ਫਿਰੋਜ਼ਪੁਰ: ਇਹਨੀ ਦਿਨੀਂ ਪੰਜਾਬ ਭਰ ਵਿੱਚ ਗੁੰਡਾਗਰਦੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਹੋਰ ਸਾਹਮਣੇ ਆਇਆ ਹੈ, ਜਿੱਥੇ ਇੱਕ ਦੁਕਾਨਦਾਰ ਉੱਤੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਵਾਰਦਾਤ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ, ਜਿੰਨਾ ਦੇ ਅਧਾਰ 'ਤੇ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਕੱਪੜਾ ਦੁਕਾਨਦਾਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ: ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਇੱਕ ਕੱਪੜਾ ਦੁਕਾਨਦਾਰ ਉੱਤੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੀ ਸੀਸੀਟੀਵੀ ਫੁਟੇਜ ਵਿੱਚ ਸਾਫ ਦੇਖਿਆ ਜਾ ਰਿਹਾ ਹੈ ਕਿ ਦੁਕਾਨ ਦੇ ਅੰਦਰ ਕੁਝ ਨੌਜਵਾਨ ਖੜ੍ਹੇ ਹਨ। ਉਥੇ ਹੀ ਪਿੱਛੇ ਤੋਂ ਇੱਕ ਨੌਜਵਾਨ ਆਉਂਦਾ ਹੈ ਅਤੇ ਦੁਕਾਨਦਾਰ 'ਤੇ ਸਿੱਧਾ ਹਮਲਾ ਕਰਦਾ ਹੈ ਅਤੇ ਉਥੋਂ ਭੱਜ ਜਾਂਦਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਇਕੱਠੇ ਹੋ ਗਏ ਹਨ ਪਰ ਉਦੋਂ ਤੱਕ ਮੌਕੇ ਤੋਂ ਮੁਲਜ਼ਮ ਫਰਾਰ ਹੋ ਚੁਕੇ ਸਨ। ਪੀੜਤ ਦੁਕਾਨਦਾਰ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਸ਼ਿਕਾਇਤ ਮਿਲੀ ਹੈ। ਉਸ ਦੇ ਅਧਾਰ ਉੱਤੇ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ASI ਮਨਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ ਤੇ ਜਲਦ ਹੀ ਇਸ ਤਰ੍ਹਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
- ਮਨਪ੍ਰੀਤ ਬਾਦਲ ਦੀ ਕਰੀਬੀ ਮੇਅਰ ਰਮਨ ਗੋਇਲ ਖਿਲਾਫ਼ ਬੇਭਰੋਸਗੀ ਮਤਾ ਪਾਸ ਕਰਨ ਤੋਂ ਬਾਅਦ ਨਵੇਂ ਮੇਅਰ ਦੀ ਚੋਣ ਕਾਂਗਰਸ ਲਈ ਚੁਣੌਤੀ
- ਸਰਕਾਰੀ ਮੈਡੀਕਲ ਕਾਲਜ ਦੀ ਸ਼ਤਾਬਦੀ ਸਮਾਗਮ ਮੌਕੇ ਅੰਮ੍ਰਿਤਸਰ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਸੇਵਾਵਾਂ ਨੂੰ ਲੈਕੇ ਕਰ ਸਕਦੇ ਨੇ ਵੱਡਾ ਐਲਾਨ
- ਛੱਤੀਸਗੜ੍ਹ ਦੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ, ਸੀਐਮ ਭੁਪੇਸ਼ ਸਮੇਤ ਦਾਅ 'ਤੇ ਕਈ ਦਿੱਗਜਾਂ ਦੀ ਕਿਸਮਤ
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਹਰ ਇੱਕ ਵਿਅਕਤੀ ਛਿੱਕੇ ਟੰਗਦਾ ਜਾ ਰਿਹਾ ਹੈ ਆਏ ਦਿਨ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਿਤੇ ਗੋਲੀ ਚੱਲ ਗਈ ਕਿਤੇ ਚੈਨ ਸਨੈਚਿੰਗ ਹੋ ਗਈ। ਕਿਤੇ ਲੁੱਟ ਹੋ ਗਈ। ਅਜਿਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹੀ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਕਿਓਂਕਿ ਅਜਿਹੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿ ਬਦਮਾਸ਼ਾਂ ਦੇ ਹੌਂਸਲਿਆਂ ਨੂੰ ਪਸਤ ਕੀਤਾ ਜਾ ਸਕੇ।