ਫ਼ਿਰੋਜ਼ਪੁਰ: ਸ਼ਹਿਰ ਵਿੱਚ ਸਮਰ ਨਾਂਅ ਦੇ ਪੰਜ ਸਾਲਾ ਬੱਚੇ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਮਰ ਆਪਣੀ ਮਾਂ ਨਾਲ ਸਕੂਲ ਤੋਂ ਘਰ ਆਇਆ ਸੀ ਅਤੇ ਉਸ ਨੇ ਪੀਣ ਲਈ ਪਾਣੀ ਮੰਗਿਆ ਸੀ ਜਦੋਂ ਉਸ ਦੀ ਮਾਂ ਪਾਣੀ ਲੈਣ ਅੰਦਰ ਗਈ ਤਾਂ ਬਾਹਰ ਬੱਚਾ ਗਾਇਬ ਹੋ ਚੁੱਕਾ ਸੀ। ਉਸ ਦੀ ਮਾਂ ਦਾ ਕਹਿਣਾ ਹੈ ਕਿ ਸ਼ਾਮ ਤਕ ਬੱਚੇ ਦੀ ਭਾਲ ਕੀਤੀ ਗਈ।
ਇਹ ਵੀ ਪੜ੍ਹੋ: ਫ਼ਤਿਹਵੀਰ ਮਾਮਲਾ: ਹਾਈ ਕੋਰਟ 'ਚ ਹੋਈ ਸੁਣਵਾਈ, ਸੂਬਾ ਸਰਕਾਰ ਨੇ ਝਾੜਿਆ ਆਪਣਾ ਪੱਲਾ
ਕੁੱਝ ਸਮਾਂ ਬਾਅਦ ਇਕ ਔਰਤ ਨੇ ਸਮਰ ਨੂੰ ਆਪਣੇ ਘਰ ਦੇ ਬਾਹਰ ਖੜ੍ਹੀ ਆਪਣੀ ਹੀ ਕਾਰ ਦੀ ਡਿੱਗੀ ਵਿੱਚ ਜ਼ਖਮੀ ਹਾਲਤ ਵਿੱਚ ਦੇਖਿਆ ਤਾਂ ਉਸ ਨੇ ਸਮਰ ਦੇ ਘਰ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ। ਸਮਰ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਡੀਐਸਪੀ ਸੁਰਿੰਦਰ ਬਾਂਸਲ ਨੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਫੜ੍ਹ ਲਿਆ ਜਾਵੇਗਾ।