ETV Bharat / state

ਇਲਾਕੇ 'ਚ ਸ਼ਰੇਆਮ ਵਿਕ ਰਹੇ ਨਸ਼ੇ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ, ਵਿਧਾਇਕ ਉੱਤੇ ਨਸ਼ਾ ਵੇਚਣ ਦਾ ਇਲਜ਼ਾਮ - ਫਿਰੋਜ਼ਪੁਰ ਵਿੱਚ ਨਸ਼ਾ

ਫਿਰੋਜ਼ਪੁਰ ਦੇ ਹਲਕਾ ਜੀਰਾ ਵਿੱਚ ਸ਼ਰੇਆਮ ਵਿਕ ਰਹੇ ਨਸ਼ੇ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਡੀਐਸਪੀ ਦੇ ਦਫਤਰ ਬਾਹਰ ਧਰਨਾ ਲਗਾਇਆ। ਕਿਸਾਨਾਂ ਨੇ ਵਿਧਾਇਕ ਨਰੇਸ਼ ਕਟਾਰੀਆ ਉੱਤੇ ਨਸ਼ਾ ਵੇਚਣ ਦਾ ਇਲਜ਼ਾਮ ਲਾਇਆ। ਵਿਧਾਇਕ ਦੇ ਪੁੱਤਰ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।

Farmers protested against drugs being sold in Ferozepur
ਇਲਾਕੇ 'ਚ ਸ਼ਰੇਆਮ ਵਿਕ ਰਹੇ ਨਸ਼ੇ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ, ਵਿਧਾਇਕ ਉੱਤੇ ਨਸ਼ਾ ਵੇਚਣ ਦਾ ਇਲਜ਼ਾਮ
author img

By

Published : Jun 9, 2023, 4:19 PM IST

Updated : Jun 9, 2023, 4:58 PM IST

ਫਿਰੋਜ਼ਪੁਰ: ਹਲਕਾ ਜੀਰਾ ਵਿੱਚ ਮਜ਼ਦੂਰ ਯੂਨੀਅਨ,ਕਿਸਾਨ ਜਥੇਬੰਦੀਆਂ ਅਤੇ ਜ਼ੀਰਾ ਬਸਤੀ ਮਾਛੀਆਂ ਵਾਲੀ ਦੇ ਲੋਕਾਂ ਵੱਲੋਂ ਡੀਐਸਪੀ ਪਲਵਿੰਦਰ ਸਿੰਘ ਸੰਧੂ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਆਪਣੀਆਂ ਮੰਗਾਂ ਦੀ ਗੱਲ ਕੀਤੀ ਗਈ ਉੱਥੇ ਹੀ ਉਨ੍ਹਾਂ ਨੇ ਸ਼ਹਿਰ ਦੀ ਬਸਤੀ ਮਾਛੀਆ ਵਾਲੀ ਦੀ ਇੱਕ ਗਲੀ ਵਿੱਚ ਸ਼ਰੇਆਮ ਨਸ਼ਾ ਵਿਕਣ ਦੇ ਇਲਜ਼ਾਮ ਲਗਾਏ।

ਨਸ਼ਾ ਵੇਚਣ ਵਾਲਿਆਂ ਨਾਲ ਪੂਰੀ ਮਿਲੀਭੁਗਤ: ਇਸ ਮੌਕੇ ਆਗੂਆਂ ਨੇ ਕਿਹਾ ਕਿ ਜੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਉਸ ਦੇ ਪੁੱਤਰ ਸ਼ੰਕਰ ਕਟਾਰੀਆ ਦੀ ਨਸ਼ਾ ਵੇਚਣ ਵਾਲਿਆਂ ਨਾਲ ਪੂਰੀ ਮਿਲੀ ਭੁਗਤ ਹੈ। ਉਹਨਾਂ ਦੀ ਸ਼ਹਿ ਉੱਤੇ ਹੀ ਨਸ਼ਾ ਵੇਚਣ ਵਾਲੇ ਹਿੱਕ ਠੋਕ ਕੇ ਕਹਿੰਦੇ ਹਨ ਕਿ ਸਾਡਾ ਕੁਝ ਨਹੀਂ ਕੀਤਾ ਜਾ ਸਕਦਾ। ਜਦ ਕਿ ਨਸ਼ਾ ਫੜਵਾਉਣ ਵਾਲਿਆਂ ਉੱਪਰ ਹੀ ਪਰਚੇ ਕਰ ਦਿੱਤੇ ਜਾਂਦੇ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਵੱਲੋਂ ਪੱਕੇ ਧਰਨੇ ਲਗਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਜੇਕਰ ਕਾਨੂੰਨ ਦੀ ਮਦਦ ਨਾ ਹੋਵੇ ਤਾਂ ਸੂਬੇ ਅੰਦਰ ਹਫਤਿਆਂ ਅੰਦਰ ਹੀ ਨਸ਼ਾ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।

ਇਲਜ਼ਾਮਾਂ ਨੂੰ ਮੁੱਢੋ ਨਕਾਰਿਆ: ਦੂਸਰੇ ਪਾਸੇ ਜਦੋਂ ਇਹਨਾਂ ਇਲਜ਼ਾਮਾਂ ਨੂੰ ਲੈਕੇ ਜਦੋਂ ਵਿਧਾਇਕ ਨਰੇਸ਼ ਕਟਾਰੀਆ ਦੇ ਬੇਟੇ ਸ਼ੰਕਰ ਕਟਾਰੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜਿਸ ਵੱਲੋਂ ਵੀ ਸਾਡੇ ਪਰਿਵਾਰ ਉੱਤੇ ਇਲਜ਼ਾਮ ਲਗਾਏ ਗਏ ਹਨ। ਉਹ ਬਿਨਾਂ ਸਬੂਤ ਤੋਂ ਗੱਲ ਕਰ ਰਹੇ ਹਨ ਜੇਕਰ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਅਸੀਂ ਸਾਰੀ ਉਮਰ ਉਸ ਦਾ ਪਾਣੀ ਭਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਖੁਦ ਐਸਐਸਪੀ ਨੂੰ ਇਹ ਗੱਲ ਕਹਿ ਚੁੱਕੇ ਹਾਂ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਪ੍ਰਾਪਟੀਆ ਵੀ ਅਟੈਚ ਕੀਤੀਆਂ ਜਾਣ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਤੇੋਂ ਇਲਾਵਾ ਵਿਧਾਇਕ ਦੇ ਪੁੱਤਰ ਨੇ ਓਪਨ ਚੈਲੰਜ ਵੀ ਕੀਤਾ ਕਿ ਜੇਕਰ ਸਚਮੁੱਚ ਕੋਈ ਨਸ਼ੇ ਦੇ ਸਬੰਧ ਵਿੱਚ ਉਸ ਖ਼ਿਲਾਫ਼ ਸਬੂਤ ਹਾਜ਼ਿਰ ਕਰਦਾ ਹੈ ਤਾਂ ਉਹ ਹਰ ਸਜ਼ਾ ਭੁਗਤਣ ਲਈ ਤਿਆਰ ਹੈ। ਨਾਲ ਹੀ ਉਸ ਨੇ ਕਿਹਾ ਕਿ ਇਲਜ਼ਾਮ ਲਾਉਣ ਵਾਲਿਆਂ ਨੂੰ ਵੀ ਸੋਚ ਵਿਚਾਰ ਕਰਨੀ ਚਾਹੀਦੀ ਹੈ।

Last Updated : Jun 9, 2023, 4:58 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.