ETV Bharat / state

ਇਸ ਹਸਪਤਾਲ ‘ਚ ਹੋਇਆ ਗੋਡੇ ਬਦਲਣ ਦਾ ਸਫਲ ਤੇ ਮੁਫਤ ਇਲਾਜ - ਗੋਡੇ ਬਦਲਣ ਦਾ ਸਫਲ ਤੇ ਮੁਫਤ ਇਲਾਜ

ਸਿਵਲ ਹਸਪਤਾਲ (Civil Hospital) ਫਿਰੋਜ਼ਪੁਰ ਕੋਲ ਹਰ ਕਿਸਮ ਦੇ ਮਾਹਿਰ ਡਾਕਟਰ ਹੋਣ ਦਾ ਦਾਅਵਾ ਕਰਦਿਆਂ ਐਸ ਐੱਮ ਓ (SMO) ਫਿਰੋਜ਼ਪੁਰ ਨੇ ਸਪੱਸ਼ਟ ਕੀਤਾ ਹੈ ਕਿ ਹਰ ਬਿਮਾਰੀ ਦੇ ਦੋ-ਦੋ ਡਾਕਟਰ ਇਸ ਵੇਲੇ ਫਿਰੋਜ਼ਪੁਰ ਵਿਚ ਮੌਜੂਦ ਹਨ, ਜਿਸ ਕਰਕੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਸਿਵਲ ਹਸਪਤਾਲ ਫਿਰੋਜ਼ਪੁਰ ‘ਚ ਗੋਡੇ ਬਦਲਣ ਦਾ ਹੋਇਆ ਸਫਲ ਇਲਾਜ

author img

By

Published : Oct 6, 2021, 9:56 PM IST

ਫਿਰੋਜ਼ਪੁਰ: ਅਕਸਰ ਸਰਕਾਰੀ ਹਸਪਤਾਲਾਂ ਤੇ ਚੰਗੀ ਸਿਹਤ ਸਹੂਲਤਾਂ ਨਾ ਦੇਣ ਨੂੰ ਲੈਕੇ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ ਅਤੇ ਨਾਲ ਹੀ ਹਸਪਤਾਲ ਦੀ ਡਾਕਟਰਾਂ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ। ਪਰ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਤੋਂ ਜੋ ਖ਼ਬਰ ਸਾਹਮਣੇ ਆਈ ਹੈ ਉਹ ਇਸਤੋਂ ਉਲਟ ਹੈ। ਇਸ ਖ਼ਬਰ ਨੂੰ ਵੇਖ ਕੇ ਅਤੇ ਸੁਣ ਕੇ ਹਰ ਕੋਈ ਇਸ ਸਰਕਾਰੀ ਹਸਪਤਾਲ ਉੱਪਰ ਮਾਣ ਮਹਿਸੂਸ ਕਰੇਗਾ। ਇਸ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਗੋਡਾ ਬਦਲਣ ਦਾ ਸਫਲ ਇਲਾਜ਼ ਕੀਤਾ ਗਿਆ ਹੈ। ਚੰਗੇ 2 ਮਾਹਿਰ ਡਾਕਟਰਾਂ ਦੇ ਵੱਲੋਂ ਇਹ ਇਲਾਜ ਕੀਤਾ ਗਿਆ ਹੈ। ਜਾਣਕਾਰੀ ਹਸਪਤਾਲ ਵੱਲੋਂ ਇਹ ਇਲਾਜ ਬਿਲਕੁਲ ਮੁਫਤ ਵਿੱਚ ਕੀਤਾ ਗਿਆ ਹੈ।

