ਫ਼ਿਰੋਜ਼ਪੁਰ: ਹਿੰਦ-ਪਾਕਿ ਕੌਮੀ ਸਰਹੱਦ ਹੁਸੈਨੀਵਾਲਾ ਵਿਖੇ 165 ਫੁੱਟ ਉੱਚਾ ਰਾਸ਼ਟਰੀ ਝੰਡਾ ਲਾਇਆ ਗਿਆ, ਜਿਸ ਦੀ ਰਸਮ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਨਿਭਾਈ।
ਦੱਸਣਯੋਗ ਹੈ ਕਿ ਹਿੰਦ ਪਾਕਿ ਸਰਹੱਦ ਤੇ ਪਾਕਿਸਤਾਨ ਨੇ 140 ਫੁੱਟ ਉੱਚਾ ਆਪਣੇ ਦੇਸ਼ ਦਾ ਝੰਡਾ ਕੁਝ ਸਮਾਂ ਪਹਿਲਾਂ ਲਗਾਇਆ ਸੀ, ਜਿਸ ਦੇ ਮੁਕਾਬਲੇ ਭਾਰਤ ਦੇਸ਼ ਦਾ ਉੱਚਾ ਝੰਡਾ ਲਗਾਉਣ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਵਿਸ਼ੇਸ਼ ਦਿਲਚਸਪੀ ਲੈਂਦਿਆਂ ਸਰਕਾਰ ਪਾਸੋਂ 18 ਲੱਖ ਰੁਪਏ ਦੇ ਫ਼ੰਡ ਮਨਜ਼ੂਰ ਕਰਵਾਏ ਗਏ ਸਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦ ’ਤੇ 140 ਫੁੱਟ ਉੱਚਾ ਝੰਡਾ ਲਗਾਇਆ ਗਿਆ ਹੈ ਜਿਸ ਦੇ ਮੁਕਾਬਲੇ ਭਾਰਤ ਵਲੋਂ 165 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਇਆ ਗਿਆ ਹੈ ਜੋ ਜਿੱਥੇ ਫਿਰੋਜ਼ਪੁਰ ਜ਼ਿਲ੍ਹੇ ਦੇ ਪੂਰੇ ਖੇਤਰ ਵਿੱਚ ਵੇਖਿਆ ਜਾਵੇਗਾ ਉੱਥੇ ਹੀ ਪਾਕਿਸਤਾਨ ਦੇ ਕਸੂਰ ਲਾਹੌਰ ਤੱਕ ਦਿਖਾਈ ਦੇਵੇਗਾ ਅਤੇ ਸਭ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੇਗਾ।