ETV Bharat / state

ਗ਼ਰੀਬ ਪਰਿਵਾਰ ਨੇ ਸਰਕਾਰ ਅੱਗੇ ਲਗਾਈ ਮਦਦ ਦੀ ਗੁਹਾਰ

ਜ਼ੀਰਾ ਦੇ ਨਿਸ਼ਾਨ ਸਿੰਘ 42 ਸਾਲਾ ਦੀ ਹਾਦਸੇ ਦੌਰਾਨ ਮੌਤ ਹੋ ਗਈ ਤੇ ਪਰਿਵਾਰ ਵਿਚ ਪਿੱਛੇ ਪਤਨੀ ਤੇ ਚਾਰ ਬੱਚੇ ਰਹਿ ਗਏ। ਜੋ ਸਰਕਾਰ ਪਾਸੋਂ ਮਾਲੀ ਮਦਦ ਦੀ ਗੁਹਾਰ ਲਗਾ ਰਹੇ ਹਨ।

ਗ਼ਰੀਬ ਪਰਿਵਾਰ ਵੱਲੋਂ ਸਰਕਾਰ ਅੱਗੇ ਲਗਾਈ ਮਦਦ ਦੀ ਗੁਹਾਰ

author img

By

Published : Oct 4, 2021, 8:30 PM IST

ਫ਼ਿਰੋਜ਼ਪੁਰ: ਗ਼ਰੀਬ ਪਰਿਵਾਰਾਂ ਵੱਲੋਂ ਆਪਣਾ ਪੇਟ ਪਾਲਣ ਵਾਸਤੇ ਕਈ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ, ਪਰ ਇਹ ਨਹੀਂ ਪਤਾ ਹੁੰਦਾ ਕਿ ਕਿਸੇ ਹਾਦਸੇ ਵਿਚ ਉਨ੍ਹਾਂ ਦੀ ਜਾਨ ਚਲੀ ਜਾਂਦੀ ਹੈ, ਤਾਂ ਉਨ੍ਹਾਂ ਦੇ ਪਰਿਵਾਰ ਦਾ ਕੌਣ ਰਾਖਾ ਹੋਵੇਗਾ।

ਇਸੇ ਤਰ੍ਹਾਂ ਦਾ ਇੱਕ ਮਾਮਲਾ ਜ਼ੀਰਾ ਦੇ ਮੱਲਾਂਵਾਲਾ ਰੋਡ ਨਜ਼ਦੀਕ ਗੁਰਦੁਆਰਾ ਸਾਹਿਬ(Gurdwara Sahib near Mallanwala Road, Zira) ਸੁਣਨ ਨੂੰ ਮਿਲਿਆ। ਜਿੱਥੇ ਨਿਸ਼ਾਨ ਸਿੰਘ 42 ਸਾਲਾ ਦੀ ਹਾਦਸੇ ਦੌਰਾਨ ਮੌਤ ਹੋ ਗਈ ਤੇ ਪਰਿਵਾਰ ਵਿਚ ਪਿੱਛੇ ਪਤਨੀ ਤੇ ਚਾਰ ਬੱਚੇ ਰਹਿ ਗਏ। ਜੋ ਸਰਕਾਰ ਪਾਸੋਂ ਮਾਲੀ ਮਦਦ ਦੀ ਗੁਹਾਰ ਲਗਾ ਰਹੇ ਹਨ।

ਗ਼ਰੀਬ ਪਰਿਵਾਰ ਵੱਲੋਂ ਸਰਕਾਰ ਅੱਗੇ ਲਗਾਈ ਮਦਦ ਦੀ ਗੁਹਾਰ

ਇਸ ਦੀ ਜਾਣਕਾਰੀ ਦਿੰਦੇ ਹੋਏ ਨਿਸ਼ਾਨ ਸਿੰਘ(Nishan Singh) ਦੀ ਪਤਨੀ ਪਲਵਿੰਦਰ ਕੌਰ ਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਨਿਸ਼ਾਨ ਸਿੰਘ ਜੋ ਡਰਾਇਵਰੀ ਦਾ ਕੰਮ ਕਰਦਾ ਸੀ ਤੇ ਕਿਸੇ ਰੇਤਾ ਠੇਕੇਦਾਰ ਦੇ ਟਿੱਪਰ ਉਪਰ ਡਰਾਇਵਰੀ(Driving on sand contractor's tipper) ਕਰਦਾ ਸੀ, ਜੋ ਦਰਿਆ ਵਿੱਚੋਂ ਰੇਤਾ ਭਰਨ ਗਿਆ ਤੇ ਉਥੇ ਗਰਮੀ ਹੋਣ ਦੇ ਕਾਰਨ ਜਦ ਦਰਿਆ ਵਿਚ ਨਹਾਉਣ ਲੱਗਾ ਤਾਂ ਪਾਣੀ ਦੀ ਘੁੰਮਣਘੇਰੀ ਵਿੱਚ ਫਸ ਕੇ ਰਹਿ ਗਿਆ ਤੇ ਉਸ ਦਾ ਕੁਝ ਵੀ ਪਤਾ ਨਾ ਲੱਗਾ।

ਜਦ ਕੁਝ ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਮਿਲੀ ਤਾਂ ਪੁਲਿਸ ਵੱਲੋਂ 174 ਦੀ ਕਾਰਵਾਈ ਕਰਦੇ ਹੋਏ, ਪਰਿਵਾਰ ਵਾਲਿਆਂ ਨੂੰ ਉਸ ਦੀ ਲਾਸ਼ ਸੌਂਪ ਦਿੱਤੀ।

ਦੱਸਣਯੋਗ ਗੱਲ ਇਹ ਹੈ ਕਿ ਉਸ ਦੇ ਪਰਿਵਾਰ ਵਿੱਚ ਪਿੱਛੇ ਕਮਾਉਣ ਵਾਲਾ ਕੋਈ ਨਹੀਂ ਤੇ ਉਸ ਦੀ ਪਤਨੀ ਦੋ ਬੇਟੀਆਂ ਦੋ ਬੇਟੇ ਜੋ ਅਜੇ ਦੁਨੀਆਂਦਾਰੀ ਦੀ ਸਮਝ ਤੋਂ ਨਾ ਸਮਝ ਹਨ। ਇਸ ਮੌਕੇ ਪਰਿਵਾਰ ਵਾਲਿਆਂ ਵੱਲੋਂ ਸਰਕਾਰ ਅੱਗੇ ਗੁਹਾਰ ਲਾਈ ਗਈ, ਕਿ ਉਨ੍ਹਾਂ ਦੀ ਕਿਸੇ ਤਰ੍ਹਾਂ ਮਾਲੀ ਸਹਾਇਤਾ ਕੀਤੀ ਜਾਵੇ।

ਜਿਸ ਨਾਲ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ। ਇੱਥੇ ਦੱਸਣ ਵਾਲੀ ਗੱਲ ਇਹ ਵੀ ਹੈ ਕਿ ਉਨ੍ਹਾਂ ਕੋਲ ਨਾ ਤਾਂ ਕੋਈ ਜ਼ਮੀਨ ਹੈ ਤੇ ਨਾ ਹੀ ਆਪਣਾ ਮਕਾਨ ਹੈ।

ਇਹ ਵੀ ਪੜ੍ਹੋਂ: ਵਿਆਹੁਤਾ ਨੇ ਨਿਗਲਿਆ ਜ਼ਹਿਰ, ਦੇਖੋ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.