ETV Bharat / state

ਜੈਪਾਲ ਦੀ ਮ੍ਰਿਤਕ ਦੇਹ ਦੇ ਰੱਖ ਰਖਾਅ ਨੂੰ ਲੈਕੇ ਪ੍ਰਸਾਸ਼ਨ ਅਤੇ ਪਰਿਵਾਰ ਆਹਮੋ ਸਾਹਮਣੇ - Jaipal Bhullar's father

ਜੈਪਾਲ ਦੀ ਮ੍ਰਿਤਕ ਦੇਹ ਦੇ ਰੱਖ ਰਖਾਅ ਨੂੰ ਲੈਕੇ ਸਿਵਲ ਪ੍ਰਸਾਸ਼ਨ ਤੇ ਪਰਿਵਾਰ ਆਹਮੋ ਸਾਹਮਣੇ ਵਿਖਾਈ ਦੇ ਰਹੇ ਹਨ। ਪ੍ਰਸ਼ਾਸਨ ਵੱਲੋਂ ਘਰ ਦੇ ਬਾਹਰ ਨੋਟਿਸ ਲਗਾ ਕੇ ਕਿਹਾ ਗਿਆ ਕਿ ਮ੍ਰਿਤਕ ਦੇਹ ਖਰਾਬ ਹੋ ਰਹੀ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਇਸ ਨੂੰ ਪ੍ਰਸ਼ਾਸਨ ਦੀ ਦੇਖ ਰੇਖ 'ਚ ਸਿਵਲ ਹਸਪਤਾਲ 'ਚ ਸ਼ਿਫਟ ਕੀਤਾ ਜਾਵੇਗਾ। ਪਰ ਜੈਪਾਲ ਦੇ ਪਿਤਾ ਨੇ ਇਹ ਕਹਿ ਕਿ ਇਨਕਾਰ ਕਰ ਦਿੱਤਾ ਜਾਂ ਤਾਂ ਮ੍ਰਿਤਕ ਦੇਹ ਨੂੰ ਪੀਜੀਆਈ 'ਚ ਰੱਖਿਆ ਜਾਵੇ ਨਹੀਂ ਤਾਂ ਘਰ 'ਚ ਹੀ ਕੋਈ ਪ੍ਰਸਾਸ਼ਨ ਸਹੂਲਤਾਂ ਪ੍ਰਦਾਨ ਕਰ ਦੇਵੇ ਤਾਂ ਜੋ ਮ੍ਰਿਤਕ ਦੇਹ ਖਰਾਬ ਨਾ ਹੋਵੇ।

