ਫ਼ਿਰੋਜਪੁਰ: ਬਾਬਾ ਬੁੱਢਾ ਸਾਹਿਬ (Baba Buddha Sahib) ਨੂੰ ਜਾ ਰਹੇ ਸ਼ਰਧਾਲੂਆਂ ਦੀ ਇੱਕ ਟਰੈਕਟਰ ਟਰਾਲੀ (Tractor trolley) ਦੇਰ ਰਾਤ ਫਿਰੋਜ਼ਪੁਰ-ਫਾਜ਼ਿਲਕਾ ਰੋਡ (Ferozepur-Fazilka Road) 'ਤੇ ਫੇਮੇ ਨੇੜੇ ਹਾਈਵੇਅ ’ਤੇ ਇੱਕ ਵੱਡੀ ਟਰਾਲੀ ਨਾਲ ਟਕਰਾ ਗਈ, ਜਿਸ ਨਾਲ ਇੱਕ 8 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ 30 ਤੋਂ 35 ਲੋਕ ਜ਼ਖਮੀ ਹੋ ਗਏ, ਇਹਨਾਂ ਵਿੱਚੋਂ 22 ਲੋਕ ਫ਼ਿਰੋਜਪੁਰ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ, ਜਿਹਨਾਂ ਵਿੱਚੋਂ ਇੱਕ ਔਰਤ ਨੂੰ ਰੈਫਰ ਕੀਤਾ ਗਿਆ ਹੈ ਜਿਸਦੀ ਹਾਲਤ ਗਭੀਰ ਹੈ।
ਇਹ ਵੀ ਪੜੋ: ਡਰੋਨ ਦਿਖਣ ਤੋਂ ਬਾਅਦ ਪ੍ਰਸ਼ਾਸਨ ਸਖ਼ਤ, ਸਰਚ ਆਪ੍ਰੇਸ਼ਨ ਜਾਰੀ
ਦੱਸ ਦਈਏ ਕਿ ਬਾਬਾ ਬੁੱਢਾ ਸਾਹਿਬ (Baba Buddha Sahib) ਨੂੰ ਜਾ ਰਹੇ ਉਕਤ ਸ਼ਰਧਾਲੂਆਂ, ਜੋ ਕਿ ਟਰੈਕਟਰ ਟਰਾਲੀ (Tractor trolley) ਵਿੱਚ ਸਨ, ਉਹਨਾਂ ਨੇ ਦੱਸਿਆ ਕਿ ਟਰਾਲੀ ਗਲਤ ਪਾਸੇ ਆ ਰਹੀ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਬਹੁਤ ਸਾਰੇ ਜ਼ਖਮੀ ਹੋਏ ਹਨ, ਇੱਕ ਬੱਚੇ ਦੀ ਮੌਤ ਹੋ ਗਈ ਹੈ।
ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ 30 ਤੋਂ 35 ਲੋਕ ਜ਼ਖਮੀ ਹੋਏ ਹਨ, ਇੱਕ ਬੱਚੇ ਦੀ ਮੌਤ ਹੋ ਗਈ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।