ਜਲਾਲਾਬਾਦ: ਜਲਾਲਾਬਾਦ ਦੇ ਪਿੰਡ ਸ਼ੇਰ ਮੁਹੰਮਦ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ 3 ਬੱਚਿਆਂ ਦੀ ਡੁੱਬ ਕੇ ਮੌਤ ਹੋ ਗਈ। ਦੱਸ ਦਈਏ ਕਿ ਮੱਸਿਆ ਮੌਕੇ ਪਰਿਵਾਰ ਪਿੰਡ ਸ਼ੇਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ ਤਾਂ ਅਚਾਨਕ ਬੱਚਿਆਂ ਦਾ ਪੈਰ ਸਰੋਵਰ ਵਿੱਚ ਤਿਲਕ ਗਿਆ ਤੇ ਤਿੰਨਾ ਦੀ ਮੌਤ ਹੋ ਗਈ। ਮਰਨ ਵਾਲਿਆ ਚ ਇੱਕ ਮੁੰਡਾ ਤੇ 2 ਕੁੜੀਆਂ ਸ਼ਾਮਲ ਹਨ।
ਇਹ ਵੀ ਪੜੋ: ਵਿਧਾਨਸਭਾ ਜਾਂਦੇ ਸੀਐੱਮ ਭਗਵੰਤ ਮਾਨ ਦਾ ਰੋਕਿਆ ਕਾਫਲਾ !, ਜਾਣੋ ਕਿਉਂ
ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਮੱਸਿਆ ਦੇਖਣ ਲਈ ਗਏ ਸਨ ਤਾਂ ਬੱਚਿਆਂ ਤਾਂ ਪੈਰ ਤਿਲਕ ਗਿਆ। ਛੋਟੇ ਹੋਣ ਕਾਰਨ ਬੱਚੇ ਤੈਰ ਨਹੀਂ ਸਕੇ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਗੁਰਦੁਆਰਾ ਪ੍ਰਬੰਧਕ ਨੇ ਦੱਸਿਆ ਕਿ ਜਦੋਂ ਤਕ ਬੱਚਿਆਂ ਨੂੰ ਬਾਹਰ ਕੱਢਿਆ ਤਾਂ ਉਹਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਮੁੰਡੇ ਦੇ ਭੁਆ ਦੀਆਂ ਦੋਵੇ ਕੁੜੀਆਂ ਸਨ ਜੋ ਮੁੰਡੇ ਨਾਲ ਨਹਾਉਣ ਲਈ ਗਈਆਂ ਸਨ।
ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਪਿੰਡ ਸ਼ੇਰ ਮੁਹੰਮਦ ਦੇ ਵਿਚ ਝੋਨਾ ਲਾਉਣ ਆਏ ਸੁਖੇਰਾ ਦਰੋਗਾ ਅਤੇ ਜੰਡਵਾਲਾ ਦੇ ਲੇਬਰ ਵਾਲਿਆਂ ਦੇ ਤਿੰਨ ਬੱਚੇ ਪਾਣੀ ਵਿੱਚ ਡੁੱਬ ਗਏ, ਜਿਨ੍ਹਾਂ ਦੀ ਉਮਰ ਕ੍ਰਮਵਾਰ 10, 12 ਅਤੇ 13 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ ਆਪਣੇ ਨਾਨਕਾ ਪਿੰਡ ਸ਼ੇਰ ਮੁਹੰਮਦ ਪਹੁੰਚੇ ਸਨ, ਜਿਥੇ 2 ਹੋਰ ਬੱਚਿਆਂ ਸਮੇਤ ਕੁੱਲ ਪੰਜ ਬੱਚੇ ਸਰੋਵਰ ਦੇ ਵਿੱਚ ਨਹਾਉਣ ਦੇ ਲਈ ਗਏ ਅਤੇ ਤਿੰਨ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਚਲਦਿਆਂ ਹੀ ਤੁਰੰਤ ਸੇਵਾਦਾਰਾਂ ਦੇ ਵੱਲੋਂ ਬੱਚਿਆਂ ਨੂੰ ਸਰੋਵਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਤੇ ਫਸਟਏਡ ਦਿੱਤੀ ਗਈ, ਪਰ ਉਦੋਂ ਤਕ ਬੱਚਿਆਂ ਦੀ ਮੌਤ ਹੋ ਚੁੱਕੀ ਸੀ।
ਮੌਕੇ ‘ਤੇ ਪਹੁੰਚੇ ਜਲਾਲਾਬਾਦ ਸਬ ਡਿਵੀਜ਼ਨ ਦੇ ਡੀ ਐੱਸ ਪੀ ਸਬ ਡਿਵੀਜ਼ਨ ਜਲਾਲਾਬਾਦ ਸੁਬੇਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਸ਼ੇਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਸਰੋਵਰ ਵਿੱਚ ਤਿੰਨ ਬੱਚਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਅਤੇ ਉਹ ਮੌਕੇ ‘ਤੇ ਪਹੁੰਚੇ ਹਨ। ਉਹਨਾਂ ਨੇ ਕਿਹਾ ਕਿ ਬੱਚਿਆਂ ਦੇ ਵਾਰਸਾਂ ਦੇ ਬਿਆਨਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਦੇ ਵਿੱਚ ਸ਼ੁਰੂਆਤੀ ਤੌਰ ‘ਤੇ ਬੱਚਿਆਂ ਦੇ ਮਾਂ ਬਾਪ ਦੀ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਨਾਲ ਇਕੱਲਿਆਂ ਪਾਣੀ ਦੇ ਕੋਲ ਨਹੀਂ ਭੇਜਿਆ ਜਾਣਾ ਚਾਹੀਦਾ ਸੀ।
ਇਹ ਵੀ ਪੜੋ: Unsolved Mystery: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਨੂੰ ਹੋਇਆ ਇੱਕ ਮਹੀਨਾ