ਫਿਰੋਜ਼ਪੁਰ: ਫਿਰੋਜ਼ਪੁਰ ਦੇ ਕਸਬਾ ਜ਼ੀਰਾ(Meeting with the press by DSP at Zira) ਵਿਖੇ ਡੀਐੱਸਪੀ ਬਲਵਿੰਦਰ ਸੰਧੂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਾਨੂੰਨ ਨੂੰ ਅਣਡਿੱਠਾ ਕਰਨ ਵਾਲੇ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪ੍ਰੈਸ ਮਿਲਨੀ ਦੌਰਾਨ ਡੀਐਸਪੀ ਵੱਲੋਂ ਆਪਣੇ ਦਫ਼ਤਰ ਵਿੱਚ ਕਿਹਾ ਗਿਆ ਕਿ ਆਏ ਦਿਨ ਜੋ ਫਿਰੌਤੀ ਦੀਆਂ (Ransom threats) ਧਮਕੀਆਂ ਦੁਕਾਨਦਾਰਾਂ ਆ ਰਹੀਆਂ ਹਨ ਉਹ ਇਲਾਕੇ ਦੇ ਹਰੀਕੇ ਨਜ਼ਦੀਕ ਰਹਿਣ ਵਾਲੇ ਲੰਡਾ ,ਸੁੱਖਾ ਤੋਂ ਇਲਾਵਾ ਹੋਰ ਵੀ ਕਈ ਗੈਂਗਸਟਰ ਗਰੁੱਪਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਪੁਲਿਸ ਵੱਲੋਂ ਪੂਰੀ ਨਿਗ੍ਹਾ ਰੱਖੀ ਗਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਸੀਸੀਟੀਵੀ ਹਾਈਵੋਲਟੇਜ ਕੈਮਰੇ: ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਉੱਤੇ ਨੱਥ ਪਾਉਣ ਲਈ ਸੀਸੀਟੀਵੀ ਹਾਈਵੋਲਟੇਜ ਕੈਮਰੇ (CCTV high voltage cameras) ਲਗਾਏ ਜਾ ਰਹੇ ਹਨ ਜਿਨ੍ਹਾਂ ਨੂੰ ਜਲਦ ਹੀ ਸਾਡੇ ਦਫਤਰ ਨਾਲ ਜੋੜ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਪੁਲੀਸ ਹਮੇਸ਼ਾਂ ਤੁਹਾਡੇ ਨਾਲ ਹੈ ਤੇ ਉਨ੍ਹਾਂ ਸੋਸ਼ਲ ਮੀਡੀਆ ਤੇ ਬਿਨਾਂ ਮੰਜੂਰੀ ਚਲਾ ਰਹੇ ਚੈਨਲਾਂ ਦੇ ਪੱਤਰਕਾਰਾਂ ਵਾਸਤੇ ਵੀ ਗੱਲ ਕਹੀ ਕਿ ਉਹ ਗੱਲ ਨੂੰ ਸਮਝਦੇ ਨਹੀਂ ਤੇ ਗੱਲ ਨੂੰ ਵਧਾ ਦਿੰਦੇ ਹਨ ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੁਲਿਸ ਨੇ ਲਾਅ ਦੇ ਵਿਦਿਆਰਥੀ ਕੋਲੋਂ 3 ਨਜਾਇਜ਼ ਪਿਸਤੌਲ ਕੀਤੇ ਬਰਾਮਦ
ਝੋਲਾ ਛਾਪ ਪੱਤਰਕਾਰਾਂ ਉੱਤੇ ਸਖ਼ਤੀ: ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ ਉੱਤੇ ਕਿਹਾ ਕਿ ਜਿਹੜੇ ਵੀ ਅਣਅਧਿਕਾਰਤ ਮੀਡੀਆ ਚੈਨਲ (Crackdown on unauthorized media channels) ਝੂਠੀਆਂ ਖ਼ਬਰਾਂ ਚਲਾ ਕੇ ਸਮਾਜ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਇਲਾਕੇ ਤੋਂ ਨਸ਼ੇ ਨੂੰ ਖਤਮ ਕਰਨ ਵਾਸਤੇ ਪੁਲਿਸ ਵੱਲੋਂ ਵੱਡੇ ਪੱਧਰ ਉੱਤੇ ਮੁਹਿੰਮ ਉਲੀਕੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹੇ ਅੰਦਰ ਸ਼ਾਂਤੀ ਦਾ ਪਸਾਰ ਹੋਵੇਗਾ।