ETV Bharat / state

ਮਿੱਟੀ ਦੀਆਂ ਟਰਾਲੀਆਂ ਨੂੰ ਰੇਤ ਦੀਆਂ ਟਰਾਲੀਆਂ ਬਣਾ ਕੱਟੇ ਜਾ ਰਹੇ ਚਲਾਨ - Ferozepur latest news

ਫਿਰੋਜ਼ਪੁਰ ਵਿੱਚ ਮਾਈਨਿੰਗ ਵਿਭਾਗ ਦਾ ਕਾਰਨਾਮਾ ਮਿੱਟੀ ਦੀਆਂ ਟਰਾਲੀਆਂ ਨੂੰ ਰੇਤ ਦੀਆਂ ਟਰਾਲੀਆਂ ਬਣਾ ਕੇ ਚਲਾਨ ਕੱਟੇ ਜਾ ਰਹੇ ਹਨ। ਮਿੱਟੀ ਦੀ ਢੋਆ ਢੁਆਈ ਕਰਨ ਵਾਲੇ ਲੋਕਾਂ ਦਾ ਕਹਿਣਾ ਸਾਡੇ ਨਾਲ ਨਜਾਇਜ਼ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਈ ਪਿੰਡਾਂ ਵਿੱਚ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਚੱਲ ਰਿਹਾ ਹੈ। ਧੜੱਲੇ ਨਾਲ ਪਰ ਮਾਈਨਿੰਗ ਵਿਭਾਗ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ।

ਰਾਲੀਆਂ ਨੂੰ ਰੇਤ ਦੀਆਂ ਟਰਾਲੀਆਂ ਬਣਾ ਕੇ ਚਲਾਨ
Challans are being cut Clay trolleys converted into sand trolleys
author img

By

Published : Jan 15, 2023, 4:37 PM IST

ਮਿੱਟੀ ਦੀਆਂ ਟਰਾਲੀਆਂ ਨੂੰ ਰੇਤ ਦੀਆਂ ਟਰਾਲੀਆਂ ਬਣਾ ਕੇ ਚਲਾਨ ਕੱਟੇ

ਫਿਰੋਜ਼ਪੁਰ: ਸੂਬੇ ਭਰ ਵਿੱਚ ਪੰਜਾਬ ਸਰਕਾਰ ਵੱਲੋਂ ਰੇਤਾ ਦੀ ਨਜਾਇਜ਼ ਮਾਈਨਿੰਗ ਤੇ ਰੋਕ ਲਗਾਈ ਗਈ ਹੈ। ਜਿਸ ਨੂੰ ਲੈ ਕੇ ਕਈ ਥਾਵਾਂ 'ਤੇ ਮਾਈਨਿੰਗ ਵਿਭਾਗ ਵੱਲੋਂ ਰੇਤੇ ਦੀਆਂ ਟਰਾਲੀਆਂ ਫੜ ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਹਨ। ਪਰ ਫਿਰੋਜ਼ਪੁਰ ਵਿੱਚ ਕੁਝ ਉਲਟ ਹੀ ਨਜ਼ਰ ਆ ਰਿਹਾ ਹੈ। ਜਿੱਥੇ ਕੁਝ ਲੋਕਾਂ ਵੱਲੋਂ ਆਰੋਪ ਲਗਾਏ ਗਏ ਹਨ। ਕਿ ਮਾਈਨਿੰਗ ਵਿਭਾਗ ਦੇ ਕੁਝ ਕਿ ਅਧਿਕਾਰੀ ਮਿੱਟੀ ਦੀਆਂ ਟਰਾਲੀਆਂ ਨੂੰ ਹਰੀ ਝੰਡੀ ਦੇ ਰਹੇ ਹਨ ਅਤੇ ਖਾਨਾਪੂਰਤੀ ਲਈ ਉਨ੍ਹਾਂ ਦੀਆਂ ਮਿੱਟੀ ਦੀਆਂ ਟਰਾਲੀਆਂ ਨੂੰ ਰੇਤੇ ਵਿੱਚ ਤਬਦੀਲ ਕਰ ਉਨ੍ਹਾਂ ਦੇ ਚਲਾਨ ਕੱਟ ਰਹੇ ਹਨ। ਜੋ ਸਰੇਆਮ ਇੱਕ ਪਾਸੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਅਤੇ ਹੀ ਦੂਸਰੇ ਪਾਸੇ ਉਨ੍ਹਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਮਾਈਨਿੰਗ ਵਿਭਾਗ ਉਤੇ ਲਗਾਏ ਇਲਜ਼ਾਮ: ਫਿਰੋਜ਼ਪੁਰ ਦੇ ਪ੍ਰੈੱਸ ਕਲੱਬ ਵਿੱਚ ਫਿਰੋਜ਼ਪੁਰ ਦੀ ਬਸਤੀ ਖੇਮਕਰਨ ਦੇ ਲੋਕਾਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਮਿੱਟੀ ਦੀ ਢੋਆ ਢੁਆਈ ਦਾ ਕੰਮ ਕਰਦੇ ਹਨ। ਉਹ ਟਰੈਕਟਰ ਟਰਾਲੀਆਂ ਕਿਸਤਾ ਉਤੇ ਲੈ ਕੇ ਆਪਣੇ ਘਰ ਦਾ ਗੁਜਾਰਾ ਚਲਾ ਰਹੇ ਹਨ। ਫਿਰੋਜ਼ਪੁਰ ਦੇ ਮਾਈਨਿੰਗ ਵਿਭਾਗ ਦੇ ਕੁਝ ਕਿ ਅਧਿਕਾਰੀ ਉਨ੍ਹਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰ ਰਹੇ ਹਨ। ਜਦ ਕਿ ਉਹ ਮਿੱਟੀ ਦਾ ਕੰਮ ਕਰਦੇ ਹਨ। ਜਿਸ ਦੀ ਉਨ੍ਹਾਂ ਕੋਲ ਪਰਮਿਸ਼ਨ ਵੀ ਮੌਜੂਦ ਹੈ। ਪਰ ਫਿਰ ਵੀ ਉਨ੍ਹਾਂ ਦੀਆਂ ਮਿੱਟੀ ਦੀਆਂ ਟਰਾਲੀਆਂ ਫੜ ਉਨ੍ਹਾਂ ਨੂੰ ਰੇਤ ਦੀਆਂ ਟਰਾਲੀਆਂ ਬਣਾ ਚਲਾਨ ਕੱਟ ਰਹੇ ਹਨ।

