ਫਿਰੋਜ਼ਪੁਰ: ਕੋਰੋਨਾ (Corona) ਦਾ ਕਹਿਰ ਅਜੇ ਤੱਕ ਖ਼ਤਮ ਨਹੀਂ ਹੋਇਆ। ਕੋਵਿਡ (Covid) ਦੇ ਨਾਲ-ਨਾਲ ਡੇਂਗੂ (Dengue) ਨੇ ਵੀ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤਾ ਹੈ।
ਪਿੰਡ ਤੇ ਸ਼ਹਿਰਾਂ ਵਿੱਚ ਡੇਂਗੂ (Dengue) ਦੇ ਮਰੀਜਾਂ (Patients) ਦੀ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਹੈ। ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਡੇਂਗੂ (Dengue) ਦੇ ਵੱਧ ਰਹੇ ਮਰੀਜਾਂ (Patients) ਦੀ ਗਿਣਤੀ ਨੇ ਜ਼ਿਲ੍ਹੇ ਦੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਂਦਾ ਕੀਤਾ ਹੋਇਆ ਹੈ।
ਪੰਜਾਬ ਵਿੱਚ ਡੇਂਗੂ ਫੈਲ ਰਿਹਾ ਹੈ। ਚੰਡੀਗੜ੍ਹ ਤੋਂ ਸਿਹਤ ਵਿਭਾਗ ਅਤੇ ਫਿਰੋਜ਼ਪੁਰ ਸਿਹਤ ਵਿਭਾਗ ਦੀ ਟੀਮ ਨੇ ਫਿਰੋਜ਼ਪੁਰ ਸਿਟੀ ਬੱਸ ਸਟੈਂਡ ਦੇ ਡਿਪੂ ਵਿੱਚ ਡੇਂਗੂ ਦਾ ਲਾਰਵਾ ਮਿਲਿਆ। ਉਥੇ ਸਿਹਤ ਵਿਭਾਗ ਦੀ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ, ਜੇ ਉਹ ਇਸ ਨੂੰ ਸਾਫ਼ ਨਹੀਂ ਰੱਖਦੇ, ਤਾਂ ਉਹਨਾਂ ਤੇ ਕਾਰਾਵਾਈ ਕੀਤੀ ਜਾਵੇਗੀ। ਇੱਥੇ ਬੱਸਾਂ ਦੀ ਮੁਰੰਮਤ ਕੀਤੀ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਲਾਰਵਾ ਮਿਲ ਜਾਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਤੇ ਕਿਸੇ ਵੀ ਜਗ੍ਹਾ 'ਤੇ ਪਾਣੀ ਨੂੰ ਜ਼ਿਆਦਾ ਦੇਰ ਤੱਕ ਜਮ੍ਹਾ ਨਾ ਹੋਣ ਦੇਣ।
ਉਨ੍ਹਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਘਰਾਂ ਵਿੱਚ ਪਏ ਗਮਲੇ ਟਾਇਰ ਬੋਤਲਾਂ ਤੇ ਘਰ ਵਿੱਚ ਪਾਣੀ ਇਕੱਠਾ ਕਰਨ ਵਾਲੇ ਹੋਰ ਸਾਮਾਨ ਵਿੱਚ ਪਾਣੀ ਨੂੰ ਜ਼ਿਆਦਾ ਦੇਰ ਤੱਕ ਨਾ ਰੱਖਣ ਦੇਣ। ਇਸ ਦੇ ਨਾਲ ਹੀ ਆਪਣੇ ਕੂਲਰਾਂ ਦੀ ਵੀ ਲਗਾਤਾਰ ਸਫ਼ਾਈ ਰੱਖਣ ਤਾਂ ਕਿ ਡੇਂਗੂ ਦਾ ਮੱਛਰ ਪੈਦਾ ਹੀ ਨਾ ਹੋ ਸਕੇ।
ਇਹ ਵੀ ਪੜ੍ਹੋ:ਲੁਧਿਆਣਾ 'ਚ ਡੇਂਗੂ ਦਾ ਕਹਿਰ, 4 ਸ਼ੱਕੀ ਮਰੀਜ਼ਾਂ ਦੀ ਮੌਤ, 289 ਮਾਮਲੇ ਪੌਜ਼ੀਟਿਵ