ETV Bharat / state

ਕਰੋੜਾਂ ਦੀ ਹੈਰੋਇਨ ਸਣੇ ਦੋ ਤਸਕਰ ਕਾਬੂ - news punjabi

ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ। ਜਿਲ੍ਹਾ ਪੁਲਿਸ ਨੇ ਲੁੱਟ-ਖੋਹ ਅਤੇ ਨਸ਼ਾ ਤਸਕਰ ਕਾਬੂ ਕਰ ਕਰੋੜਾਂ ਦੀ ਹੈਰੋਇਨ ਅਤੇ 4 ਕਾਰਾਂ ਬਰਾਮਦ ਕੀਤੀਆਂ। ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਕਈ ਮੁਕਦਮੇ ਦਰਜ਼ ਸਨ।

ਲੁੱਟ-ਖੋਹ ਗਿਰੋਹ ਦੇ ਮੈਂਬਰ
author img

By

Published : Apr 15, 2019, 8:03 PM IST

ਫ਼ਿਰੋਜ਼ਪੁਰ: ਜਿਲ੍ਹਾ ਪੁਲਿਸ ਨੇ ਲੁਟਾਂ-ਖੋਹਾਂ ਅਤੇ ਹੈਰੋਇਨ ਦੀ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ਦੇ 2 ਮੈਂਬਰ ਪੁਲਿਸ ਅੜਿੱਕੇ ਚੜ੍ਹੇ ਹਨ। ਪੁਲਿਸ ਨੇ ਗ੍ਰਿਫਤਾਰ ਕੀਤੇ ਮੁਲਜਮਾਂ ਤੋਂ 4 ਕਾਰਾਂ ਅਤੇ 270 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਮੁਤਾਬਕ ਹੈਰੋਇਨ ਦੀ ਕੀਮਤ 1 ਕਰੋੜ 30 ਲੱਖ ਰੁਪਏ ਦੇ ਕਰੀਬ ਹੈ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਐੱਸਐੱਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਗਿਰੋਹ ਦੇ ਸਰਗਨਾ ਗੁਰਵਿੰਦਰ ਸਿੰਘ ਉਰਫ਼ ਗੁਰੀ ਨੂੰ ਪਿੰਡ ਰੁਕਣ ਸਾਹ ਤੋਂ ਕਾਬੂ ਕੀਤਾ ਗਿਆ ਹੈ ਅਤੇ ਮੁਲਜ਼ਮ ਤੋਂ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਵੀਡੀਓ
ਐੱਸਐੱਸਪੀ ਮੁਤਾਬਕ ਪੁੱਛਗਿੱਛ ਦੌਰਾਨ ਇਸ ਦੀ ਨਿਸ਼ਾਨਦੇਹੀ 'ਤੇ ਇੱਕ ਕਾਰ ਆਈ-20 ਜੋ ਇਹਨਾਂ ਨੇ ਹਥਿਆਰਾਂ ਦੀ ਨੋਕ 'ਤੇ 15 ਨਵੰਬਰ 2018 ਨੂੰ ਪਿੰਡ ਲੋਹਗੜ੍ਹ ਤੋਂ ਖੋਹੀ ਸੀ, ਨੂੰ ਬਰਾਮਦ ਕੀਤਾ ਗਿਆ ਅਤੇ ਇੱਕ ਹੋਰ ਆਲਟੋ ਕਾਰ ਜੋ ਇਹਨਾਂ ਨੇ ਜ਼ੀਰਾ ਤੋਂ ਚੋਰੀ ਕੀਤੀ ਸੀ, ਬਰਾਮਦ ਕੀਤੀ ਗਈ। ਗੋਇਲ ਨੇ ਦੱਸਿਆ ਕਿ ਲੋਹਗੜ੍ਹ ਤੋਂ ਆਈ-20 ਕਾਰ ਦੀ ਲੁੱਟ ਕਰਨ ਵੇਲੇ ਵਰਤੀ ਗਈ ਕਾਰ ਵਰਨਾ ਜਗਜੀਤ ਸਿੰਘ ਉਰਫ਼ ਜਗਣਾ ਕੋਲੋ ਬਰਾਮਦ ਕੀਤੀ ਗਈ ਹੈ ਅਤੇ ਇਹਨਾਂ ਦੋਹਾਂ ਵਿਰੁੱਧ ਪਹਿਲਾ ਵੀ ਕਈ ਧਾਰਾਵਾਂ ਤਹਿਤ ਮੁਕਦਮੇ ਦਰਜ ਹਨ।

Intro:ਫ਼ਿਰੋਜ਼ਪੁਰ ਪੁਲਿਸ ਨੇ ਲੁਟਾ ਖੋਹਾਂ ਅਤੇ ਹੈਰੋਇਨ ਦੀ ਸਪਲਾਈ ਕਰਨ ਵਾਲੇ ਗਰੋਹ 2 ਮੇਮਬਰ ਗਿਰਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਇਹਨਾਂ ਕੋਲੋ ਪੁਲਿਸ ਨੂੰ 4 ਕਾਰਾ ਅਤੇ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਹੈਰੋਇਨ ਦੀ ਕੀਮਤ 1ਕਰੋੜ 30 ਲੱਖ ਰੁਪਏ ਹੈ।

Body:ਐੱਸ ਐੱਸ ਪੀ ਸੰਦੀਪ ਗੋਇਲ ਨੇ ਦੱਸਿਆ ਕਿ ਅਸੀਂ ਇਸ ਗਿਰੋਹ ਦੇ ਸਰਗਨਾ ਗੁਰਵਿੰਦਰ ਸਿੰਘ ਉਰਫ ਗੁਰੀ ਨੁ ਪਿੰਡ ਰੁਕਣ ਸਾਹ ਨੂੰ ਕਾਬੂ ਕਰਕੇ ਇਸ ਕੋਲੋ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ਇਸ ਕੋਲੋ ਪੁੱਛਗਿੱਛ ਦੌਰਾਨ ਇਸ ਦੀ ਨਿਸ਼ਾਨ ਦੇਹਿ ਤੇ ਇਕ ਕਾਰ ਆਈ 20 ਜੋ ਇਹਨਾਂ ਨੇ ਹਥਿਆਰਾਂ ਦੀ ਨੋਕ ਤੇ ਮਿਤੀ 15.11.18 ਨੂੰ ਪਿੰਡ ਲੋਹ ਗੜ੍ਹ ਤੋਂ ਖੋਹੀ ਸੀ ਅਤੇ ਇਕ ਹੋਰ ਆਲਟੋ ਕਾਰ ਜੋ ਇਹਨਾਂ ਨੇ ਜ਼ੀਰਾ ਤੋਂ ਚੋਰੀ ਕੀਤੀ ਸੀ ਬਰਾਮਦ ਕੀਤੀ ਅਤੇ ਲੋਹਗੜ੍ਹ ਤੋਂ ਆਈ 20 ਕਾਰ ਦੀ ਲੁੱਟ ਕਰਨ ਵੇਲੇ ਵਰਤੀ ਗਈ ਕਾਰ ਵਰਨਾ ਜਗਜੀਤ ਸਿੰਘ ਉਰਫ ਜਗਣਾ ਕੋਲੋ ਬਰਾਮਦ ਕੀਤੀ ਹੈ ਅਤੇ ਇਹਨਾਂ ਦੋਹਾ ਖਿਲਾਫ ਪਹਿਲਾ ਹੀ ਕਈ ਮੁਕਦਮੇ ਦਰਜ ਹਨ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.