ਫਿਰੋਜ਼ਪੁਰ: ਸੂਬੇ ਵਿੱਚ ਆਏ ਦਿਨ ਲੁੱਟਾਂ ਖੋਹਾਂ, ਚੋਰੀ ਤੇ ਡਕੈਤੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਰੋਜ਼ਾਨਾਂ ਹੀ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਲੁਟੇਰੇ ਲੋਕਾਂ ਕੋਲੋਂ ਪਿਸਤੌਲ ਦੇ ਜ਼ੋਰ ਉਤੇ ਉਨ੍ਹਾਂ ਦਾ ਸਾਮਾਨ ਲੁੱਟ ਕੇ ਲੈ ਗਏ। ਰਾਤ ਨੂੰ ਗੱਡੀਆਂ ਵਿੱਚੋਂ ਬੈਟਰੀਆਂ ਚੋਰੀ ਹੋ ਗਈਆਂ। ਅਜਿਹੀਆਂ ਵਾਰਦਾਤਾਂ ਨੇ ਪੁਲਿਸ ਪ੍ਰਸ਼ਾਸਨ ਦੀ ਵੀ ਸਿਰਦਰਦੀ ਵਧਾਈ ਹੋਈ ਹੈ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਗਿਰੋਹ ਮੈਂਬਰ ਰਾਤ ਦੇ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਗੱਡੀਆਂ ਵਿਚੋਂ ਬੈਟਰੀਆਂ ਚੋਰੀ ਕਰਦਾ ਸੀ। ਇਨ੍ਹਾਂ ਉਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਕਤ ਗਿਰੋਹ ਨੂੰ ਟ੍ਰੈਪ ਲਾ ਕੇ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਵਾਢੀ ਤੋਂ ਤੁਰੰਤ ਬਾਅਦ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਨੂੰ ਖੇਤੀਬਾੜੀ ਟੀਮ ਨੇ ਮੌਕੇ 'ਤੇ ਕਰਵਾਇਆ ਬੰਦ, ਜਾਣੋ ਮਾਮਲਾ...
ਗਿਰੋਹ ਕੋਲੋਂ ਚੋਰੀ ਦਾ ਸਾਮਾਨ ਬਰਾਮਦ : ਜਾਣਕਾਰੀ ਅਨੁਸਾਰ ਫਿਰੋਜ਼ਪੁਰ ਪੁਲਿਸ ਨੇ ਵੱਖ ਵੱਖ ਟੀਮਾਂ ਬਣਾ ਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਮੁਹਿੰਮ ਵਿੱਢੀ ਸੀ। ਇਸੇ ਮੁਹਿੰਮ ਤਹਿਤ ਪੁਲਿਸ ਨੂੰ ਇਹ ਗਿਰੋਹ ਕਾਬੂ ਕਰਨ ਵਿੱਚ ਸਫ਼ਲਤਾ ਮਿਲੀ ਹੈ। ਇਹ ਜਾਣਕਾਰੀ ਐਸਐਸਪੀ ਭੁਪਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਰਾਹੀਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ। ਇਸ ਮੌਕੇ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਵੱਖੋ-ਵੱਖ ਥਾਣਿਆਂ ਵਿਚ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀਆਂ ਬਣਾਈਆਂ ਗਈਆਂ ਸਨ। ਇਸੇ ਤਹਿਤ ਪੁਲਿਸ ਪਾਰਟੀ ਦੇ ਹੱਥ ਚੋਰ ਗਿਰੋਹ ਦੇ 6 ਮੈਂਬਰ ਲੱਗੇ ਸਨ। ਇਸ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇਨ੍ਹਾਂ ਕੋਲੋਂ 32 ਮੋਟਰਸਾਈਕਲ, 1 ਦੇਸੀ ਪਿਸਤੌਲ, 1 ਪਿਸਤੌਲ ਅਤੇ 25 ਕਿਲੋ ਪਿੱਤਲ ਦੀਆਂ ਟੂਟੀਆਂ, ਕਾਰਾ ਦੀਆਂ 16 ਬੈਟਰੀਆਂ ਬਰਾਮਦ ਕੀਤੀਆਂ ਗਈਆਂ।
ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਕੀਤੀ ਕਾਰਵਾਈ : ਉਨ੍ਹਾਂ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਕੋਲੋਂ ਕਾਪੇ ਤੇ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਪਾਰਟੀ ਨੂੰ ਇਹ ਜਾਣਕਾਰੀ ਗੁਪਤ ਸੂਤਰਾਂ ਤੋਂ ਪ੍ਰਾਪਤ ਹੋਈ ਸੀ, ਜਿਸ ਤਹਿਤ ਇਹ ਕਾਰਵਾਈ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਆਪਣੀ ਤਾਇਨਾਤੀ ਦੌਰਾਨ ਜੋ ਅਪਰਾਧਾਂ ਨੂੰ ਰੋਕਣ ਵਾਸਤੇ ਜੋ ਕੰਮ ਕੀਤੇ ਗਏ ਉਹਨਾਂ ਸਭ ਦੀ ਵੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : coronavirus update: ਦੇਸ਼ ਵਿੱਚ 24 ਘੰਟਿਆਂ 'ਚ 11,109 ਨਵੇਂ ਮਾਮਲੇ ਆਏ ਸਾਹਮਣੇ, 20 ਲੋਕਾਂ ਦੀ ਹੋਈ ਮੌਤ, ਪੰਜਾਬ ਵਿੱਚ ਵੀ 200 ਤੋਂ ਵੱਧ ਨਵੇਂ ਕੇਸ