ਫ਼ਿਰੋਜ਼ਪੁਰ: ਇੰਡੋ-ਪਾਕਿ ਸਰਹੱਦ ਦੀ ਜ਼ੀਰੋ ਲਾਇਨ ਤੋਂ ਬੀਐਸਐਫ਼ ਨੇ 5 ਕਿਲੋ 125 ਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਹੈਰੋਇਨ ਦੀ ਖੇਪ ਬੀਐਸਐਫ਼ ਦੀ 129 ਬਟਾਲੀਅਨ ਵੱਲੋਂ ਪੋਸਟ ਮੱਬੋ ਕੇ ਤੋਂ ਦੇਰ ਰਾਤ ਫੜ੍ਹੀ ਗਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਕੀਮਤ 25 ਕਰੋੜ ਦੱਸੀ ਜਾ ਰਹੀ ਹੈ।
ਬੀਐਸਐਫ਼ ਵੱਲੋਂ ਸਥਾਨਕ ਪੁਲਿਸ ਨੂੰ ਇਸ ਦੀ ਇਤਲਾਹ ਦੇ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਲਗਾਤਾਰ ਇਸ ਜਾਂਚ 'ਚ ਲਗੀ ਹੋਈ ਹੈ ਕਿ ਇਹ ਹੈਰੋਇਨ ਦੀ ਖੇਪ ਕਿਸ ਨੇ ਅਤੇ ਕਿਸ ਲਈ ਭੇਜੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼ੁਕਰਵਾਰ ਨੂੰ ਭਾਰਤੀ ਸਰਹੱਦ ਕੋਲ ਇੱਕ ਹੋਰ ਪਾਕਿਸਤਾਨੀ ਡਰੋਨ ਘੁੰਮਦਾ ਹੋਇਆ ਵੇਖਿਆ ਗਿਆ ਸੀ। ਇਹ ਡਰੋਨ ਭਾਰਤੀ ਸਰਹੱਦ 'ਤੇ 3 ਦਿਨ ਲਗਾਤਾਰ ਵੇਖਿਆ ਗਿਆ ਸੀ। ਇਸ ਤੋਂ ਬਾਅਦ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਇਹ ਡਰੋਨ ਹੈਰੋਇਨ ਦੀ ਖੇਪ ਜਾਂ ਹਥਿਆਰਾਂ ਦੀ ਸਪਲਾਈ ਕਰਨ ਲਈ ਭਾਰਤੀ ਸਰਹੱਦ 'ਤੇ ਦਾਖ਼ਲ ਹੋਇਆ ਹੈ। ਹਾਲਾਂਕਿ, ਬੀਐਸਐਫ਼ 'ਤੇ ਸੁਰੱਖਿਆ ਏਜੰਸੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਿੱਥੇ, ਪੰਜਾਬ ਸਰਕਾਰ ਵਲੋਂ ਨਸ਼ਿਆਂ ਉੱਤੇ ਲਗਾਮ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਇਹ ਹੈਰੋਇਨ ਦੀ ਬਰਾਮਦ ਇਹ ਵੱਡੀ ਖੇਪ ਚਿੰਤਾਂ ਦਾ ਕਾਰਨ ਹੈ।