹੁੰਚੇ ਤਾਂ ਉਸ ਵੱਲੋਂ ਆਪਣਾ ਪਿਸਟਲ ਕੱਢ ਕੇ ਫਾਇਰ ਕਰਨਾ ਚਾਹਿਆ ਜੋ ਕਿ ਉਸ ਦੇ ਖੁਦ ਦੇ ਹੀ ਫਾਇਰ ਲੱਗ ਗਿਆ। ਜਿਸ ਨਾਲ ਉਸ ਦੀ ਮੌਤ ਹੋ ਗਈ ਪਿੰਡ ਵਾਸੀਆਂ ਵੱਲੋਂ ਮੌਕੇ 'ਤੇ ਥਾਣਾ ਸਦਰ ਦੇ ਐਸ.ਐਚ.ਓ ਮੋਹਿਤ ਧਵਨ (SHO Mohit Dhawan) ਨੂੰ ਸੰਦੇਸ਼ਾ ਭੇਜਿਆ, ਜੋ ਮੌਕੇ 'ਤੇ ਪਹੁੰਚ ਗਏ 'ਤੇ ਉਨ੍ਹਾਂ ਨੇ ਇਸ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਐੱਸ ਐੱਚ ਓ ਮੋਹਿਤ ਧਵਨ (SHO Mohit Dhawan) ਨੇ ਦੱਸਿਆ ਕਿ ਲੁਟੇਰਿਆਂ ਵੱਲੋਂ 11.30 ਵਜੇ ਲੁੱਟ ਕਰਨ ਦਾ ਮਾਮਲਾ ਬਸਤੀ ਬੂਟੇ ਵਾਲੀ ਵਿੱਚ ਸਾਹਮਣੇ ਆਇਆ ਹੈ। ਜਿਸ ਦੌਰਾਨ ਲੁਟੇਰਿਆਂ ਵੱਲੋਂ ਕੋਠੀ ਵਿੱਚ ਦਾਖ਼ਲ ਹੋ ਕੇ ਲੁੱਟ ਕਰਨੀ ਸੀ। ਪਰ ਇਸ ਮੌਕੇ ਇੱਕ ਲੁਟੇਰੇ ਵਲੋਂ ਖੁਦ ਦੇ ਗੋਲੀ ਲੱਗ ਜਾਣ ਨਾਲ ਹੀ ਉਸ ਦੀ ਮੌਤ ਹੋ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਚਰਨਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਗੁਆਢੀ ਅਮਰਜੀਤ ਸਿੰਘ ਸੰਧੂ ਵੱਲੋਂ ਜਦੋਂ ਇਸ ਦੀ ਜਾਣਕਾਰੀ ਦਿੱਤੀ ਗਈ ਤਾਂ ਸਾਡੀ ਟੀਮ ਵੱਲੋਂ ਮੌਕੇ 'ਤੇ ਪਹੁੰਚ ਕੇ ਇਸਦੀ ਛਾਣਬੀਣ ਕੀਤੀ ਗਈ। ਇਸ ਵਿਅਕਤੀ ਕੋਲੋਂ ਇਕ ਪਿਸਟਲ ਤੇ ਜ਼ਿੰਦਾ ਕਾਰਤੂਸ ਤੋਂ ਇਲਾਵਾਂ ਇਕ ਇਨ੍ਹਾਂ ਦਾ ਮੋਟਰਸਾਈਕਲ ਤੇ ਇਕ ਲੋਹੇ ਦੀ ਸੱਬਲ ਜੋ ਸੜਕ ਦੇ ਦੂਜੇ ਪਾਸੇ ਪਰਾਲੀ ਵਿੱਚ ਛੁਪਾਇਆ ਗਿਆ ਸੀ ਬਰਾਮਦ ਕਰ ਲਿਆ ਗਿਆ ਹੈ। ਇਸ ਵਿਅਕਤੀ ਦੀ ਜਾਣਕਾਰੀ ਵਾਸਤੇ ਇਸ਼ਤਿਹਾਰ ਜਾਰੀ (Advertisement released) ਕਰ ਦਿੱਤਾ ਗਿਆ ਹੈ। ਸਾਡੇ ਵੱਲੋਂ ਇਸ ਦੀ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਜ਼ੀਰਾ ਦੇ ਮੌਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਜਿਸ ਦੀ 72 ਘੰਟੇ ਤੱਕ ਵਾਰਸਾਂ ਵੱਲੋਂ ਉਡੀਕ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਗਹਿਣੇ ਖਰੀਦਣ ਆਏ ਪਤੀ ਪਤਨੀ ਨੇ ਲੁੱਟੀ ਸੁਨਿਆਰ ਦੀ ਦੁਕਾਨ