ਜ਼ੀਰਾ: ਦਸੰਬਰ 2017 ਵਿੱਚ ਪੰਚਾਇਤੀ ਚੋਣਾਂ ਦੌਰਾਨ ਜ਼ੀਰਾ ਦੇ ਕਸਬਾ ਮੱਲਾਂਵਾਲਾ ਵਿਖੇ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਨਾਜਾਇਜ਼ ਤੌਰ ‘ਤੇ ਖਾਰਜ ਕਰ ਦਿੱਤੀਆਂ ਗਈਆਂ ਸਨ, ਜਿਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਲਾਕੇ ਦੀ ਸਮੁੱਚੀ ਲੀਡਰਸ਼ਿਪ ਦੁਆਰਾ ਹਰੀਕੇ ਪੱਤਣ ਪੁਲ ਨੂੰ ਜਾਮ ਕਰ ਕੇ ਧਰਨਾ ਦਿੱਤਾ ਗਿਆ ਸੀ ਅਤੇ 8 ਦਿਸੰਬਰ 2017 ਸੁਖਬੀਰ ਸਿੰਘ ਬਾਦਲ ਸਮੇਤ 49 ਲੋਕਾਂ ‘ਤੇ ਪਰਚਾ ਦਰਜ ਕੀਤਾ ਗਿਆ ਸੀ।
ਇਹ ਵੀ ਪੜੋ: RTI ’ਚ ਵੱਡਾ ਖੁਲਾਸਾ ! ਆਪ ਦੇ ਹੱਕ ਵਿੱਚ ਨਤੀਜੇ ਆਉਣ ਤੋਂ ਬਾਅਦ ਕੱਢੀ ਵਿਜੇ ਯਾਤਰਾ ਦੌਰਾਨ ਲੱਖਾਂ ਰੁਪਏ ਖਰਚ
ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨੀਂ ਸੰਮਨ ਜਾਰੀ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ 10 ਹੋਰ ਅਕਾਲੀ ਵਰਕਰਾਂ ਨੇ ਆਪਣੀਆਂ ਜ਼ਮਾਨਤਾਂ ਭਰੀਆਂ। ਇਸ ਮਾਮਲੇ ਵਿੱਚ ਮਾਣਯੋਗ ਅਦਾਲਤ ਦੁਆਰਾ ਜ਼ਮਾਨਤ ਦੇਣ ਤੋਂ ਬਾਅਦ 10 ਅਗਸਤ ਦੀ ਤਰੀਕ ਦਿੱਤੀ ਗਈ ਹੈ।
ਇਹ ਵੀ ਪੜੋ: ਪੰਜਾਬ ਦੇ ਇਸ ਪਿੰਡ ਵਿੱਚ ਡਾਂਗਾਂ-ਸੋਟਿਆਂ ਨਾਲ ਬੱਚਿਆਂ ਨੂੰ ਸਕੂਲ ਛੱਡਣ ਆਉਂਦੇ ਨੇ ਮਾਪੇ, ਜਾਣੋ ਕਾਰਨ...
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਵਿੱਚ ਸੂਬਾ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੁਹੱਲਾ ਕਲੀਨਿਕਾਂ ਵਾਸਤੇ ਕੋਈ ਢੁੱਕਵੇਂ ਪ੍ਰਬੰਧ ਕਰਨ ਇੱਕ ਬਿਲਡਿੰਗ ਬੰਦ ਕਰ ਕੇ ਦੂਜੀ ਚਾਲੂ ਕਰਨ ਵਾਲੇ ਡਰਾਮੇ ਛੱਡ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ।
ਇਹ ਵੀ ਪੜੋ: ਲੰਪੀ ਸਕਿਨ ਬੀਮਾਰੀ ਦੀ ਭੇਂਟ ਚੜ੍ਹ ਰਹੀਆਂ ਹਨ ਦੁਧਾਰੂ ਗਾਵਾਂ, ਪਸ਼ੂ ਪਾਲਕ ਪਰੇਸ਼ਾਨ