ਫ਼ਿਰੋਜ਼ਪੁਰ : ਪੰਜਾਬ ਵਿੱਚ ਟਰਾਂਸਪੋਰਟ ਵਿਭਾਗ (Department of Transport in Punjab) ਇਨ੍ਹਾਂ ਦਿਨਾਂ ਵਿੱਚ ਸੁਰਖੀਆਂ ਵਿੱਚ ਹੈ। ਟਰਾਂਸਪੋਰਟ ਵਿਭਾਗ (Punjab Transport Department) ਨੇ ਜ਼ਿਲ੍ਹਾ ਫ਼ਿਰੋਜ਼ਪੁਰ (District Ferozepur) ਵਿੱਚ ਬਿਨਾਂ ਟੈਕਸ ਤੋਂ ਚਲ ਰਹੀਆਂ ਪ੍ਰਾਈਵੇਟ ਕੰਪਨੀਆਂ (Private companies) ਦੀਆਂ 5 ਹੋਰ ਬੱਸਾਂ ਜ਼ਬਤ ਕਰ ਲਈਆਂ। ਜਿਨ੍ਹਾਂ ਵਿੱਚੋਂ ਦੋ ਬੱਸਾਂ ਨੂੰ ਪੁਲਿਸ ਥਾਣਾ ਛਾਉਣੀ ਵਿੱਚ ਬੰਦ ਕੀਤਾ ਗਿਆ, ਬਾਕੀ ਦੀ ਜਾਂਚ ਚੱਲ ਰਹੀ ਹੈ।
ਜਾਣਕਾਰੀ ਅਨੁਸਾਰ ਇੱਕ ਬੱਸ ਨਿਊ ਦੀਪ, 1 ਨਾਗਪਾਲ ਬੱਸ ਸਰਵਿਸ ਕੰਪਨੀ ਦੀ ਜੋ ਥਾਣੇ ਵਿੱਚ ਬੰਦ ਕੀਤੀਆਂ ਗਈਆੰ ਹਨ। ਇਨ੍ਹਾਂ ਦੋਵਾਂ ਬੱਸਾਂ ਉਪਰ ਟੈਕਸ ਬਕਾਏ ਨੂੰ ਲੈ ਕੇ ਕਾਰਵਾਈ ਕੀਤੀ ਗਈ।
ਫਿਰੋਜ਼ਪੁਰ ਆਰਟੀਏ ਪ੍ਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੈਕਿੰਗ ਕੀਤੀ ਗਈ ਜੋ ਕੰਪਨੀਆਂ ਜਿਨ੍ਹਾਂ ਬੱਸ ਦਾ ਟੈਕਸ ਨਹੀਂ ਭਰ ਰਹੀਆਂ ਸਨ ਉਨ੍ਹਾਂ 'ਤੇ ਕਾਰਵਾਈ ਕੀਤੀ ਗਈ ਅਤੇ ਅੱਗੇ ਵੀ ਜਾਂਚ ਜਾਰੀ ਰਹੇਗੀ।
ਰਾਜਾ ਵੜਿੰਗ ਦੇ ਇਨ੍ਹਾਂ ਐਕਸ਼ਨਾਂ ਨੇ ਕਈ ਡਿਫਾਲਟਰਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਟਰਾਂਸਪੋਰਟ ਵਿਭਾਗ ਵਿੱਚ ਪਾਰਦਰਸ਼ੀ ਸਮਾਂ ਸਾਰਣੀ ਕਰਨ ਨੂੰ ਲੈ ਕੇ ਲਗਾਤਾਰ ਚੈਕਿੰਗਾਂ ਜਾਰੀ ਹਨ।
ਇਹ ਵੀ ਪੜ੍ਹੋ: ਵੜਿੰਗ ਦੇ ਮਹਿਕਮੇ ਨੇ ਜੁਝਾਰ ਬੱਸ ਕੀਤੀ ਜਬਤ
ਟਰਾਂਸਪੋਰਟ ਮਹਿਕਮਾ ਹੀ ਚਾਹੁੰਦੇ ਸੀ ਵੜਿੰਗ
ਜਿਕਰਯੋਗ ਹੈ ਕਿ ਰਾਜਾ ਵੜਿੰਗ ਟਰਾਂਸਪੋਰਟ ਮਹਿਕਮਾ ਚਾਹੁੰਦੇ ਸੀ ਤੇ ਸਿੱਧੂ ਧੜਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਬਾਦਲਾਂ ਦੀਆਂ ਬੱਸਾਂ ‘ਤੇ ਕਾਰਵਾਈ ਦੀ ਮੰਗ ਕਰਦਾ ਰਿਹਾ ਹੈ। ਰਾਜਾ ਵੜਿੰਗ ਬਾਦਲਾਂ ਦੇ ਖੇਤਰ ਨਾਲ ਹੀ ਸਬੰਧਤ ਹਨ ਤੇ ਹਰਸਿਮਰਤ ਬਾਦਲ (Harsmirat Badal) ਦੇ ਵਿਰੁੱਧ ਬਠਿੰਡਾ ਤੋਂ ਲੋਕਸਭਾ ਚੋਣ ਵੀ ਲੜ ਚੁੱਕੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਟਰਾਂਸਪੋਰਟ ਵਿੱਚ ਸੁਧਾਰ ਦੇ ਮੱਦੇਨਜਰ ਹੀ ਟਰਾਂਸਪੋਰਟ ਮਹਿਕਮਾ ਦਿੱਤਾ ਗਿਆ ਸੀ ਤੇ ਮੰਤਰੀ ਬਣਨ ਉਪਰੰਤ ਉਹ ਲਗਾਤਾਰ ਐਕਸ਼ਨ ਵਿੱਚ ਹਨ।