ਫ਼ਿਰੋਜ਼ਪੁਰ: ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਫ਼ਿਰੋਜ਼ਪੁਰ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਅਮਨ ਅਰੋੜਾ ਨੇ ਕਾਂਗਰਸ ਅਤੇ ਆਪ ਦੇ ਦਿੱਲੀ ਵਿਖੇ ਸਮਝੌਤੇ ਬਾਰੇ ਕਿਹਾ ਕਿ ਹਰ ਸੂਬੇ ਦਾ ਸਿਆਸੀ ਮਹੌਲ ਵੱਖ ਹੁੰਦਾ ਹੈ ਸੋ ਪੰਜਾਬ ਨੂੰ ਦਿੱਲੀ ਨਾਲ ਜੋੜ ਕੇ ਨਾ ਵੇਖਿਆ ਜਾਵੇ।
ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਨਾਲ ਪੰਜਾਬ ਵਿੱਚ ਸਮਝੌਤੇ ਬਾਰੇ ਉਹ੍ਹਾਂ ਕੋਰੀ ਨਾਂਹ ਕਰ ਦਿੱਤੀ ਸੀ ਪਰ ਦਿੱਲੀ ਦਾ ਸਿਆਸੀ ਮਹੌਲ ਵੱਖ ਹੈ। ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਦੇਸ਼ ਹਿੱਤ ਪਹਿਲਾਂ ਹੁੰਦਾ ਹੈ ਫਿਰ ਪਾਰਟੀ।
ਇਸ ਮੌਕੇ ਅਮਨ ਅਰੋੜਾ ਨੇ ਅਕਾਲੀ ਦਲ ਤੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਅਕਾਲੀ ਦਲ ਦਾ ਮਿਆਦ ਇਸ ਕਦਰ ਗਿਰ ਗਿਆ ਹੈ ਕਿ ਅਕਾਲੀਆਂ ਨੂੰ ਫਿਰੋਜ਼ਪੁਰ ਅਤੇ ਬਠਿੰਡਾ ਤੋਂ ਹੁਣ ਤੱਕ ਵੀ ਉਮੀਦਵਾਰ ਐਲਾਨਣ 'ਚ ਮੁਸ਼ਕਲ ਆ ਰਹੀ ਹੈ।
ਅਰੋੜਾ ਨੇ ਕਿਹਾ ਕਿ ਅਕਾਲੀ ਦਲ ਬਹੁਤ ਡਰਿਆ ਹੋਇਆ ਹੈ ਤਾਂ ਹੀ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਜਾ ਰਿਹਾ। ਸ਼ੇਰ ਸਿੰਘ ਘੁਬਾਇਆ 'ਤੇ ਟਿਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਉਹੀ ਨੇ ਜੋ ਪਹਿਲਾਂ ਅਕਾਲੀ ਦਲ 'ਚ ਸਨ ਅਤੇ ਹੁਣ ਕਾਂਗਰਸ 'ਚ ਚਲੇ ਗਏ ਹਨ। ਆਪ ਦੇ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕਰਦੀਆਂ ਉਨ੍ਹਾਂ ਕਿਹਾ ਕਿ ਆਪ ਦਾ ਉਮੀਦਵਾਰ ਆਮ ਲੋਕਾਂ ਚੋਂ ਉੱਠਿਆ ਵਿਅਕਤੀ ਹੈ ਜੋ ਲੋਕਾਂ ਦੀ ਸੰਸਦ ਚ ਆਵਾਜ਼ ਬਣੇਗਾ।