ਫ਼ਿਰੋਜ਼ਪੁਰ: ਸਰਹੱਦੀ ਪਿੰਡ ਟੇਂਡੀਵਾਲਾ ਵਿਚ ਲਗਭਗ 100 ਫੁੱਟ ਦਾ ਪਾੜ ਪੈ ਗਿਆ ਸੀ ਜਿਸ ਨਾਲ ਸਤਲੁਜ ਦੇ ਪਾਣੀ ਨੇ ਖੇਤਾਂ ਵੱਲ ਰੁਖ ਕਰ ਲਿਆ ਸੀ ਪਰ ਹੁਣ ਪ੍ਰਸ਼ਾਸਨ ਨੇ ਟੇਂਡੀਵਾਲਾ ਬੰਨ੍ਹ ਉੱਚਾ ਚੁੱਕਣ ਲਈ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਹੈ।
ਬੰਨ੍ਹ ਟੁੱਟਣ ਦੀ ਖ਼ਬਰ ਮਿਲਦੇ ਸਾਰ ਹੀ ਜ਼ਿਲ੍ਹਾਂ ਪ੍ਰਸ਼ਾਸਨ ਪੱਬਾ ਭਾਰ ਹੋ ਗਿਆ ਜਿਸ ਤੋਂ ਬਾਅਦ ਹੜ੍ਹ ਦੇ ਪਾਣੀ ਨੂੰ ਪਿੰਡਾਂ ਵੱਲ ਨਾ ਜਾਣ ਦੇਣ ਲਈ ਆਰਜ਼ੀ ਤੋਰ 'ਤੇ ਬਣਾਏ ਬੰਨ੍ਹ ਨੂੰ ਟਰੈਕਟਰ ਅਤੇ ਫ਼ੌਜ ਦੀਆਂ ਜੇ.ਸੀ.ਬੀ ਮਸ਼ੀਨਾਂ ਤੇ ਬੋਰੀਆਂ ਵਿਚ ਰੇਤਾ ਭਰ ਕੇ ਹੋਰ ਉੱਚਾ ਚੁੱਕਿਆ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹੇ ਦੇ ਕਮਿਸ਼ਨਰ ਸੁਮੇਰ ਸਿੰਘ ਗੁਰਜ਼ਰ ਨੇ ਖੁਦ ਮੋਰਚਾ ਸਾਂਭਿਆਂ ਅਤੇ ਕਿਹਾ ਕਿ ਸਾਡੀ ਬੰਨ੍ਹ 'ਤੇ ਪੁਰੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਬੋਰੀਆਂ ਵਿੱਚੋਂ ਰਿਸਾਵ ਹੋ ਰਿਹਾ ਹੈ ਪਰ ਬੰਨ੍ਹ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਅਸੀਂ ਬੰਨ੍ਹ 'ਤੇ ਲਗਾਤਾਰ ਤਿੰਨ ਦਿਨ ਤੋਂ ਕੰਮ ਕਰ ਰਹੇ ਹਾਂ।
ਇਹ ਵੀ ਪੜੋ: ਸਿਹਤ ਮੰਤਰੀ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਾਣੀ ਤਾਂ ਸਾਡੇ ਖੇਤਾਂ ਵੱਲ ਜਾ ਰਿਹਾ ਹੈ ਪਰ ਸਤਲੁਜ ਦਾ ਪੱਧਰ ਥੋੜਾ ਘਟਿਆ ਹੈ।