ਫਿਰੋਜ਼ਪੁਰ:- ਫਿਰੋਜ਼ਪੁਰ ਪੁਲਿਸ ਨੇ 70 ਸਾਲਾ ਬਜ਼ੁਰਗ ਔਰਤ ਦੇ ਬੇਰਹਿਮੀ ਨਾਲ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਦੱਸ ਦਈਏ ਕਿ ਫਿਰੋਜ਼ਪੁਰ ਪੁਲਿਸ ਨੇ ਇਸ ਕਤਲ ਦੇ ਮਾਮਲੇ ਨੂੰ ਕਰੀਬ 48 ਘੰਟਿਆਂ ਵਿੱਚ ਸੁਲਝਾ ਲਿਆ ਹੈ ਤੇ 2 ਮੁਲਜ਼ਮਾਂ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਦੱਸ ਦਈਏ ਕਿ ਮ੍ਰਿਤਕ ਔਰਤ ਦਾ ਨਾਂ ਵੀਨਾ ਪੁਗਲ ਸੀ, ਜਿਸ ਦੀ ਲਾਸ਼ ਬੈੱਡ ਬਾਕਸ ਦੇ ਅੰਦਰੋਂ ਮਿਲੀ, ਮੁਲਜ਼ਮਾਂ ਵੱਲੋਂ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਬੈੱਡ ਬਾਕਸ ਵਿੱਚ ਰੱਖਿਆ ਗਿਆ ਅਤੇ ਉੱਪਰੋਂ ਨਮਕ ਅਤੇ ਕੈਮੀਕਲ ਵੀ ਪਾਇਆ ਗਿਆ। ਮੁਲਜ਼ਮਾਂ ਨੇ ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਕਿ ਲਾਸ਼ ਜਲਦੀ ਸੜ ਸਕੇ।
ਦੱਸ ਦਈਏ ਕਿ ਇਨ੍ਹਾਂ ਮੁਲਜ਼ਮਾਂ ਵਿੱਚੋਂ ਇੱਕ ਔਰਤ ਹੈ ਅਤੇ ਮ੍ਰਿਤਕ ਦੇ ਘਰ ਕਿਰਾਏਦਾਰ ਸੀ, ਜਿਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਮਕਾਨ ਮਾਲਕਣ ਦਾ ਕਤਲ ਕਰ ਕੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਸਨ। ਇਹ ਮੁਲਜ਼ਮਾ ਔਰਤ ਪਿਛਲੇ 9 ਮਹੀਨਿਆਂ ਤੋਂ ਵੀਨਾ ਦੇ ਘਰ ਕਿਰਾਏਦਾਰ ਸਨ, ਮੁਲਜ਼ਮਾਂ ਨੇ ਵੀਨਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਦੀ ਲਾਸ਼ ਨੂੰ ਨਮਕ ਤੇ ਕੈਮੀਕਲ ਪਾ ਕੇ ਇੱਕ ਬੈੱਡ ਬਾਕਸ ਵਿੱਚ ਰੱਖਿਆ ਸੀ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਇਲਾਕੇ ਵਿੱਚ ਬਦਬੂ ਆਉਣ ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਦਿਆ ਵੀਨਾ ਦੀ ਲਾਸ਼ ਬੈੱਡ ਬਾਕਸ ਵਿੱਚੋ ਪਾਈ ਗਈ। ਦੂਜੇ ਪਾਸੇ ਥਾਣਾ ਸਿਟੀ ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਵੀਨਾ ਦੀ ਹੱਤਿਆ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਲਈ ਐਸਪੀ (ਦੇਸੀ) ਗੁਰਬਿੰਦਰ ਸਿੰਘ, ਡੀਐਸਪੀ (ਦੇਸੀ) ਜਗਦੀਸ਼ ਕੁਮਾਰ, ਸੀਆਈਏ ਇੰਚਾਰਜ ਜਨਕਰਾਜ ਅਤੇ ਥਾਣਾ ਇੰਚਾਰਜ ਮੋਹਿਤ ਧਵਨ ਦੀ ਟੀਮ ਬਣਾਈ ਗਈ ਸੀ।
ਇਹ ਵੀ ਪੜੋ:- ਫਿਰੌਤੀ ਦੀ ਰਕਮ ਨਾ ਮਿਲਣ ’ਤੇ 10 ਸਾਲਾਂ ਬੱਚੇ ਦਾ ਕਤਲ, ਨਹਿਰ ’ਚ ਸੁੱਟੀ ਲਾਸ਼