ਫਿਰੋਜ਼ਪੁਰ: 14 ਫਰਵਰੀ ਦੇ ਨਗਰ ਕੌਂਸਲ ਚੋਣਾਂ ਦਾ ਨਾਮਜ਼ਦਗੀ ਕਰਨ ਦਾ ਆਖ਼ਰੀ ਦਿਨ ਸੀ, ਜਿਸ ਦੌਰਾਨ ਪ੍ਰਸ਼ਾਸਨ ਵੱਲੋਂ ਆਪਣੇ ਇੰਤਜ਼ਾਮ ਪੂਰੇ ਕੀਤੇ ਗਏ ਸਨ। ਪਰ ਇਨ੍ਹਾਂ ਇੰਤਜ਼ਾਮਾਂ ਨੂੰ ਅਵਤਾਰ ਸਿੰਘ ਜ਼ੀਰਾ ਵੱਲੋਂ ਸਿਰੇ ਤੋਂ ਨਕਾਰਿਆ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕੈਂਡੀਡੇਟਸ ਵੱਲੋਂ ਜਦੋਂ ਨਾਮਜ਼ਦਗੀਆਂ ਭਰਨ ਜਾਣਾ ਸੀ ਤਾਂ ਐਸ ਐਸਪੀ ਦੇ ਹੁਕਮਾਂ ਅਨੁਸਾਰ ਐਸਪੀਐਚ ਬਲਬੀਰ ਸਿੰਘ ਵੱਲੋਂ ਸਾਡੇ ਕੈਂਡੀਡੇਟਸ ਨੂੰ ਨਾਮਜ਼ਦਗੀਆਂ ਭਰਨ ਲਈ ਨਾਲ ਲਿਜਾਇਆ ਗਿਆ।
ਪਰ ਉਥੇ ਸਮਾਂ ਪੂਰਾ ਹੋਣ ਤੇ ਐਸਪੀਐਚ ਬਲਵੀਰ ਸਿੰਘ ਦੀ ਅਣਗਹਿਲੀ ਕਰਨ ਉਥੇ ਬੈਠੇ ਗੁੰਡਿਆਂ ਵੱਲੋਂ ਸਾਡੇ ਉਮੀਦਵਾਰ 'ਤੇ ਪਥਰਾਓ ਕੀਤਾ ਗਿਆ। ਇਸ ਦੇ ਵਿਰੋਧ ਵਿੱਚ ਅਵਤਾਰ ਸਿੰਘ ਜ਼ੀਰਾ ਨੇ ਸੜਕ ਜਾਮ ਕਰਕੇ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਕੁਲਬੀਰ ਸਿੰਘ ਜ਼ੀਰਾ ਨੂੰ ਕੋਈ ਸਰਪੰਚੀ ਵੀ ਨਹੀਂ ਮਿਲ ਸਕਦੀ ਤੇ ਇਸ ਦਾ ਲੋਕ ਹੀ ਜੁਆਬ ਦੇਣਗੇ।