ETV Bharat / state

ਫ਼ਿਰੋਜ਼ਪੁਰ 'ਚ ਕੰਮ ਤੋਂ ਪਰਤ ਰਹੇ ਵਿਅਕਤੀ 'ਤੇ ਗੋਲੀਆਂ ਨਾਲ ਹਮਲਾ - bullets

ਫ਼ਿਰੋਜ਼ਪੁਰ ਵਿੱਚ ਇੱਕ ਨਵਦੀਪ ਸ਼ਰਮਾ ਨਾਂਅ ਦੇ ਵਿਅਕਤੀ ਉੱਤੇ ਕੰਮ ਤੋਂ ਘਰ ਵਾਪਿਸ ਪਰਤਦਿਆਂ 4 ਵਿਅਕਤੀਆਂ ਨੇ ਗੋਲੀਆਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਚੱਲਦਿਆਂ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

ਤਸਵੀਰ
ਤਸਵੀਰ
author img

By

Published : Dec 22, 2020, 4:58 PM IST

ਫ਼ਿਰੋਜ਼ਪੁਰ: ਇੱਥੋਂ ਦੇ ਕਾਂਸ਼ੀ ਨਗਰ ਵਾਸੀ ਨਵਦੀਪ ਸ਼ਰਮਾ ਨੂੰ 4 ਵਿਅਕਤੀਆਂ ਨੇ ਗੋਲੀਆਂ ਨਾਲ ਹਮਲਾ ਕਰ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਰੋਜ ਵਾਂਗ ਆਪਣੇ ਕੰਮ ਮਮਦੋਟ ਤੋਂ (ਮੋਟਰਸਾਈਕਲ ਦੀ ਏਜੰਸੀ) ਵਾਪਿਸ ਆਪਣੇ ਘਰ ਕਾਰ 'ਤੇ ਸਵਾਰ ਹੋ ਕੇ ਆ ਰਿਹਾ ਸੀ।

ਜਿਸ ਨੂੰ ਫਿਰੋਜ਼ਪੁਰ ਸ਼ਹਿਰ ਸਥਿਤ ਖਾਈ ਵਾਲੇ ਫਾਟਕ 'ਤੇ ਚਾਰ ਵਿਅਕਤੀਆਂ ਵੱਲੋਂ ਰੁਕਣ ਲਈ ਕਿਹਾ ਗਿਆ, ਜਦੋਂ ਉਹ ਆਪਣੀ ਕਾਰ 'ਚੋਂ ਥੱਲੇ ਉਤਰਿਆ ਤਾਂ ਉਨ੍ਹਾਂ ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿੰਨਾਂ 'ਚੋਂ ਨਵਦੀਪ ਸ਼ਰਮਾਂ ਦੇ ਦੋ ਗੋਲੀਆਂ ਵੱਜੀਆਂ ਇੱਕ ਗੋਲੀ ਪਿੱਠ 'ਤੇ ਅਤੇ ਦੂਜੀ ਗੋਲੀ ਪੱਟ ਵਿੱਚ ਲੱਗੀ।

ਵੇਖੋ ਵਿਡੀਉ

ਜ਼ਖ਼ਮੀ ਹਾਲਤ ਵਿੱਚ ਰਾਹਗੀਰਾਂ ਨੇ ਨਵਦੀਪ ਸ਼ਰਮਾਂ ਨੂੰ ਚੁੱਕ ਕੇ ਬਾਗੀ ਹਸਪਤਾਲ ਲਿਆਂਦਾ ਗਿਆ,ਜਿੱਥੇ ਕਿ ਡਾਕਟਰਾਂ ਨੇ ਹਾਲਤ ਗੰਭੀਰ ਦੇਖ ਕੇ ਲੁਧਿਆਣਾ ਰੈਫਰ ਕਰ ਦਿੱਤਾ।

ਇਸ ਘਟਨਾ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੇ ਬਿਆਨ ਕਲਮਬੰਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.