ਧੜੱਲੇ ਨਾਲ ਹੋ ਰਹੀ ਰੇਤ ਮਾਈਨਿੰਗ: ਉਨ੍ਹਾਂ ਕਿਹਾ ਕਈ ਪਿੰਡਾਂ ਵਿੱਚ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਸ਼ਹਿਰ ਵਿਚੋਂ ਰੋਜ਼ਾਨਾ ਅਨੇਕਾਂ ਰੇਤ ਦੀਆਂ ਭਰੀਆਂ ਟਰਾਲੀਆਂ ਲੰਘ ਰਹੀਆਂ ਹਨ। ਪਰ ਉਨ੍ਹਾਂ ਨੂੰ ਫੜਨ ਦੀ ਬਜਾਏ ਮਿੱਟੀ ਦਾ ਕੰਮ ਕਰਨ ਵਾਲੇ ਗਰੀਬ ਲੋਕਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਜਦੋਂ ਵੀ ਉਨ੍ਹਾਂ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਇਹ ਕਿਹਾ ਜਾਂਦਾ ਹੈ। ਕਿ ਤੁਸੀਂ ਇਕੱਲੇ ਆਕੇ ਮਿਲੋ ਜਿਸ ਤੋਂ ਉਨ੍ਹਾਂ ਨੂੰ ਇਹ ਜਾਪਦਾ ਹੈ। ਕਿ ਉਨ੍ਹਾਂ ਸਿਰਫ਼ ਪੈਸੇ ਹੜੱਪਣ ਲਈ ਤੰਗ ਕੀਤਾ ਜਾ ਰਿਹਾ ਹੈ।

ਥਾਣੇ ਵਿੱਚ ਬੰਦ ਮਿੱਟੀ ਦੀ ਟਰਾਲੀ: ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ। ਕਿ ਅਜਿਹੇ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਗਰੀਬ ਲੋਕਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਉਨ੍ਹਾਂ ਕਿਹਾ ਉਨ੍ਹਾਂ ਦੀ ਇੱਕ ਟਰਾਲੀ ਫੜ ਫਿਰੋਜ਼ਪੁਰ ਦੇ ਥਾਣਾ ਮਿੱਟੀ ਵਿੱਚ ਬੰਦ ਕੀਤੀ ਹੋਈ ਹੈ। ਜਿਸਨੂੰ ਚੈੱਕ ਕੀਤਾ ਜਾ ਸਕਦਾ ਹੈ। ਕਿ ਉਸ ਵਿੱਚ ਰੇਤ ਹੈ ਜਾਂ ਫਿਰ ਮਿੱਟੀ।

ਇਹ ਵੀ ਪੜ੍ਹੋ:- ਤੇਜਸਵੀ ਪ੍ਰਕਾਸ਼ ਦੀਆਂ ਹੌਟ ਅਤੇ ਖੂਬਸੂਰਤ ਤਸਵੀਰਾਂ, ਮਾਰੋ ਇੱਕ ਨਜ਼ਰ

ETV Bharat Logo

Copyright © 2025 Ushodaya Enterprises Pvt. Ltd., All Rights Reserved.