ETV Bharat / state

ਜਾਖੜ ਪਰਿਵਾਰ ਪੰਥਕ ਹਿਤੈਸ਼ੀ: ਦਿਲਬਾਗ ਸਿੰਘ ਵਿਰਕ - Sunil Jakhar

ਬੁੱਧਵਾਰ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਵੱਲੋਂ ਪੰਜਾਬ ਦੇ ਸਾਰੇ ਹੈੱਡਕੁਆਰਟਰਾਂ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਜਾਖੜ ਪਰਿਵਾਰ ਪੰਥਕ ਹਿਤੈਸ਼ੀ ਹੈ-ਦਿਲਬਾਗ ਸਿੰਘ ਵਿਰਕ

author img

By

Published : Jul 29, 2020, 5:02 PM IST

ਫ਼ਾਜ਼ਿਲਕਾ: ਬੁੱਧਵਾਰ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਵੱਲੋਂ ਪੰਜਾਬ ਦੇ ਸਾਰੇ ਹੈੱਡਕੁਆਰਟਰਾਂ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਫੈਡਰੇਸ਼ਨ ਵੱਲੋਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਜਿਸ ਦੇ ਵਿੱਚ ਸੁਨੀਲ ਜਾਖੜ ਸੌਦਾ ਸਾਧ ਦੇ ਨਾਲ ਦਿਖਾਈ ਦੇ ਰਹੇ ਹਨ।

ਜਾਖੜ ਪਰਿਵਾਰ ਪੰਥਕ ਹਿਤੈਸ਼ੀ ਹੈ-ਦਿਲਬਾਗ ਸਿੰਘ ਵਿਰਕ

ਫੈਡਰੇਸ਼ਨ ਦੇ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਨੇ ਕਿਹਾ ਕਿ ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਿੱਖਾਂ ਦੀ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਰੁੱਧ, ਜਥੇਦਾਰਾਂ ਵਿਰੁੱਧ ਤੇ ਹੋਰ ਸਿੱਖ ਮਾਮਲਿਆਂ ਵਿੱਚ ਜਿਹੜੀ ਬੇਲੋੜੀ ਬਿਆਨਬਾਜ਼ੀ ਕੀਤੀ ਹੈ ਉਸ ਦੇ ਵਿਰੋਧ ਵਿੱਚ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦਾ ਕੋਈ ਮਤਲਬ ਨਹੀਂ ਹੈ ਕਿ ਉਹ ਸਿੱਖ ਮੁੱਦਿਆਂ ਦੇ ਉੱਤੇ ਦਖ਼ਲਅੰਦਾਜੀ ਦੇਣ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਾਖੜ ਪਰਿਵਾਰ ਪੰਥਕ ਹਿਤੈਸ਼ੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਨੇ 1984 ਦੇ ਕਤਲੇਆਮ ਵਿੱਚ ਜਿਹੜੀ ਬਿਆਨਬਾਜੀ ਕੀਤੀ ਸੀ ਉਹ ਬਹੁਤ ਹੀ ਨਿੰਦਣਯੋਗ ਬਿਆਨਬਾਜ਼ੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਰੋਸ ਪ੍ਰਦਰਸ਼ਨ ਨਾਲ ਉਹ ਜਾਖੜ ਤੋਂ ਸਿੱਖ ਸੰਗਤਾਂ ਤੋਂ ਮੁਆਫੀ ਮੰਗਣ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੀ ਕਾਂਗਰਸ ਦੇ ਪ੍ਰਧਾਨ ਵੱਲੋਂ ਬਿਆਨਬਾਜ਼ੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

ਇਹ ਵੀ ਪੜ੍ਹੋ:ਜ਼ਿੰਮ ਨਾ ਖੁਲ੍ਹਣ 'ਤੇ ਜ਼ਿੰਮ ਮਸ਼ੀਨਾਂ ਲਾਈਆਂ ਸੇਲ 'ਤੇ, ਕਿਹਾ ਹੁਣ ਬਸ ਤੋਂ ਬਾਹਰ ਹੋ ਗਈ ਗੱਲ

ETV Bharat Logo

Copyright © 2025 Ushodaya Enterprises Pvt. Ltd., All Rights Reserved.