ਫਿਰੋਜ਼ਪੁਰ: ਪੰਜਾਬ ਦੇ ਬਾਰਡਰਾਂ 'ਤੇ ਅਕਸਰ ਹੀ ਪਾਕਿਸਤਾਨ ਆਪਣੀਆਂ ਗਲਤ ਗਤੀਵਿਧੀਆਂ ਕਰਦਾ ਹੀ ਰਹਿੰਦਾ ਹੈ। ਪਰ ਉਧਰ ਦੇਸ਼ ਦੀ BSF ਵੀ ਇਨ੍ਹਾਂ ਗਤੀਵਿਧੀਆਂ 'ਤੇ ਲਗਾਮ ਪਾਉਣ ਲਈ ਤਿਆਰ ਰਹਿੰਦੀ ਹੈ। ਬੀਐਸਐਫ ਪੰਜਾਬ ਫਰੰਟੀਅਰ ਦੀ 136ਵੀਂ ਬਟਾਲੀਅਨ ਨੂੰ ਉਸ ਵੇਲੇ ਵੱਡੀ ਸਫ਼ਤਲਾ ਪ੍ਰਾਪਤ ਹੋਈ ਜਦੋ ਕੌਮਾਂਤਰੀ ਸਰਹੱਦ 'ਤੇ ਬੀਐਸਐਫ ਨੇ ਹੈਰੋਇਨ ਦੇ 11 ਪੈਕਟ ਜ਼ਬਤ ਕੀਤੇ। ਬਰਾਮਦ ਕੀਤੀ ਗਈ ਹੈਰੋਇਨ ਦੇ ਪੈਕਟ ਸਿਲੰਡਰ ਆਕਾਰ ਦੇ ਹਨ, ਇਹ ਪੈਕੇਟ ਪੀਲੀ ਟੇਪ ਨਾਲ ਪੈਕ ਕੀਤੇ ਗਏ ਹਨ।
ਦਿੱਲੀ ਤੋਂ ਬੀ.ਐਸ.ਐਫ਼ ਦੇ ਬੁਲਾਰੇ ਨੇ ਦੱਸਿਆ ਕਿ ਬੀ.ਐਸ.ਐਫ ਪੰਜਾਬ ਫਰੰਟੀਅਰ ਦੀ 136ਵੀਂ ਬਟਾਲੀਅਨ ਨੇ 25 ਦਸੰਬਰ ਨੂੰ ਫਿਰੋਜ਼ਪੁਰ ਸੈਕਟਰ ਵਿੱਚ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਇਹ ਸਫਲਤਾ ਹਾਸਲ ਕੀਤੀ ਹੈ। ਗੁਪਤ ਸੂਚਨਾ 'ਤੇ ਤਲਾਸ਼ੀ ਮੁਹਿੰਮ ਦੌਰਾਨ ਕੌਮਾਂਤਰੀ ਸਰਹੱਦ ਨੇੜੇ 11 ਪੈਕਟ ਬਰਾਮਦ ਕੀਤੇ ਗਏ।
ਬਰਾਮਦ ਕੀਤੇ ਗਏ 11 ਪੈਕਟਾਂ 'ਚੋਂ ਕੁੱਲ 10 ਕਿਲੋ 852 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਬੀਐਸਐਫ ਨੇ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਲਈ ਸਥਾਨਕ ਪੁਲੀਸ ਨੂੰ ਸੌਂਪ ਦਿੱਤਾ ਹੈ।
ਇਹ ਵੀ ਪੜੋ:- ਅਨੰਤਨਾਗ ’ਚ ਸੁਰੱਖਿਆ ਬਲਾਂ ਵੱਲੋਂ ISJK ਨਾਲ ਜੁੜਿਆ ਦਹਿਸ਼ਤਗਰਦ ਢੇਰ