ETV Bharat / state

50-60 ਏਕੜ ਫਸਲ ਸੜ ਕੇ ਸੁਆਹ, ਕਿਸਾਨਾਂ ਨੇ ਬਿਜਲੀ ਵਿਭਾਗ ’ਤੇ ਚੁੱਕੇ ਸਵਾਲ

ਫ਼ਿਰੋਜ਼ਪੁਰ ਵਿੱਚ ਬਿਜਲੀ ਦੀਆਂ ਤਾਰਾਂ ਤੋਂ ਚਿੰਗਾੜੀਆਂ ਡਿੱਗਣ ਨਾਲ 50-60 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਚੁੱਕੀ ਹੈ। ਕਿਸਾਨਾਂ ਨੇ ਕਿਹਾ ਕਿ ਇਹ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਹੋਇਆ ਹੈ।

50-60 ਏਕੜ ਫਸਲ ਸੜ ਕੇ ਸਵਾਹ
50-60 ਏਕੜ ਫਸਲ ਸੜ ਕੇ ਸਵਾਹ
author img

By

Published : Apr 13, 2022, 8:39 AM IST

ਫ਼ਿਰੋਜ਼ਪੁਰ: ਸਰਕਾਰਾਂ ਵੱਲੋਂ ਜਦੋਂ ਕਿਸੇ ਸ਼ਹਿਰ ਜਾ ਪਿੰਡ ਦਾ ਵਿਕਾਸ (Village development) ਕਰਵਾਉਣਾ ਹੁੰਦਾ ਹੈ, ਤਾਂ ਟੈਂਡਰ ਕੱਢੇ ਜਾਂਦੇ ਹਨ ਅਤੇ ਇਸ ਦੌਰਾਨ ਮੰਤਰੀਆਂ ਜਾ ਵਿਧਾਇਕਾਂ ਦੀ ਮਿਲੀ ਭੁਗਤ ਨਾਲ ਇਹ ਟੈਂਡਰ ਆਪਣੇ ਚਮਚਿਆਂ ਨੂੰ ਦਿੱਤੇ ਜਾਂਦੇ ਹਨ। ਜਿਸ ਤੋਂ ਬਾਅਦ ਟੈਂਡਰ ਲੈਣ ਵਾਲੇ ਠੇਕੇਦਾਰ ਮੰਤਰੀਆਂ ਤੇ ਵਿਧਾਇਕਾਂ ਦਾ ਹਿੱਸਾ-ਪੱਤੀ ਕੱਢਣ ਦੇ ਲਈ ਵਿਕਾਸ ਦੇ ਕੰਮ ਲਈ ਮਾੜੇ ਸਮਾਨ ਦੀ ਵਰਤੋਂ ਕਰਦਾ ਹੈ।

ਜਿਸ ਦਾ ਨੁਕਸਾਨ ਆਮ ਲੋਕਾਂ ਨੂੰ ਚੁੱਕਣਾ ਪੈਂਦਾ ਹੈ। ਜਿਸ ਦੀਆਂ ਤਾਜ਼ਾ ਤਸਵੀਰਾਂ ਫ਼ਿਰੋਜ਼ਪੁਰ ਦੇ ਪਿੰਡ ਸਨ੍ਹੇਰ (Sanher village of Ferozepur) ਤੋਂ ਸਾਹਮਣੇ ਆਈਆਂ ਹਨ। ਜਿੱਥੇ ਬਿਜਲੀ ਦੀਆਂ ਤਾਰਾਂ ਤੋਂ ਚਿੰਗਾੜੀਆਂ ਡਿੱਗਣ ਨਾਲ 50-60 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਚੁੱਕੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਚਮਕੌਰ ਸਿੰਘ (Farmer Chamkaur Singh) ਨੇ ਦੱਸਿਆ ਕਿ ਉਸ ਨੇ 60 ਹਜ਼ਾਰ ਰੁਪਏ ਏਕੜ ਦੇ ਹਿਸਾਬ ਨਾਲ ਠੇਕੇ ‘ਤੇ ਜ਼ਮੀਨ (Land on contract) ਲਈ ਹੋਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਬਿਜਲੀ ਦੀਆਂ ਤਾਰਾਂ ਕਰਕੇ ਸਾਡੀ ਫਸਲ ਦਾ ਨੁਕਸਾਨ ਹੋ ਚੁੱਕਾ ਹੈ, ਪਰ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਹੋਣ ਫਿਰ ਜੋ ਉੱਪਰ ਦੀ ਹਾਈ ਪਾਵਰ ਤਾਰਾ ਲੰਘਦੀਆਂ ਹਨ, ਉਨ੍ਹਾਂ ਦੀਆਂ ਡਿਸਕਾਂ ਟੁੱਟ ਜਾਣ ਕਾਰਨ 50 ਤੋਂ 60 ਏਕੜ ਨਾੜ ਨੂੰ ਅੱਗ ਲੱਗ ਗਈ, ਜਿਸ ਨਾਲ ਸਾਡੀਆਂ ਮੋਟਰਾਂ, ਬੋਰ ਪਾਈਪਾਂ ਅਤੇ ਕੁਨੈਕਸ਼ਨ ਦਾ ਸਾਰਾ ਸਾਮਾਨ ਸੜ ਗਿਆ, ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰ ਬਿਜਲੀ ਡਿਪਾਰਟਮੈਂਟ ਹੈ। ਇਸ ਮੌਕੇ ਉਨ੍ਹਾਂ ਨੇ ਬਿਜਲੀ ਵਿਭਾਗ ਅਤੇ ਠੇਕੇਦਾਰ ‘ਤੇ ਘਟੀਆਂ ਸਮਾਨ ਵਰਤਣ ਦੇ ਇਲਜ਼ਾਮ ਲਗਾਏ ਹਨ।

