ਫਿਰੋਜ਼ਪੁਰ: ਜ਼ਿਲ੍ਹਾ ਫ਼ਿਰੋਜ਼ਪੁਰ ਦੇ ਤੇ ਬਲਾਕ ਮਮਦੋਟ ਦੇ ਪਿੰਡ ਖੁੰਦਰ ਉਤਾੜ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਮੌਜੂਦਾ ਸਰਪੰਚ ਦੀ ਉਸ ਸਮੇਂ ਮਨਰੇਗਾ ਦੀਆਂ ਦਿਹਾੜੀਆਂ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਤੋਂ ਲੜਾਈ ਵਧ ਗਈ ਸੀ ਅਤੇ ਆਪਸ ਵਿਚ ਜੰਮ ਕੇ ਇੱਟਾਂ ਰੋੜੇ ਚੱਲੇ।
ਜਿਸ ਉਪਰੰਤ ਬਲਾਕ ਪ੍ਰਧਾਨ ਮੰਗਤ ਰਾਮ ਨੂੰ ਸਰਪੰਚ ਅਤੇ ਉਸਦੇ ਸਾਥੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੰਦੀ ਬਣਾ ਕੇ ਆਪਣੇ ਨਾਲ ਘਰ ਲੈ ਗਏ ਅਤੇ ਕੁੱਟਮਾਰ ਕੀਤੀ ਸੱਟਾਂ ਮਾਰੀਆਂ। ਇਸ ਉਪਰੰਤ ਮੰਗਤ ਰਾਮ ਦੇ ਲੜਕੇ ਨੇ SHO ਨੂੰ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ SHO ਗੁਰਪ੍ਰੀਤ ਸਿੰਘ ਨੇ ਖੁਦ ਜਾ ਕੇ ਬੰਧਕ ਮੰਗਤ ਰਾਮ ਨੂੰ ਸਰਪੰਚ ਦੇ ਘਰੋਂ ਛੁਡਵਾ ਕੇ ਮਮਦੋਟ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਮੰਗਤ ਰਾਮ ਨੂੰ ਬੰਧਕ ਬਣਾਉਣ ਦਾ ਕਾਰਨ ਮੌਜੂਦਾ ਸਰਪੰਚ ਵੱਲੋਂ ਤਕਰੀਬਨ ਬਾਰਾਂ ਕਨਾਲਾਂ ਛੱਪੜ ਤੇ ਕਬਜ਼ਾ ਕਰਕੇ ਮਕਾਨ ਉਸਾਰੇ ਹੋਏ ਸਨ। ਜਿਸ ਦੀਆਂ ਦਰਖਾਸਤਾਂ 2 ਹਜ਼ਾਰ 8 ਤੋਂ ਲੈ ਕੇ ਲਗਾਤਾਰ ਦਿੱਤੀਆਂ ਜਾ ਰਹੀਆਂ ਸਨ। ਹੁਣ ਉਸ ਦੀ ਨਿਸ਼ਾਨਦੇਹੀ ਲਈ ਆਰਡਰ ਆਏ ਸਨ।
ਇਸ ਰੰਜਿਸ਼ ਕਾਰਨ ਮੰਗਤ ਰਾਮ ਨੂੰ ਬੰਦੀ ਬਣਾਇਆ ਗਿਆ ਸੀ। ਹਸਪਤਾਲ ਵੱਲੋਂ IMLR ਦੇ ਮੁਤਾਬਿਕ ਦੋਸ਼ੀ ਧਿਰ ਤੇ ਕਾਰਵਾਈ ਕੀਤੀ ਗਈ ਅਤੇ ਦਸ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਥਾਣਾ ਸਾਊਥ ਸਿਟੀ ਦਾ ਘਿਰਾਓ, ਪੁਲਿਸ ਉੱਤੇ ਇਕਤਰਫ਼ਾ ਕਾਰਵਾਈ ਦੇ ਕਥਿਤ ਦੋਸ਼