ETV Bharat / state

ਹਰ ਪਾਸੇ ਤੋਂ ਧੱਕੇ ਖਾਣ ਤੋਂ ਬਾਅਦ ਇਨਸਾਫ ਲਈ ਮਾਸੂਮ ਪੋਤਰੀ ਲੈ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਬਜ਼ੁਰਗ ਜੋੜਾ

ਜ਼ੀਰਾ ਦੇ ਪਿੰਡ ਮਹੀਆਂ ਵਾਲਾ ਕਲਾਂ ਵਿਖੇ ਇਕ ਬਜ਼ੁਰਗ ਜੋੜਾ ਇਨਸਾਫ ਲਈ ਆਪਣੀ ਢਾਈ ਸਾਲਾ ਪੋਤੀ ਨੂੰ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ (Elderly couple climbs on water tank) ਗਿਆ। ਇਨਸਾਫ ਦਾ ਭਰੋਸਾ ਦੇਣ ਮਗਰੋਂ ਬਜ਼ੁਰਗ ਜੋੜੇ ਨੂੰ ਪੁਲਿਸ ਨੇ ਹੇਠਾਂ ਉਤਾਰਿਆ।

ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਬਜ਼ੁਰਗ ਜੋੜਾ
ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਬਜ਼ੁਰਗ ਜੋੜਾ
author img

By

Published : Mar 27, 2022, 12:10 PM IST

ਫਿਰੋਜ਼ਪੁਰ: ਤਹਿਸੀਲ ਜ਼ੀਰਾ ਦੇ ਪਿੰਡ ਮਹੀਆਂ ਵਾਲਾ ਕਲਾਂ ਵਿਖੇ ਪਿੰਡ ਨਿਵਾਸੀਆਂ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਬਜ਼ੁਰਗ ਜੋੜਾ ਆਪਣੇ ਢਾਈ ਸਾਲ ਦੀ ਪੋਤਰੀ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ (Elderly couple climbs on water tank) ਗਿਆ। ਹੱਥ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਕਰੀਬ ਸਵਾ 200 ਫੁੱਟ ਉੱਚੀ ਪਾਣੀ ਦੀ ਟੈਂਕੀ ਤੇ ਚੜ੍ਹੇ ਬਜ਼ੁਰਗ ਜੋੜੇ ਨੇ ਹੇਠਾਂ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਮੰਗਾਂ ਨਾ ਮੰਨੇ ਜਾਣ ’ਤੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਚਿਤਾਵਨੀ (Warning to commit suicide) ਦਿੱਤੀ ਹੈ।

ਕੁੱਟਮਾਰ ਦੇ ਲਗਾਏ ਇਲਜ਼ਾਮ: ਟੈਂਕੀ ’ਤੇ ਚੜ੍ਹੇ ਬਜ਼ੁਰਗ ਜਗਸੀਰ ਸਿੰਘ ਉਰਫ ਜੱਗਾ ਵਾਸੀ ਪਿੰਡ ਮਹੀਆਂ ਵਾਲਾ ਕਲਾਂ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਦੌਰਾਨ ਆਪਣੇ ਪਿੰਡ ਦੇ ਹੀ ਇੱਕ ਜ਼ਿਮੀਂਦਾਰ ਨਾਲ ਸੀਰੀ ਦਾ ਕੰਮ ਕਰਦਾ ਸੀ ਜਿਸ ਪਾਸੋਂ ਉਸ ਨੇ ਕੁਝ ਪੇਸ਼ਗੀ ਪੈਸੇ ਲਏ ਹੋਏ ਸਨ। ਉਸ ਨੇ ਦੱਸਿਆ ਕਿ ਕਿਸੇ ਕਾਰਨ ਉਹ ਇੱਕ ਦਿਨ ਜ਼ਿਮੀਂਦਾਰ ਦੇ ਘਰ ਕੰਮ ’ਤੇ ਨਾ ਜਾ ਸਕਿਆ ਤਾਂ ਅਗਲੇ ਦਿਨ ਕੰਮ ’ਤੇ ਜਾਣ ਤੇ ਮਾਲਕ ਜ਼ਿਮੀਂਦਾਰ ਨੇ ਉਸ ਦੀ ਕੁੱਟਮਾਰ ਕੀਤੀ ਤੇ ਧਮਕੀ ਦਿੰਦਿਆਂ ਕਿਹਾ ਕਿ ਮੇਰੇ ਪੈਸੇ ਵਾਪਸ ਕਰ ਨਹੀਂ ਤਾਂ ਤੈਨੂੰ ਕੁੱਟ ਕੁੱਟ ਮਾਰ ਦੇਵਾਂਗਾ।

ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਬਜ਼ੁਰਗ ਜੋੜਾ

ਇਹ ਵੀ ਪੜੋ: ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਦਿੱਤਾ ਨਰਮੇ ਦਾ ਮੁਆਵਜ਼ਾ

ਪੁਲਿਸ ਨੇ ਨਹੀਂ ਕੀਤੀ ਕਾਰਵਾਈ: ਪੀੜਤ ਨੇ ਦੱਸਿਆ ਕਿ ਉਸ ਨੇ ਜਾਤੀ ਸੂਚਕ ਸ਼ਬਦ ਵੀ ਬੋਲੇ ਜਿਸ ਸਬੰਧ ਵਿਚ ਉਸ ਨੇ ਇਨਸਾਫ ਲੈਣ ਲਈ ਸਾਲ 2005 ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣੇ ਮਾਲਕ ਜ਼ਿਮੀਂਦਾਰ ਦੇ ਖਿਲਾਫ਼ ਕਾਰਵਾਈ ਲਈ ਲਿਖਤੀ ਦਰਖਾਸਤਾਂ ਭੇਜੀਆਂ, ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੋਸ਼ੀਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਬਜ਼ੁਰਗ ਨੇ ਇਹ ਵੀ ਦੋਸ਼ ਲਗਾਏ ਕਿ ਦੋਸ਼ੀਆਂ ਵੱਲੋਂ ਕੁਝ ਸਮਾਂ ਪਹਿਲਾਂ ਉਸਦੀ ਪਤਨੀ ਦੀ ਕੁੱਟਮਾਰ ਕਰਨ ਉਪਰੰਤ ਘਰੇਲੂ ਸਾਮਾਨ ਬਾਹਰ ਸੁੱਟ ਗਏ ਤੇ ਮਕਾਨ ’ਤੇ ਨਾਜਾਇਜ਼ ਕਬਜ਼ਾ ਵੀ ਕਰ ਲਿਆ ਗਿਆ।

ਪੀੜਤ ਨੇ ਦੱਸਿਆ ਕਿ ਇਸ ਬਾਰੇ ਵੀ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਲਟਾ ਉਸ ਨੂੰ ਡਰਾਇਆ ਧਮਕਾਇਆ ਗਿਆ, ਜਿਸ ਕਰਕੇ ਮਜਬੂਰ ਹੋ ਕੇ ਉਸ ਨੂੰ ਇਨਸਾਫ ਲੈਣ ਲਈ ਆਪਣੇ ਪਰਿਵਾਰ ਸਮੇਤ ਪਾਣੀ ਦੀ ਟੈਂਕੀ ਤੇ ਚੜ੍ਹਨਾ ਪਿਆ।

ਪੁਲਿਸ ਨੇ ਮਸਲਾ ਕੀਤਾ ਹੱਲ

ਇਸ ਘਟਨਾ ਦੀ ਸੂਚਨਾ ਮਿਲਣ ’ਤੇ ਬਲਰਾਜ ਸਿੰਘ ਐਸਐਚਓ ਥਾਣਾ ਸਦਰ ਜ਼ੀਰਾ ਭਾਰੀ ਪੁਲਿਸ ਫੋਰਸ ਸਮੇਤ ਅਤੇ ਨੈਬ ਤਹਿਸੀਲਦਾਰ ਵਿਨੋਦ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਬਜ਼ੁਰਗ ਜੋੜੇ ਵੱਲੋਂ ਰੱਖੀਆਂ ਗਈਆਂ ਮੰਗਾਂ ਦੇ ਸਬੰਧ ਵਿੱਚ ਤੱਥਾਂ ਦੇ ਆਧਾਰ ’ਤੇ ਜਾਂਚ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਅਤੇ ਉਸ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤੇ ਜਾਣ ਤੇ ਬਜ਼ੁਰਗ ਜੋੜਾ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰ ਆਇਆ।

ਇਹ ਵੀ ਪੜੋ: ਪਰਗਟ ਸਿੰਘ ਨੇ ਘੇਰੀ ਮਾਨ ਸਰਕਾਰ, ਕਿਹਾ- ਬਾਦਲ ਪਰਿਵਾਰ ਦੇ ਕਰੀਬੀ ਨੂੰ ਲਗਾਇਆ ਮਜੀਠੀਆ ਦੀ ਰਾਖੀ

ETV Bharat Logo

Copyright © 2024 Ushodaya Enterprises Pvt. Ltd., All Rights Reserved.