ਫਿਰੋਜ਼ਪੁਰ: ਪਿਛਲੇ ਦਿਨੀਂ 2 ਨਵੰਬਰ ਨੂੰ ਮਨੀਲਾ ਵਿੱਚ ਰਹਿ ਰਹੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਸੁਖਚੈਨ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਜੌਹਲ ਨਗਰ ਜ਼ੀਰਾ ਦੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। Murder of a Punjabi youth in Manila
4 ਸਾਲ ਪਹਿਲਾਂ ਗਿਆ ਸੀ ਮਨੀਲਾ: ਇਸ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਪਿਛਲੇ ਚਾਰ ਸਾਲ ਪਹਿਲਾਂ ਸੁਖਚੈਨ ਸਿੰਘ ਜੋ ਕਿ ਮਨੀਲਾ ਕੰਮਕਾਰ ਦੀ ਤਲਾਸ਼ ਵਿਚ ਗਿਆ ਸੀ। ਹੁਣ ਉਹ ਆਪਣੇ ਪੈਰਾਂ ਉਤੇ ਖੜ੍ਹਾ ਹੋ ਚੁੱਕਾ ਸੀ।
2 ਨਵੰਬਰ ਨੂੰ ਹੋਇਆ ਕਤਲ: ਉਨ੍ਹਾਂ ਦੱਸਿਆ ਕਿ ਪਿਛਲੀ 2 ਤਰੀਕ ਨੂੰ ਜਦੋ ਸੁਖਚੈਨ ਸਿੰਘ ਦਵਾਈ ਲੈ ਕੇ ਵਾਪਸ ਆ ਰਿਹਾ ਸੀ ਤਾਂ ਉਸ ਦੇ ਦੋਸਤ ਨੇ ਦੇਖਿਆ ਕਿ ਇਕ ਸਕੂਟਰੀ ਉੱਪਰ ਸ਼ੱਕੀ ਨੌਜਵਾਨ ਦਿਖਾਈ ਦੇ ਰਹੇ ਹਨ। ਦੋਸਤ ਨੇ ਕਿਹਾ ਕਿ ਆਪਾਂ ਕਿਸੇ ਸਾਇਡ ਤੇ ਹੋ ਜਾਈਏ ਇਸ ਗੱਲ ਨੂੰ ਸੁਣ ਕੇ ਸੁਖਚੈਨ ਸਿੰਘ ਨੇ ਕਿਹਾ ਕਿ ਆਪਣਾ ਕਿਹੜਾ ਕੋਈ ਦੁਸ਼ਮਣ ਹੈ ਇਸ ਤੋਂ ਬਾਅਦ ਸਕੂਟਰੀ ਵਾਲੇ ਨੇ ਵਾਪਸ ਆ ਕੇ ਉਸ ਦੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। 3 ਗੋਲੀਆਂ ਉਸ ਦੀ ਛਾਤੀ ਵਿੱਚ ਲੱਗੀਆਂ ਤੇ ਇਕ ਬਾਂਹ ਤੇ ਲੱਗੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਮ੍ਰਿਤਕ ਦੇਹ ਵਾਪਸ ਲਿਆਉਣ ਦੀ ਅਪੀਲ: ਹੁਣ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ। ਪੁੱਤਰ ਦੀ ਲਾਸ਼ ਸਾਡੇ ਘਰ ਤੱਕ ਪਹੁੰਚਦੀ ਕੀਤੀ ਜਾਵੇ ਤਾਂ ਜੋ ਅਸੀਂ ਉਸ ਦੀ ਅੰਤਿਮ ਅਰਦਾਸ ਕਰਾ ਸਕੀਏ। ਉਨ੍ਹਾਂ ਦੱਸਿਆ ਕੀ ਸਾਡੇ ਕੋਲ ਨਾ ਤਾਂ ਇੰਨੇ ਪੈਸੇ ਹਨ ਤੇ ਨਾ ਹੀ ਸਾਨੂੰ ਕੋਈ ਸਮਝ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ 'ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਘਰ ਤੱਕ ਪਹੁੰਚਦਾ ਕੀਤਾ ਜਾਵੇ
ਇਹ ਵੀ ਪੜ੍ਹੋ:- ਗੰਦੇ ਨਾਲੇ ਦੇ ਕੰਢੇ ਰਹਿਣ ਲਈ ਮਜ਼ਬੂਰ ਗਰੀਬ ਪਰਿਵਾਰ