ETV Bharat / state

ਹਰੀਕੇ ਪੱਤਣ ਪੁਲ਼ ਜਾਮ ਕਰਨ ਦੇ ਕੇਸ ਵਿੱਚ ਬਿਕਰਮ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੀ ਅਦਾਲਤ ਵਿੱਚ ਪੇਸ਼ੀ

ਜ਼ੀਰਾ ਦੇ ਕਸਬਾ ਮੱਲਾਂਵਾਲਾ ਵਿਖੇ 2017 ਵਿੱਚ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਨਾਜਾਇਜ਼ ਤੌਰ ਉਤੇ ਖਾਰਜ ਕਰ ਦਿੱਤੀਆਂ ਗਈਆਂ ਸਨ, ਜਿਸ ਦੇ ਰੋਸ ਵਜੋਂ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਵੱਲੋਂ ਹਰੀਕੇ ਪੱਤਣ ਪੁਲ਼ ਨੂੰ ਜਾਮ ਕਰ ਕੇ ਧਰਨਾ ਦਿੱਤਾ ਗਿਆ ਸੀ, ਜਿਸ ਉਤੇ ਇਨ੍ਹਾਂ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਇਸੇ ਕੇਸ ਵਿੱਚ ਅੱਜ ਬਿਕਰਮ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਅਦਾਲਤ ਵਿੱਚ ਪੇਸ਼ ਹੋਏ।

Appearance of Bikram Majithia and Sukhbir Singh Badal in Zira Court
ਬਿਕਰਮ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੀ ਅਦਾਲਤ ਵਿੱਚ ਪੇਸ਼ੀ
author img

By

Published : Jun 12, 2023, 5:16 PM IST

Updated : Jun 12, 2023, 7:44 PM IST

ਸੂਬਾ ਸਰਕਾਰ ਖ਼ਿਲਾਫ਼ ਅਕਾਲੀ ਆਗੂਆਂ ਨੇ ਭੜਾਸ ਕੱਢੀ

ਫਿਰੋਜ਼ਪੁਰ : ਦਸੰਬਰ 2017 ਵਿਚ ਪੰਚਾਇਤੀ ਚੋਣਾਂ ਦੌਰਾਨ ਜ਼ੀਰਾ ਦੇ ਕਸਬਾ ਮੱਲਾਂਵਾਲਾ ਵਿਖੇ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਨਾਜਾਇਜ਼ ਤੌਰ ਉਤੇ ਖਾਰਜ ਕਰ ਦਿੱਤੀਆਂ ਗਈਆਂ ਸਨ, ਜਿਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਲਾਕੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਹਰੀਕੇ ਪੱਤਣ ਪੁਲ਼ ਨੂੰ ਜਾਮ ਕਰ ਕੇ ਧਰਨਾ ਦਿੱਤਾ ਗਿਆ ਸੀ ਅਤੇ 8 ਦਿਸੰਬਰ 2017 ਨੂੰ ਸੁਖਬੀਰ ਸਿੰਘ ਬਾਦਲ, ਬਿਕਰਮ ਜੀਤ ਸਿੰਘ ਮਜੀਠੀਆ ਸਮੇਤ 49 ਲੋਕਾਂ ਉਤੇ ਪਰਚਾ ਦਰਜ ਕੀਤਾ ਗਿਆ ਸੀ, ਉਸੇ ਕੇਸ ਸਬੰਧੀ ਅੱਜ ਤਰੀਕ ਸੀ ਅਤੇ ਪਰਚੇ ਵਿਚ ਨਾਮਜ਼ਦ ਸਮੂਹ ਅਕਾਲੀ ਆਗੂਆਂ ਵਲੋਂ ਹਾਜ਼ਰੀ ਭਰੀ ਗਈ, ਪਰ ਅਕਾਲੀ ਲੀਡਰ ਸੁਖਵੰਤ ਸਿੰਘ ਥੇਹ ਕਲੰਦਰ ਦੀ ਸਿਹਤ ਖਰਾਬ ਹੋਣ ਕਾਰਨ ਹਾਜ਼ਰੀ ਮੁਆਫ ਹੋਈ। ਇਸ ਕੇਸ ਸਬੰਧੀ ਅਗਲੀ ਤਰੀਕ 7 ਜੁਲਾਈ 2023 ਦਿੱਤੀ ਗਈ ਹੈ।

