ਫ਼ਿਰੋਜ਼ਪੁਰ: ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੇਮੋਰਿਯਲ ਸੋਸਾਇਟੀ ਵੱਲੋਂ ਡੀ.ਏ.ਵੀ. ਕਾਲਜ ਲੜਕੀਆਂ ਵਿਖੇ ਧੀਆਂ ਦਾ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਪੰਜਾਬ ਦੇ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਆਪਣੀ ਪਤਨੀ ਡਾ. ਰਿਚਾ ਗੈਂਦ ਤੇ ਇੱਕ ਦਿਨ ਲਈ ਬਣਾਈ ਗਈ ਡੀਸੀ ਅਨਮੋਲ ਬੇਰੀ ਨਾਲ ਸ਼ਿਰਕਤ ਕੀਤੀ।
ਦੱਸਣਯੋਗ ਹੈ ਕਿ ਅਨਮੋਲ ਬੇਰੀ ਨੂੰ ਬਿਤੇ ਦਿਨੀਂ ਬੇਟੀ ਬਚਾਓ ਬੇਟੀ ਪੜਾਉ ਅਭਿਆਨ ਦੀ ਬ੍ਰਾਂਡ ਅੰਬੈਸਡਰ ਵੀ ਬਣਾਇਆ ਗਿਆ ਹੈ। ਮੇਲੇ ਵਿੱਚ ਮੁਟਿਆਰਾਂ ਵੱਲੋਂ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ ਤੇ ਔਰਤਾਂ ਨੇ ਪੰਜਾਬੀ ਪਹਿਰਾਵੇ ਪਾ ਕੇ ਪੰਜਾਬ ਦੇ ਸੱਭਿਆਚਾਰ ਦੀ ਇੱਕ ਝਲਕ ਪੇਸ਼ ਕੀਤੀ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਨੇ ਉੜੀਸਾ ਦੇ ਸੀਐੱਮ ਨੂੰ ਕੀਤੀ 'ਮੰਗੂ ਮੱਟ' ਨੂੰ ਨਾ ਢਾਹੁਣ ਦੀ ਅਪੀਲ
ਇਸ ਮੌਕੇ ਅਨਮੋਲ ਬੇਰੀ ਨੇ ਕਿਹਾ 'ਮੈਂ ਇਸ ਜਗ੍ਹਾਂ 'ਤੇ ਆਕੇ ਬਹੁਤ ਖੁਸ਼ ਹਾਂ ਜੋ ਮੈਨੂੰ ਡੀਸੀ ਸਾਹਿਬ ਵੱਲੋਂ ਇਹ ਮਾਨ ਦਿੱਤਾ ਗਿਆ, ਮੈ ਉਨ੍ਹਾਂ ਦੀ ਦਿਲੋਂ ਧੰਨਵਾਦੀ ਹਾਂ।' ਉਥੇ ਹੀ ਡਾ. ਰਿਚਾ ਗੈਂਦ ਨੇ ਦੱਸਿਆ ਕਿ ਇਹ ਤਿਉਹਾਰ ਪੂਰੇ ਭਾਰਤ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿ ਅਨਮੋਲ ਦਿਮਾਗ਼ੀ ਤੋਰ 'ਤੇ ਬਹੁਤ ਤੇਜ਼ ਹੈ ਪਾਵੇ ਕਿਸੇ ਬਿਮਾਰੀ ਕਾਰਨ ਉਸ ਦਾ ਕੱਦ ਨਹੀਂ ਵੱਧਿਆ। ਉਹ ਇੱਕ ਜਰੂਰ ਡੀਸੀ ਬਣੇਗੀ।
ਇਹ ਵੀ ਪੜ੍ਹੋ: ਨਨਕਾਣਾ ਸਾਹਿਬ ਦੇ ਦਰਸ਼ਨ ਲਈ ਲਗਾਈ ਗਈ ਫ਼ੀਸ ਨੂੰ ਹਟਾਵੇ ਪਾਕਿਸਤਾਨ: ਬਾਦਲ
ਸੀਡੀਪੀਓ ਰਤਨਦੀਪ ਸੰਧੂ ਨੇ ਕਿਹਾ ਕਿ ਇਹ ਪ੍ਰੋਗਰਾਮ ਤਹਿਤ ਅਸੀਂ 31 ਔਰਤਾਂ ਨੂੰ ਸਾਮਾਨ ਵੰਡੇ ਹਨ ਤੇ ਬੱਚਿਆ ਦੇ ਪੋਸ਼ਣ ਲਈ ਖ਼ਾਸ ਹਿਦਾਇਤਾਂ ਦਿੱਤਿਆਂ ਹਨ।