ਫ਼ਿਰੋਜ਼ਪੁਰ : ਬਿਜਲੀ ਵਿਭਾਗ ਵੱਲੋਂ ਜਿੱਥੇ ਬਿਜਲੀ ਦਾ ਬਿੱਲ ਨਾ ਭਰਨ ਉੱਤੇ ਆਮ ਆਦਮੀ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਹੈ ਉਥੇ ਕਈ ਸਰਕਾਰੀ ਵਿਭਾਗਾਂ ਦਾ ਬਿਜਲੀ ਦੇ ਬਿੱਲਾਂ ਦਾ ਲੱਖਾਂ ਰਪੁਏ ਬਕਾਇਆ ਹੈ। ਕਈ ਤਾਂ ਅਜਿਹੇ ਵਿਭਾਗ ਵੀ ਹਨ ਜਿੰਨ੍ਹਾਂ ਦਾ ਬਕਾਇਆ ਕਰੋੜਾਂ ਵਿੱਚ ਹੈ।
ਅਜਿਹਾ ਹੀ ਇੱਕ ਮਾਮਲਾ ਫ਼ਰੀਦਕੋਟ ਦਾ ਸਾਹਮਣੇ ਆਇਆ ਹੈ ਜਿਥੇ ਬਿਜਲੀ ਬੋਰਡ ਨੇ ਸਰਕਾਰੀ ਅਦਾਰਿਆਂ ਨੂੰ ਡਿਫਾਲਟਰ ਐਲਾਨਿਆ ਹੈ ਅਤੇ ਨੋਟਿਸ ਜਾਰੀ ਕੀਤੇ ਹਨ ਪਰ ਸਰਕਾਰੀ ਅਦਾਰਿਆਂ ਨੂੰ ਬਿਜਲੀ ਬੋਰਡ ਦੇ ਨੋਟਿਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਜਿੱਥੇ ਸਾਰੇ ਦਫ਼ਤਰ ਡਿਫਾਲਟਰ ਹੋਣ ਤੋਂ ਬਾਅਦ ਵੀ ਬਿਜਲੀ ਦੀ ਦੁਰਵਰਤੋਂ ਕਰ ਰਹੇ ਹਨ ਅਤ ਮੌਜਾਂ ਨਾਲ ਸਾਰੇ ਦੇ ਸਾਰੇ ਏਸੀ ਚਲਾ ਕੇ ਠੰਡੀ ਹਵਾ ਦਾ ਆਨੰਦ ਲੈ ਰਹੇ ਹਨ।
ਇਹ ਵੀ ਪੜ੍ਹੋ : ਕੈਪਟਨ ਸਰਕਾਰ ਵਿਰੁੱਧ ਅਕਾਲੀ ਦਲ ਦਾ ਹੱਲਾ ਬੋਲ
ਜਾਣਕਾਰੀ ਮੁਤਾਬਕ ਬਿਜਲੀ ਵਿਭਾਗ ਦਾ ਡੀਸੀ ਦਫ਼ਤਰ ਵੱਲ ਬਿਜਲੀ ਦੇ ਬਿੱਲਾਂ ਦਾ 27 ਲੱਖ ਰੁਪਇਆ ਬਕਾਇਆ ਅਤੇ ਉਥੇ ਹੀ ਵਾਟਰ ਸਪਲਾਈ ਵਿਭਾਗ ਦਾ 7 ਕਰੋੜ 20 ਲੱਖ ਰੁਪਏ ਬਕਾਇਆ ਹੈ।