ਦੱਸ ਦਈਏ ਕਿ ਫੜਿਆ ਗਿਆ ਪਾਕਿ ਨਾਗਰਿਕ ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸਿਆ ਜਾ ਰਿਹੈ ਤੇ ਬੋਲਣ 'ਚ ਵੀ ਉਹ ਅਸਮਰਥ ਹੈ। ਪੁਲਿਸ ਦੀ ਮੰਨੀਏ ਤਾਂ ਅਗਲੇਰੀ ਜਾਂਚ ਲਈ ਬੀਐਸਐਫ ਦੇ ਅਧਿਕਾਰੀਆਂ ਨੇ ਪਾਕਿ ਨਾਗਰਿਕ ਨੂੰ ਉਨ੍ਹਾਂ ਦੇ ਕੋਲ ਭੇਜਿਆ।
ਪੁਲਿਸ ਦਾ ਕਹਿਣੈ ਕਿ ਫੜ੍ਹੇ ਗਏ ਪਾਕਿ ਨਾਗਰਿਕ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ ਤੇ ਉਨ੍ਹਾਂ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।