ਆਯੂਸ਼ਮਾਨ ਕਾਰਡ ਸਕੀਮ ਦੇ ਤਹਿਤ ਇਹ ਇਲਾਜ (Treatment) ਕੀਤਾ ਗਿਆ ਹੈ। ਹਸਪਤਾਲ (Hospital) ਵੱਲੋਂ ਜਿੱਥੇ ਮਰੀਜ ਨੂੰ ਦੁੱਖ ਤੋਂ ਛੁਟਕਾਰਾ ਦਿਵਾਇਆ ਹੈ ਉੱਥੇ ਹੀ ਉਸਨੂੰ ਮਾਲੀ ਖਰਚੇ ਤੋਂ ਵੀ ਬਚਾਇਆ ਹੈ। ਪੀੜਤ ਪਰਿਵਾਰ ਦੇ ਵੱਲੋਂ ਹਸਪਤਾਲ ਤੇ ਉਸ ਚ ਇਲਾਜ ਕਰਨ ਵਾਲੇ ਡਾਕਟਰਾਂ ਦੇ ਧੰਨਵਾਦ ਕੀਤਾ ਗਿਆ ਹੈ। ਇਸਦੇ ਨਾਲ ਹੀ ਪਰਿਵਾਰ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਹਸਪਤਾਲ ਦੇ ਵਿੱਚ ਚੰਗਾ ਇਲਾਜ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਵਿੱਚ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਦਾ ਹਸਪਤਾਲ ਦੇ ਵੱਲੋਂ ਮੁਫਤ ਅਤੇ ਬਿਹਤਰ ਇਲਾਜ ਕੀਤਾ ਗਿਆ ਹੈ ਜਿਸਨੂੰ ਲੈਕੇ ਉਹ ਕਾਫੀ ਖੁਸ਼ ਹਨ।

ਇਸ ਹਸਪਤਾਲ ‘ਚ ਹੋਇਆ ਗੋਡੇ ਬਦਲਣ ਦਾ ਸਫਲ ਤੇ ਮੁਫਤ ਇਲਾਜ

ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਸਿਵਲ ਹਸਪਤਾਲ ਫਿ਼ਰੋਜ਼ਪੁਰ ਵਿਚ ਹੱਡੀਆਂ ਦੀ ਕਿਸੇ ਵੀ ਬਿਮਾਰੀ ਦਾ ਸੁਚੱਜੇ ਢੰਗ ਨਾਲ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟੁੱਟੀਆਂ ਹੱਡੀਆਂ ਦਾ ਇਲਾਜ ਕਰਨ ਦੇ ਨਾਲ-ਨਾਲ ਵਿੰਗੀ ਹੱਡੀ ਜਾਂ ਟੇਂਡੀ ਹੋਈ ਹੱਡੀ, ਇਥੋਂ ਤੱਕ ਕਿ ਟੁੱਟੇ ਮਣਕੇ ਦਾ ਵੀ ਇਲਾਜ ਕੀਤਾ ਜਾਂਦਾ ਹੈ, ਜਿਸ ਦੀ ਸਹੂਲਤ ਮਰੀਜ਼ ਆਯੂਸ਼ਮਾਨ ਕਾਰਡ `ਤੇ ਬਿਲਕੁਲ ਮੁਫਤ ਵੀ ਲੈ ਸਕਦਾ ਹੈ।

ਸਿਵਲ ਹਸਪਤਾਲ ਫਿਰੋਜ਼ਪੁਰ ਕੋਲ ਹਰ ਕਿਸਮ ਦੇ ਮਾਹਿਰ ਡਾਕਟਰ ਹੋਣ ਦਾ ਦਾਅਵਾ ਕਰਦਿਆਂ ਐਸ ਐੱਮ ਓ ਫਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਹਰ ਬਿਮਾਰੀ ਦੇ ਦੋ-ਦੋ ਡਾਕਟਰ ਇਸ ਵੇਲੇ ਫਿਰੋਜ਼ਪੁਰ ਵਿਚ ਮੌਜੂਦ ਹਨ, ਜਿਸ ਕਰਕੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੱਡੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਆਯੂਸ਼ਮਾਨ ਕਾਰਡ ਵਿਚ ਔਰਤ ਦੇ ਗੋਡਿਆਂ ਦਾ ਸਫਲ ਇਲਾਜ ਕੀਤਾ ਹੈ, ਉਥੇ ਗੋਡਾ ਬਦਲਣ ਸਮੇਂ ਵਧੀਆ ਕਿਸਮ ਦਾ ਸਮਾਨ ਵਰਤਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਹਰ ਤਰ੍ਹਾਂ ਦਾ ਇਲਾਜ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਥੇ ਰਾਤ ਵੇਲੇ ਵੀ ਡਾਕਟਰ ਮਰੀਜ਼ਾਂ ਨੂੰ ਪੂਰੀ ਸਿਹਤ ਸਹੂਲਤ ਦਿੰਦੇ ਹਨ।

ਇਹ ਵੀ ਪੜ੍ਹੋ:ਰਾਹੁਲ ਗਾਂਧੀ ਪਹੁੰਚੇ ਲਖੀਮਪੁਰ ਖੀਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.