ਫਿਰੋਜ਼ਪੁਰ: ਪਿੰਡ ਕੋਟ ਕਰੋੜ ਦੇ ਰਹਿਣ ਵਾਲੇ 22 ਸਾਲ ਦੇ ਨੌਜਵਾਨ ਦੀ ਕੈਨੇਡਾ ਵਿੱਚ (22 year old youth dies in Canada) ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ 2021 ਵਿੱਚ ਕੈਨੇਡਾ ਵਿਖੇ ਪੜ੍ਹਾਈ (Went to study in Canada in 2021) ਕਰਨ ਲਈ ਗਿਆ ਜਿਥੋਂ ਦੇ ਸ਼ਹਿਰ ਸਰੀ ਵਿੱਚ ਹਾਰਟ ਅਟੈਕ ਆਉਣ ਕਾਰਨ ਉਸਦੀ ਮੌਤ ਹੋ ਗਈ ਹੈ।
ਪੜ੍ਹਾਈ ਲਈ ਗਿਆ ਕੈਨੇਡਾ: ਅਰਸ਼ਦੀਪ ਦੇ ਪਿਤਾ ਨੇ ਦੱਸਿਆ ਕਿ 2021 ਵਿੱਚ ਪੜ੍ਹਾਈ ਕਰਨ (Went to study in Canada in 2021) ਲਈ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਗਿਆ ਸੀ। ਅਤੇ ਲੰਘੇ ਵੀਰਵਾਰ 18 ਨਵੰਬਰ 2022 ਨੂੰ ਉਸਦੀ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਅਰਸ਼ਦੀਪ ਮਾਪਿਆਂ ਦਾ ਇਕਲੌਤਾ ਪੁੱਤ (Arshdeep is the only son of his parents) ਸੀ ਜਿਸਦੀ ਮ੍ਰਿਤਕ ਦੇਹ ਨੂੰ ਪੰਜਾਬ ਵਾਪਸ ਭੇਜਣ ਲਈ ਗੋਫੰਡ ਨਾਂ ਦੇ ਪੇਜ ਦੀ ਸਹਾਇਤਾ ਲਈ ਪ੍ਰਬੰਧ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਭਗੌੜਾ ਕਰਾਰ, ਵਪਾਰੀ ਤੋਂ 1 ਕਰੋੜ ਦੀ ਮੰਗੀ ਸੀ ਫਿਰੌਤੀ
ਪਿਤਾ ਦੀ ਅਪੀਲ: ਮ੍ਰਿਤਕ ਨੌਜਵਾਨ ਦੇ ਪਿਤਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮਦਦ ਦੀ (Appeal to Punjab and Central Government for help) ਗੁਹਾਰ ਲੁਆਈ ਹੈ। ਉਨ੍ਹਾਂ ਕਿਹਾ ਕਿ ਪੁੱਤ ਨੂੰ ਬੜ੍ਹੇ ਔਖੇ ਹਾਲਾਤਾਂ ਵਿੱਚ ਕੈਨੇਡਾ ਭੇਜਿਆ ਸੀ ਪਰ ਹੁਣ ਉਸ ਦੀ ਮੌਤ ਤੋਂ ਬਾਅਦ ਹਾਲਾਤ ਹੋਰ ਵੀ ਮਾੜੇ ਹੋ ਗਏ ਹਨ। ਉਨ੍ਹਾਂ ਸਰਕਾਰ ਨੂੰ ਬੇਨਤੀ ਕਰਦਿਆਂ ਕੈਨੇਡਾ ਤੋਂ ਮ੍ਰਿਤਕ ਪੁੱਤ ਦੀ ਦੇਹ ਵਾਪਿਸ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਮ੍ਰਿਤਕ ਦੀਆਂ ਅੰਤਿਮ ਰਸਮਾਂ ਜੱਦੀ ਪਿੰਡ ਵਿਖੇ ਹੋ ਸਕਣ।