ETV Bharat / state

ਟਰੱਕ ਤੇ ਕਾਰ ਵਿਚਾਲੇ ਟੱਕਰ, ਇੱਕ ਦੀ ਮੌਤ ਅਤੇ ਤਿੰਨ ਜਖ਼ਮੀ - Ferozepur accident news in punjabi

ਫਿਰੋਜ਼ਪੁਰ ਵਿੱਚ ਵਾਪਰੇ ਦਰਦਨਾਕ ਸੜਕ ਹਾਦਸਾ ਇੱਕ ਦੀ ਮੌਤ ਅਤੇ ਤਿੰਨ ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸਾ ਟਰੱਕ ਤੇ ਕਾਰ ਵਿਚਾਲੇ ਹੋਈ ਟੱਕਰ ਕਾਰਨ ਵਾਪਰਿਆ।

Ferozepur accident news in punjabi
ਟਰੱਕ ਤੇ ਕਾਰ ਵਿਚਾਲੇ ਟੱਕਰ, ਇੱਕ ਦੀ ਮੌਤ ਅਤੇ ਤਿੰਨ ਜਖ਼ਮੀ
author img

By

Published : Dec 2, 2022, 9:59 AM IST

Updated : Dec 2, 2022, 11:58 AM IST

ਫਿਰੋਜ਼ਪੁਰ: ਸੂਬੇ ਅੰਦਰ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਜਿਸ ਨਾਲ ਸੜਕੀ ਹਾਦਸੇ ਵੀ ਹੋਣੇ ਸ਼ੁਰੂ ਹੋ ਚੁੱਕੇ ਹਨ। ਫਿਰੋਜ਼ਪੁਰ ਵਿੱਚ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਹੈ। ਜਿਸ ਵਿੱਚ ਇੱਕ ਟਰੱਕ ਅਤੇ ਕਾਰ ਦੀ ਟੱਕਰ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਚਾਰੋਂ ਨੌਜਵਾਨ ਅਲੱਗ ਅਲੱਗ ਪ੍ਰਾਇਵੇਟ ਬੈਂਕਾਂ ਵਿੱਚ ਬਾਗੇਪੁਰਾਣੇ ਕੰਮ ਕਰਦੇ ਸਨ ਅਤੇ ਸਵੇਰ ਦੇ ਸਮੇਂ ਉਹ ਡਿਉਟੀ 'ਤੇ ਜਾ ਰਹੇ ਸਨ।

3 ਨੌਜਵਾਨ ਜਖ਼ਮੀ, ਜਦਕਿ ਇੱਕ ਦੀ ਮੌਤ: ਪਿੰਡ ਪਿਆਰੇਆਣਾ ਦੇ ਨਜਦੀਕ ਫਿਰੋਜ਼ਪੁਰ ਲੁਧਿਆਣਾ ਨੈਸ਼ਨਲ ਹਾਈਵੇ ਤੇ ਉਨ੍ਹਾਂ ਦੀ ਕਾਰ ਦੀ ਟਰੱਕ ਟਰਾਲੇ ਨਾਲ ਟੱਕਰ ਹੋ ਗਈ ਜਿਸ ਵਿੱਚ ਫਿਰੋਜ਼ਪੁਰ ਦੇ ਰਹਿਣ ਵਾਲੇ ਦੀਪਾਸ਼ੂ ਅਗਰਵਾਲ ਨਾਮ ਦੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਾਕੀ ਦੇ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਖ਼ਮੀਆਂ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਟਰੱਕ ਤੇ ਕਾਰ ਵਿਚਾਲੇ ਟੱਕਰ, ਇੱਕ ਦੀ ਮੌਤ ਅਤੇ ਤਿੰਨ ਜਖ਼ਮੀ

ਹਾਦਸੇ ਦਾ ਮੁੱਖ ਕਾਰਨ ਟਰੱਕ ਵਾਲੇ ਦੀ ਲਾਪਰਵਾਹੀ ਦੱਸਿਆ ਜਾ ਰਿਹਾ ਹੈ, ਕਿਉਂਕਿ ਟਰੱਕ ਮੋੜਨ ਲੱਗੇ ਟਰੱਕ ਚਾਲਕ ਨੇ ਸੜਕ ਤੋਂ ਇੱਕ ਦਮ ਟਰੱਕ ਮੋੜ ਦਿੱਤਾ ਅਤੇ ਪਿਛੋਂ ਆ ਰਹੀ ਕਾਰ ਟਰੱਕ ਨਾਲ ਟਕਰਾਅ ਗਈ।

ਮਾਮਲੇ ਉੱਤੇ ਪੁਲਿਸ ਵੱਲੋਂ ਕਾਰਵਾਈ ਜਾਰੀ: ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਖ਼ਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Ludhiana Court Blast Case: NIA ਨੇ ਹਰਪ੍ਰੀਤ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ

Last Updated : Dec 2, 2022, 11:58 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.