ਫਿਰੋਜ਼ਪੁਰ: ਹਲਕਾ ਜ਼ੀਰਾ ਦੇ ਪਿੰਡ ਮਨਸੂਰ ਦੇਵਾ ਵਿੱਚ ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਸਿਗਨਲ ਦੇਣ ਵਾਸਤੇ ਟਾਵਰ ਵਿਜ਼ਨ ਕੰਪਨੀ (Tower Vision Company) ਵੱਲੋਂ ਲਗਾਏ ਗਏ ਟਾਵਰ ਨੂੰ ਅੱਗ ਲੱਗ ਜਾਣ ਨਾਲ ਲੱਗ ਗਈ ਜਿਸ ਕਾਰਨ ਪਿਡ ਵਾਸੀਆਂ ਨੇ ਗੁੱਸੇ ਵਿੱਚ ਆਕੇ ਕੰਪਨੀ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਇਕ ਹੀ ਮੰਗ ਕੀਤੀ ਕਿ ਇਸ ਟਾਵਰ ਨੂੰ (The tower should be dug up as soon as possible) ਜਲਦ ਤੋਂ ਜਲਦ ਪੁੱਟਿਆ ਜਾਵੇ। ਇਸ ਮੌਕੇ ਪਿੰਡ ਵਾਸੀਆਂ ਵਲੋਂ ਦੱਸਿਆ ਗਿਆ ਕਿ ਆਸੇ ਪਾਸੇ ਕਰੀਬ 10 ਘਰ ਹਨ ਤੇ ਇਸ ਟਾਵਰ ਦੀ ਦੇਖ ਰੇਖ ਵਾਸਤੇ ਕੰਪਨੀ ਵੱਲੋਂ ਕੋਈ ਵੀ ਵਿਅਕਤੀ ਨਹੀਂ ਰੱਖਿਆ ਗਿਆ।
ਸਥਾਨਕਵਾਸੀਆਂ ਮੁਤਾਬਿਕ ਇਸ ਟਾਵਰ ਵਿਚ ਪਹਿਲਾਂ ਵੀ ਦੋ ਤਿੰਨ ਵਾਰ ਅੱਗ ਲੱਗ ਚੁੱਕੀ ਹੈ ਅਤੇ ਪਿੰਡ ਵਾਸੀਆਂ ਵੱਲੋਂ ਹੀ ਇਕੱਠੇ ਹੋ ਕੇ ਉਸ ਨੂੰ ਬੁਝਾਇਆ ਗਿਆ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਤੂੜੀ ਅਤੇ ਡੰਗਰ ਹਨ ਅਤੇ ਇਸ ਅੱਗ ਨਾਲ ਭਾਰੀ ਨੁਕਸਾਨ ਵੀ ਹੋ ਸਕਦਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਗ ਨੂੰ ਬੁਝਾਉਣ ਵਾਸਤੇ ਮੌਕੇ ਉੱਤੇ ਫਾਇਰ ਬ੍ਰਿਗੇਡ (fire brigade) ਨੂੰ ਬੁਲਾਇਆ ਗਿਆ ਅਤੇ ਫਾਇਰ ਬ੍ਰਿਗੇਡ (fire brigade) ਦੇ ਅਧਿਕਾਰੀਆਂ ਵੱਲੋਂ ਇਸ ਅੱਗ ਉੱਤੇ ਕਾਬੂ ਪਾਇਆ ਗਿਆ
ਇਸ ਮੌਕੇ ਟਾਵਰ ਵਿਜ਼ਨ ਕੰਪਨੀ (Tower Vision Company) ਦੇ ਅਧਿਕਾਰੀ ਨਾਲ ਜਦ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਕੰਪਨੀ ਵੱਲੋਂ ਘਰ ਵਾਲਿਆਂ ਦੀ ਦੇਖ ਰੇਖ ਵਿਚ ਇਹ ਟਾਵਰ ਲਗਾਇਆ ਗਿਆ ਹੈ ਅਤੇ ਇਸ ਘਰ ਦੇ ਲੋਕ ਜੋ ਕੁਝ ਸਮੇਂ ਲਈ ਵਿਦੇਸ਼ ਗਏ ਹਨ ਅਤੇ ਇਸ ਦੀ ਦੇਖਰੇਖ ਹਣ ਉਸ ਦੇ ਵੱਲੋਂ ਹੀ ਕੀਤੀ ਜਾਂਦੀ ਹੈ। ਉਸ ਨੂੰ ਜਦ ਇਸ ਟਾਵਰ ਉਪਰ ਚੜ੍ਹੀਆਂ ਹੋਈਆਂ ਵੇਲਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਪਰ ਜਦ ਉਸ ਨੂੰ ਪਿੰਡ ਵਾਸੀਆਂ ਵੱਲੋਂ ਇਸ ਨੂੰ ਉਖਾੜਨ ਵਾਸਤੇ ਕਿਹਾ ਤਾਂ ਉਸ ਨੇ ਕਿਹਾ ਕਿ ਕੰਪਨੀ ਇਸ ਮਾਮਲੇ ਦੀ ਪੂਰੀ ਰਿਪੋਰਟ ਦੇ ਦੇਵਾਂਗਾ।
ਇਹ ਵੀ ਪੜ੍ਹੋ: ਗੈਂਗਸਟਰ ਮਨਪ੍ਰੀਤ ਰਾਈਆ ਤੇ ਮਨਦੀਪ ਤੂਫ਼ਾਨ ਦਾ ਹੁਸ਼ਿਆਰਪੁਰ ਪੁਲਿਸ ਨੂੰ ਮਿਲਿਆ ਟ੍ਰਾਂਜ਼ਿਟ ਰਿਮਾਂਡ