ਫਿਰੋਜ਼ਪੁਰ: ਪੰਜਾਬ ਦੀਆਂ ਜੇਲ੍ਹਾਂ ਵਿਚ ਲਗਾਤਾਰ ਪਾਬੰਦੀਸ਼ੁਦਾ ਚੀਜ਼ਾਂ ਮਿਲਣ ਦਾ ਦੌਰ ਜਾਰੀ ਹੈ, ਇਸੇ ਤਹਿਤ ਕੇਂਦਰੀ ਜੇਲ੍ਹ ਫਿਰੋਜ਼ਪੁਰ ਫਿਰ ਚਰਚਾ ਵਿਚ ਹੈ। ਦਰਅਸਲ ਫਿਰੋਜ਼ਪੁਰ ਦੀ ਜੇਲ੍ਹ ਵਿਚ ਇਕ ਵਾਰ ਫਿਰ ਤੋਂ ਕੁਝ ਸਮਾਨ ਮਿਲਿਆ ਹੈ , ਜਿਸ ਵਿਚ ਇਲੈਕਟ੍ਰਾਨਿਕ ਹੁੱਕਾ, 2 ਮੋਬਾਈਲ ਫੋਨ, 19 ਗ੍ਰਾਮ ਗਾਂਜਾ, 12 ਸਿਗਰਟ ਦੀਆਂ ਡੱਬੀਆਂ, 2 ਜਰਦੇ ਦੀ ਪੁੜੀਆਂ ਬਰਾਮਦ ਹੋਈਆਂ ਹਨ। ਜਾਣਕਾਰੀ ਮੁਤਾਬਿਕ ਜੇਲ੍ਹ ਦੇ ਬਾਹਰੋਂ ਇੱਕ ਪੈਕੇਟ ਸੁੱਟਿਆ ਗਿਆ ਸੀ, ਇਸਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਬੈਰਕ 3 ਦੇ ਬਾਹਰ ਪਏ ਭਾਂਡਿਆਂ ਦੀ ਜਾਂਚ ਕੀਤੀ ਗਈ ਤਾਂ ਖੋਲ੍ਹਣ ‘ਤੇ ਇਲੈਕਟ੍ਰਾਨਿਕ ਹੁੱਕਾ, ਗ੍ਰਾਮ ਗਾਂਜਾ, ਸਿਗਰਟ ਦੀਆਂ ਡੱਬੀਆਂ, 2 ਜਰਦੇ ਦੀ ਪੁੜੀਆਂ ਬਰਾਮਦ ਹੋਈਆਂ, ਜਿਸ ‘ਤੇ ਕਾਰਵਾਈ ਕਰਦੇ ਹੋਏ ਥਾਣਾ ਸਸਿਟੀ ਦੇ ਐੱਸ.ਐੱਚ.ਓ. ਮੋਹਿਤ ਧਵਨ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਬਤ ਗਲ ਕਰਦੇ ਹੋਏ ਥਾਣਾ ਮੁਖੀ ਸਿਟੀ ਮੋਹਿਤ ਧਵਨ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਉਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਬਾਥਰੂਮ 'ਚੋਂ ਮੋਬਾਇਲ ਤੇ ਇਕ ਸਿਮ ਕਾਰਡ ਬਰਾਮਦ ਕੀਤਾ: ਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦ ਕੇਂਦਰੀ ਜੇਲ੍ਹ ਵਿਚ ਅਜਿਹਾ ਕੋਈ ਸਮਾਨ ਮਿਲਿਆ ਹੋਵੇ ਇਸ ਤੋਂ ਪਹਿਲਾਂ ਵੀ ਪੁਲਿਸ ਮੁਲਾਜ਼ਮਾਂ ਨੂੰ ਬੈਰਕਾਂ ਦੀ ਤਲਾਸ਼ੀ ਦੌਰਾਨ ਮੋਬਾਈਲ ਮਿਲਦੇ ਆਏ ਹਨ। ਬੀਤੇ ਕੁਝ ਦਿਨ ਪਹਿਲਾਂ ਵੀ ਬਲਾਕ ਨੰਬਰ 2 ਦੀ ਬੈਰਕ ਦੀ ਤਲਾਸ਼ੀ ਲਈ ਤਾਂ ਉੱਥੇ ਬੈਰਕ ਦੇ ਬਾਥਰੂਮ 'ਚੋਂ ਇਕ ਸੈਮਸੰਗ ਕੀਪੈਡ ਮੋਬਾਇਲ ਤੇ ਇਕ ਸਿਮ ਕਾਰਡ ਬਰਾਮਦ ਕੀਤਾ ਗਿਆ। ਜੇਲ੍ਹ ਪ੍ਰਸ਼ਾਸਨ ਮੁਤਾਬਕ ਖ਼ਾਕੀ ਰੰਗ ਦੀ ਟੇਪ ਨਾਲ ਲਪੇਟਿਆ ਇਕ ਪੈਕੇਟ ਬਾਹਰੋਂ ਆਏ ਬਦਮਾਸ਼ਾਂ ਵੱਲੋਂ ਜੇਲ੍ਹ ਦੇ ਅੰਦਰ ਸੁੱਟਿਆ ਗਿਆ ਸੀ, ਜਿਸ ਵਿੱਚੋਂ 2 ਓਪੋ ਟੱਚ ਸਕਰੀਨ ਮੋਬਾਇਲ ਅਤੇ 8 ਪੈਰਕੇਟ ਸਿਗਰਟਾਂ ਦੇ ਬਰਾਮਦ ਹੋਏ ਸਨ
ਇਹ ਵੀ ਪੜ੍ਹੋ: Punjabi youth missing in Dubai: ਰਿਜ਼ਕ ਕਮਾਉਣ ਲਈ ਦੁਬਈ ਗਿਆ ਨੌਜਵਾਨ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਸੁਰੱਖਿਆ ਇੰਤਜ਼ਾਮ ਪੁਖਤਾ ਹੋਣ: ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਕਈ ਨਾਮਵਰ ਗੈਂਗਸਟਰ ਵੀ ਬੰਦ ਹਨ ਜਿੰਨਾ ਦੀ ਸੁਰਖਿਆ ਬੇਹੱਦ ਜਰੂਰੀ ਹੈ ਤਾਂ ਕਿ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਮੁੜ ਤੋਂ ਕੋ ਗੈਵਰ ਪਲਾਨ ਨਾ ਕੀਤਾ ਜਾ ਸਕੇ। ਪਰ ਅਜਿਹੇ ਵਿਚ ਪਾਬੰਦੀਸ਼ੁਦਾ ਚੀਜ਼ਾਂ ਦਾ ਮਿਲਣਾ ਕੀਤੇ ਨਾ ਕੀਤੇ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਹੈ ਕਿ ਜੇਕਰ ਇਹਨਾਂ ਜੇਲ੍ਹਾਂ ਵਿਚ ਸੁਰੱਖਿਆ ਇੰਤਜ਼ਾਮ ਪੁਖਤਾ ਹੋਣ ਅਤੇ ਕਿਸੇ ਦੀ ਮਿਲੀਭੁਗਤ ਨਾ ਹੋਏ ਤਾਂ ਅਜਿਹੀਆਂ ਕਾਰਵਾਈਆਂ 'ਤੇ ਠੱਲ ਪਾਈ ਜਾ ਸਕਦੀ ਹੈ।