50-60 ਏਕੜ ਫਸਲ ਸੜ ਕੇ ਸਵਾਹ

ਇਸ ਮੌਕੇ ਬੀ.ਕੇ.ਯੂ. ਕਾਦੀਆਂ ਪ੍ਰਧਾਨ (B.K.U. Qadian President) ਸੁਖਦੇਵ ਸਿੰਘ ਨੇ ਕਿਹਾ ਕਿ ਬਿਜਲੀ ਵਿਭਾਗ ਦੀ ਗਲਤੀ ਕਾਰਨ ਇਹ ਅੱਗ ਲੱਗੀ ਹੈ। ਕਿਉਂਕਿ ਬਿਜਲੀ ਵਿਭਾਗ ਵੱਲੋਂ ਸਮੇਂ ਸਿਰ ਕੋਈ ਵੀ ਕੇਬਲਾਂ ਦੀਆਂ ਡਿਸਕਾਂ ਤੇ ਘੁੱਗੀਆਂ ਨਹੀਂ ਬਦਲੀਆਂ ਜਾਂਦੀਆਂ, ਜਿਸ ਨਾਲ ਇਹ ਅੱਗ ਲੱਗੀ ਹੈ ਤੇ ਵਿਭਾਗ ਤੋਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦਾ ਹਰਜਾਨਾ ਆਪਣੀ ਜੇਬ੍ਹ ‘ਚੋਂ ਦਵੇ।
ਉਧਰ ਯੂਥ ਆਗੂ ਸ਼ੰਕਰ ਕਟਾਰੀਆ ਵੀ ਮੌਕੇ ‘ਤੇ ਪਹੁੰਚੇ ਅਤੇ ਪੀੜਤ ਕਿਸਾਨਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਵੱਲੋਂ ਗ਼ਲਤੀ ਕੀਤੀ ਗਈ ਹੈ, ਉਸ ਵਿਅਕਤੀ ਖ਼ਿਲਾਫ਼ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ।

ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਅਫ਼ਸਰ (Fire brigade officer) ਨਿਰਮਲ ਸਿੰਘ ਨੇ ਕਿਹਾ ਕਿ ਸਾਨੂੰ ਜਿਸ ਸਮੇਂ ਪਿੰਡ ਵਿੱਚੋਂ ਫੋਨ ਆਇਆ, ਅਸੀਂ ਬਿਨਾਂ ਸਮਾਂ ਗਵਾਏ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਜਲਦ ਤੋਂ ਜਲਦ ਅੱਗ ‘ਤੇ ਕਾਬੂ ਪਾ ਲਿਆ।

ਇਸ ਮੌਕੇ ਪਹੁੰਚੇ ਸੀਨੀਅਰ ਐਕਸੀਅਨ ਜਸਵੰਤ ਸਿੰਘ ਵੱਲੋਂ ਦੱਸਿਆ ਗਿਆ ਕਿ ਡਿਸਕਾਂ ਦੇ ਟੁੱਟ ਜਾਣ ਨਾਲ ਹੀ ਇਹ ਘਟਨਾ ਵਾਪਰੀ ਹੈ ਤੇ ਜਿਨ੍ਹਾਂ ਨੂੰ ਜਲਦ ਹੀ ਠੀਕ ਕਰਵਾ ਦਿੱਤਾ ਜਾਵੇਗਾ ਤੇ ਜੋ ਵੀ ਇਸ ਕਿਸਾਨ ਦਾ ਨੁਕਸਾਨ ਹੋਇਆ ਹੈ ਉਹ ਮਹਿਕਮੇ ਵੱਲੋਂ ਭਰਪਾਈ ਕਰਵਾਈ ਜਾਵੇਗੀ

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਫੈਸਲਿਆਂ ’ਤੇ ਲੱਗੇਗੀ ਮੋਹਰ

ETV Bharat Logo

Copyright © 2024 Ushodaya Enterprises Pvt. Ltd., All Rights Reserved.