ਸੂਬੇ ਦੀ ਕਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ : ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੂਬੇ ਦੀ ਕਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਕਰੋੜਾਂ ਦੀਆਂ ਡਕੈਤੀਆਂ ਹੋ ਰਹੀਆਂ ਹਨ, ਪਰ ਸਰਕਾਰ ਸੁੱਤੀ ਪਈ ਹੈ। ਪੈਟਰੋਲੀਅਮ ਰੇਟਾਂ ਵਿੱਚ ਵਾਧਾ ਆਮ ਲੋਕਾਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਡੀਜ਼ਲ ਮਹਿੰਗਾ ਹੋਣ ਨਾਲ ਹਰ ਇਕ ਚੀਜ਼ ਦੇ ਭਾਅ ਵਿੱਚ ਫਰਕ ਆਵੇਗੀ। ਇਸ ਤਰ੍ਹਾਂ ਆਮ ਤੇ ਗਰੀਬ ਲੋਕਾਂ ਦੀਆਂ ਪਰੇਸ਼ਾਨੀਆਂ ਵਧਾਈਆਂ ਜਾ ਰਹੀਆਂ ਹਨ।

ਬਿਕਰਮ ਮਜੀਠੀਆ ਨੇ ਵੀ ਘੇਰੀ ਪੰਜਾਬ ਸਰਕਾਰ : ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮਜੀਤ ਸਿੰਘ ਮਜੀਠੀਆ ਨੇ ਦੱਸਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਡੀਜ਼ਲ ਪੈਟਰੋਲ ਉਤੇ 5 ਰੁਪਏ ਕੀਮਤ ਘਟਾ ਦਿੱਤੀ ਗਈ, ਪਰ ਪੰਜਾਬ ਸਰਕਾਰ ਵੱਲੋਂ ਇਸ ਉੱਪਰ ਵੈਟ 2 ਰੁਪਏ ਲਗਾ ਕੇ ਲੋਕਾਂ ਉੱਪਰੋ ਵਾਧੂ ਬੋਝ ਪਾ ਦਿੱਤਾ ਗਿਆ ਹੈ। ਜਦਕਿ ਅੱਜ ਦੀ ਸਰਕਾਰ ਆਪਣੇ ਆਪ ਨੂੰ ਲੋਕਾਂ ਦੀ ਸਹਾਇਕ ਸਰਕਾਰ ਮੰਨਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਸਗੋਂ ਲੋਕ ਮਾਰੂ ਕਾਨੂੰਨ ਲੋਕਾਂ ਉਤੇ ਥੋਪੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਵਿਕਾਸ ਨਹੀਂ ਕੀਤਾ ਜਾ ਰਿਹਾ।

ਜੱਫ਼ੀ ਅਸੀਂ ਪਾਈ, ਤਕਲੀਫ਼ ਇਹਨਾਂ ਨੂੰ ਹੋਈ : ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿੱਚ ਹਾਊਸ ਟੈਕਸ ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਜੋ ਲੋਕਾਂ ਉਪਰ ਲਗਾਏ ਗਏ ਹਨ, ਉਹ ਵਾਧੂ ਬੋਝ ਪਾਇਆ ਗਿਆ ਹੈ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਸਰਕਾਰ ਨੂੰ ਘੇਰਿਆ ਅਤੇ ਸਿੱਧੂ ਨਾਲ ਜੱਫੀ ਵਾਲੇ ਮੁੱਦੇ ਉਤੇ ਕਿਹਾ ਕੀ ਜੱਫੀ ਅਸੀਂ ਪਾਈ ਹੈ, ਪਰ ਤਕਲੀਫ ਸਰਕਾਰ ਨੂੰ ਹੋਈ ਹੇੈ ਜਦਕਿ ਖੁਦ ਕਟਾਰੂਚੱਕ ਨੂੰ ਜੱਫੀ ਪਾਈ ਬੈਠੇ ਹਨ।

Last Updated : Jun 12, 2023, 7:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.