ਜੈਪਾਲ ਦੀ ਮ੍ਰਿਤਕ ਦੇਹ ਦੇ ਰੱਖ ਰਖਾਅ ਨੂੰ ਲੈਕੇ ਪ੍ਰਸਾਸ਼ਨ ਅਤੇ ਪਰਿਵਾਰ ਆਹਮੋ ਸਾਹਮਣੇ

author img

By

Published : Jun 19, 2021, 9:10 PM IST

ਫਿਰੋਜ਼ਪੁਰ: ਕਲਕੱਤਾ 'ਚ ਬੀਤੀ 9 ਤਰੀਕ ਨੂੰ ਹੋਏ ਐਨਕਾਊਂਟਰ ਤੋਂ ਬਾਅਦ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਹੋ ਸਕਿਆ। ਪੁਲਿਸ ਵੱਲੋਂ ਗੈਂਗਸਟਰ ਜੈਪਾਲ ਅਤੇ ਉਸ ਦੇ ਸਾਥੀ ਨੂੰ ਐਨਕਾਊਂਟਰ 'ਚ ਮਾਰਨ ਦੀ ਪੁਸ਼ਟੀ ਕੀਤੀ ਗਈ ਸੀ, ਪਰ ਜੈਪਾਲ ਦੀ ਮ੍ਰਿਤਕ ਦੇਹ ਘਰ ਪਹੁੰਚਣ ਉਪਰੰਤ ਉਸ ਦੇ ਪਿਤਾ ਨੇ ਐਨਕਾਊਂਟਰ 'ਤੇ ਪੁਲਿਸ ਵੱਲੋਂ ਹੱਤਿਆ ਕਰਨ ਦੇ ਦੋਸ਼ ਲਗਾਏ ਗਏ। ਉਨ੍ਹਾਂ ਕਿਹਾ ਕਿ ਉਸ ਦੇ ਲੜਕੇ ਨੂੰ ਪਹਿਲਾ ਤਸ਼ਦੱਦ ਕਰਕੇ ਬਾਅਦ 'ਚ ਗੋਲੀਆਂ ਮਾਰੀਆਂ ਗਈਆਂ ਹਨ। ਇਸ ਸ਼ੰਕਾ ਦੇ ਕਾਰਨ ਪਿਤਾ ਵੱਲੋਂ ਦੁਆਰਾ ਪੋਸਟਮਾਰਟਮ ਕਰਵਾਉਣ ਦੀ ਪ੍ਰਸ਼ਾਸਨ 'ਤੇ ਗੁਹਾਰ ਲਗਾਈ ਅਤੇ ਹੁਣ ਮਾਮਲਾ ਸੁਪਰੀਮ ਕੋਰਟ ਦੀ ਦਖਲ ਤੋਂ ਬਾਅਦ ਦੁਬਾਰਾ ਹਾਈਕੋਰਟ ਦੀ ਸੁਣਵਾਈ ਕਰਨ ਲਈ ਪਹੁੰਚ ਗਿਆ ਹੈ। ਇਸ ਦੇ ਬਾਵਜੂਦ ਸਿਵਲ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਮੋਰਚਰੀ 'ਚ ਰੱਖਣ ਦੀ ਪਰਿਵਾਰ ਨੂੰ ਅਪੀਲ ਕੀਤੀ ਜਿਸ ਨੂੰ ਪਰਿਵਾਰ ਨੇ ਇਨਕਾਰ ਕਰ ਦਿੱਤਾ।

ਜੈਪਾਲ ਦੇ ਪਿਤਾ ਦਾ ਕਹਿਣਾ ਕਿ ਪ੍ਰਸ਼ਾਸਨ ਚਾਹੁੰਦਾ ਹੈ ਕਿ ਉਨ੍ਹਾਂ ਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ 'ਚ ਰੱਖਿਆ ਜਾਵੇ, ਪਰ ਉਨ੍ਹਾਂ ਨੇ ਸ਼ੰਕਾ ਜਾਹਿਰ ਕੀਤੀ ਹੈ ਕਿ ਜਿਹੜੇ ਪੁਲਿਸ ਵਾਲਿਆਂ 'ਤੇ ਉਸ ਲੜਕੇ ਨੂੰ ਮਾਰਨ ਦੇ ਦੋਸ਼ ਲਾਏ ਹਨ, ਉਨ੍ਹਾਂ ਦੀ ਸੁਰੱਖਿਆ 'ਚ ਉਹ ਆਪਣੇ ਲੜਕੇ ਦੀ ਮ੍ਰਿਤਕ ਦੇਹ ਨੂੰ ਕਿਵੇਂ ਰੱਖ ਸਕਦੇ ਹਨ। ਉਨ੍ਹਾਂ ਨੇ ਸ਼ੱਕ ਜਾਹਰ ਕੀਤਾ ਹੈ ਕਿ ਸਿਵਲ ਹਸਪਤਾਲ ਫਿਰੋਜਪੁਰ 'ਚ ਉਸ ਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਚੋਰੀ ਦਾ ਨਾਮ ਦੇ ਕੇ ਗਾਇਬ ਕਰ ਦਿੱਤਾ ਜਾਵੇਗਾ ਅਤੇ ਸਾਰੇ ਸਬੂਤ ਮਿਟਾ ਦਿੱਤੇ ਜਾਣਗੇ। ਇਸ ਕਰਕੇ ਉਨ੍ਹਾਂ ਪ੍ਰਸ਼ਾਸਨ ਨੂੰ ਲਿਖਤੀ ਰੂਪ 'ਚ ਦਿੱਤਾ ਹੈ ਕਿ ਉਸ ਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਪੀਜੀਆਈ 'ਚ ਸੁਰੱਖਿਆ ਨਾਲ ਉਨੀਂ ਦੇਰ ਰੱਖਿਆ ਜਾਵੇ, ਜਿੰਨੀਂ ਦੇਰ ਕੋਰਟ ਦਾ ਫੈਸਲਾ ਨਹੀਂ ਆ ਜਾਂਦਾ।

ਇਹ ਵੀ ਪੜ੍ਹੋ:ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ 'ਚ ਚੱਲੀਆਂ ਗੋਲੀਆਂ, ਇੱਕ ਦੀ ਮੌਤ

ETV Bharat Logo

Copyright © 2025 Ushodaya Enterprises Pvt. Ltd., All Rights Reserved.