ਫਿਰੋਜ਼ਪੁਰ: ਇੱਕ ਪਾਸੇ ਜਿਥੇ ਸੂਬੇ 'ਚ ਸਰਕਾਰ ਅਤੇ ਪੁਲਿਸ ਵਲੋਂ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਤਾਂ ਦੂਜੇ ਪਾਸੇ ਨਿੱਤ ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਤੇ ਚੋਰੀਆਂ ਉਨ੍ਹਾਂ ਦਾਅਵਿਆਂ 'ਤੇ ਪਾਣੀ ਫੇਰ ਰਹੀਆਂ ਹਨ। ਰੋਜ਼ਾਨਾ ਕਿਤੇ ਨਾ ਕਿਤੇ ਖ਼ਬਰ ਸਾਹਮਣੇ ਆਉਂਦੀ ਹੈ ਕਿ ਕੋਈ ਸਾਧਨ ਚੋਰੀ ਕਰ ਲਿਆ ਜਾਂ ਕਿਸੇ ਵਿਅਕਤੀ ਨੂੰ ਲੁੱਟਦਿਆਂ ਸੱਟਾਂ ਮਾਰ ਦਿੱਤੀਆਂ ਪਰ ਇੰਨ੍ਹਾਂ ਵਾਰਦਾਤਾਂ ਨੂੰ ਰੋਕਣ ਲਈ ਕਿਤੇ ਨਾ ਕਿਤੇ ਪੁਲਿ ਪ੍ਰਸ਼ਾਸਨ ਨਾਕਾਮ ਹੁੰਦਾ ਦਿਖਾਈ ਦੇ ਰਿਹਾ ਹੈ।
ਦਿਨ ਦਿਹਾੜੇ ਕੀਤੀ ਗਈ ਲੁੱਟ ਦੀ ਵਾਰਦਾਤ: ਮਾਮਲਾ ਫਿਰੋਜ਼ਪੁਰ ਦੇ ਸਰਕਲ ਰੋਡ ਦਾ ਹੈ, ਜਿਥੇ ਦਿਨ ਦਿਹਾੜੇ ਇੱਕ ਅਸ਼ੋਕ ਕੁਮਾਰ ਨਾਮ ਦੇ ਵਿਅਕਤੀ ਨੂੰ ਮੋਟਰਸਾਈਕਲ 'ਤੇ ਆਏ ਦੋ ਨਕਾਬਪੋਸ਼ ਬਦਮਾਸ਼ਾਂ ਵਲੋਂ ਲੁੱਟ ਲਿਆ ਗਿਆ। ਬਦਮਾਸ਼ਾਂ ਵਲੋਂ ਵਾਰਦਾਤ ਨੂੰ ਅੰਜ਼ਾਮ ਉਸ ਸਮੇਂ ਦਿੱਤਾ ਗਿਆ, ਜਦੋਂ ਪੀੜਤ ਆਪਣੀ ਦੁਕਾਨ ਤੋਂ ਦੁਪਹਿਰ ਸਮੇਂ ਰੋਟੀ ਖਾਣ ਲਈ ਸਕੂਟੀ ਤੋਂ ਘਰ ਜਾ ਰਿਹਾ ਸੀ ਤਾਂ ਪਿਛੋਂ ਮੋਟਰਸਾਈਕਲ 'ਤੇ ਆਏ ਬਦਮਾਸ਼ਾਂ ਉਸ ਦੀ ਜੇਬ੍ਹ ਨੂੰ ਨੋਕੀਲੀ ਚੀਜ ਨਾਲ ਕੱਟ ਕੇ ਪਰਸ ਖੋਹ ਕੇ ਲੈ ਗਏ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਦੁਕਾਨ ਤੋਂ ਰੋਟੀ ਖਾਣ ਜਾ ਰਿਹਾ ਸੀ ਘਰ: ਇਸ ਸਬੰਧੀ ਪੀੜਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਕੂਟੀ 'ਤੇ ਜਾ ਰਿਹਾ ਸੀ ਤਾਂ ਪਿੱਛੋਂ ਆਏ ਬਦਮਾਸ਼ਾਂ ਵਲੋਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ, ਜਿਸ 'ਚ ਉਸ ਦਾ ਪਰਸ ਬਦਮਾਸ਼ ਖੋਹ ਕੇ ਲੈ ਗਏ। ਉਸ ਨੇ ਦੱਸਿਆ ਕਿ ਬਦਮਾਸ਼ਾਂ ਦਾ ਪਿੱਛਾ ਕਰਨ ਦੀ ਉਸ ਵਲੋਂ ਕੋਸ਼ਿਸ਼ ਕੀਤੀ ਗਈ ਪਰ ਅੱਗੇ ਕਿਸੇ ਚੀਜ ਨਾਲ ਟਕਰਾਉਣ 'ਤੇ ਉਸ ਦੀ ਸਕੂਟੀ ਹਾਦਸਾਗ੍ਰਸ਼ਤ ਹੋ ਗਈ ਤੇ ਉਸ ਨੂੰ ਕੁਝ ਸੱਟਾਂ ਤੱਕ ਲੱਗ ਗਈਆਂ।
- 6 year old girl sexually assaulted in school bus: ਨਿੱਜੀ ਸਕੂਲ ਬੱਸ 'ਚ 6 ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸ਼ਣ, DCW ਨੇ ਪੁਲਿਸ ਨੂੰ ਭੇਜਿਆ ਨੋਟਿਸ
- Online Police Challan: ਡਿਜੀਟਲ ਹੋਈ ਪੰਜਾਬ ਦੀ ਟ੍ਰੈਫਿਕ ਪੁਲਿਸ, ਮੌਕੇ 'ਤੇ ਭਰਨਾ ਪਵੇਗਾ ਚਲਾਨ ਤੇ ਨਹੀਂ ਚੱਲੇਗੀ ਕੋਈ ਸਿਫ਼ਾਰਿਸ਼
- GST Collection: ਜੀਐੱਸਟੀ ਕੁਲੈਕਸ਼ਨ ਵਧਾਉਣ ਲਈ ਸਖ਼ਤੀ ਦੇ ਮੂਡ 'ਚ ਪੰਜਾਬ ਸਰਕਾਰ, ਹਰਿਆਣਾ ਦੇ ਮੁਕਾਬਲੇ ਪੰਜਾਬ 'ਚ ਜੀਐਸਟੀ ਦੀ ਕੁਲੈਕਸ਼ਨ ਇੱਕ ਚੌਥਾਈ
ਪੁਲਿਸ ਕੋਲ ਦਿੱਤੀ ਸ਼ਿਕਾਇਤ ਪਰ ਨਹੀਂ ਹੋਈ ਕਾਰਵਾਈ: ਪੀੜਤ ਨੇ ਦੱਸਿਆ ਕਿ ਪਰਸ 'ਚ ਸੱਤ ਤੋਂ ਅੱਠ ਹਜ਼ਾਰ ਦੇ ਕਰੀਬ ਨਕਦੀ ਸੀ ਅਤੇ ਹੋਰ ਜ਼ਰੂਰੀ ਕਾਗਜ਼ ਵੀ ਸਨ। ਪੀੜਤ ਅਸ਼ੋਕ ਕੁਮਾਰ ਦਾ ਕਹਿਣਾ ਕਿ ਉਸ ਵਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਸੀ ਤੇ ਪੁਲਿਸ ਵਾਰਦਾਤ ਦੀ ਸੀਸੀਟੀਵੀ ਵੀ ਆਪਣੇ ਨਾਲ ਲੈਕੇ ਗਈ ਸੀ ਪਰ ਹੁਣ ਤੱਕ ਕੋਈ ਕਾਰਵਾਈ ਪੁਲਿਸ ਵਲੋਂ ਨਹੀਂ ਕੀਤੀ ਗਈ। ਪੀੜਤ ਵਲੋਂ ਇਸ ਮਾਮਲੇ 'ਚ ਮੁਲਜ਼ਮਾਂ ਨੂੰ ਕਾਬੂ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।