ਫਾਜ਼ਿਲਕਾ: ਗਾਬਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਮੰਗਲਵਾਰ ਨੂੰ ਭਾਰਤ ਨੇ ਆਸਟ੍ਰੇਲਿਆ ਨੂੰ 2-1 ਨਾਲ ਮਾਤ ਦੇ ਕੇ ਇਤਿਹਾਸਕ ਜਿੱਤ ਹਾਸਿਲ ਕੀਤੀ। ਭਾਰਤੀ ਟੀਮ ਵਿੱਚ ਸਭ ਤੋਂ ਵੱਧ ਦੌੜਾਂ ਸੁਭਮਨ ਗਿੱਲ ਨੇ ਬਣਾਈਆਂ। ਮੈਚ ਦੇ ਹੀਰੋ ਸ਼ੁਭਮਨ ਗਿਲ ਦੇ ਜੱਦੀ ਘਰ ਫਾਜ਼ਿਲਕਾ ਦੇ ਪਿੰਡ ਜੈਮਲ ਵਾਲਾ ਵਿਖੇ ਖੁਸ਼ੀ ਦੀ ਲਹਿਰ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਸ਼ੁਭਮਨ ਦੇ ਦਾਦਾ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
ਸ਼ੁਭਮਨ ਦੇ ਦਾਦਾ ਨੇ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਕ੍ਰਿਕੇਟ ਖੇਡਣ ਦਾ ਸ਼ੋਕ ਸੀ। ਇਸ ਦੌਰਾਨ ਉਨ੍ਹਾਂ ਨੇ ਸੁਭਮਨ ਵੱਲੋਂ ਬਚਪਨ ਵਿੱਚ ਖੇਡੇ ਜਾਂਦੇ ਬੈਟ ਵੀ ਦਿਖਾਉਂਦੇ ਹੋਏ ਯਾਦਾ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸ਼ੁਭਮਨ 'ਤੇ ਪੂਰਾ ਮਾਨ ਹੈ। ਉਹ ਆਪਣੇ ਖੇਡ ਵੱਲ ਕਾਫੀ ਧਿਆਨ ਦਿੰਦਾ ਹੈ।
ਸ਼ੁਭਮਨ ਦੇ ਦਾਦਾ ਦੱਸਿਆ ਕਿ ਉਨ੍ਹਾਂ ਨੂੰ ਵਧਾਈ ਦੇ ਲਈ ਦੇਸ਼-ਵਿਦੇਸ਼ ਤੋਂ ਫੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੁਭਮਨ ਪਾਕਿਸਤਾਨ, ਬੰਗਲਾਦੇਸ਼ ਸਣੇ ਕਈ ਦੇਸ਼ਾਂ ਦੇ ਨਾਲ ਮੈਚ ਖੇਡਿਆ ਹੈ। ਇਸ ਦੌਰਾਨ ਉਨ੍ਹਾਂ ਭਾਰਤ-ਪਾਕਿ ਮੈਚ ਅਤੇ ਭਾਰਤ-ਬੰਗਲਾਦੇਸ਼ ਵਿਚਾਲੇ ਹੋਏ ਮੈਚ ਦਾ ਵੀ ਜ਼ਿਕਰ ਕੀਤਾ।
ਭਾਰਤ ਦੀ ਇਸ ਜਿੱਤ ਦੇ ਹੀਰੋ ਸ਼ੁਭਮਨ ਗਿੱਲ ਰਹੇ। ਗਿੱਲ ਨੇ 8 ਚੌਕੇ ਅਤੇ ਦੋ ਛੱਕੇ ਮਾਰ ਕੇ 91 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਨੂੰ ਜਿੱਤ ਦੀ ਰਾਹ 'ਤੇ ਲੈ ਗਏ। ਆਸਟ੍ਰੇਲਿਆ ਨੇ ਭਾਰਤ ਨੂੰ 328 ਦੌੜਾਂ ਦੇ ਟੀਚਾ ਦਿੱਤਾ ਸੀ ਜਿਸ ਨੂੰ ਪੂਰਾ ਕਰਦੇ ਹੋਏ ਭਾਰਤ ਨੇ 5 ਵਿਕੇਟ 'ਤੇ 329 ਦੌੜਾਂ ਬਣਾਈਆਂ। ਬ੍ਰਿਸਬੇਨ ਵਿੱਚ ਆਸਟ੍ਰੇਲੀਆ 33 ਸਾਲ ਤੋਂ ਨਹੀਂ ਹਾਰਿਆ ਸੀ ਪਰ ਭਾਰਤੀ ਟੀਮ ਨੇ ਇਹ ਵੀ ਮੁਮਕਿਨ ਕਰ ਦਿੱਤਾ। ਭਾਰਤ ਦੀ ਇਸ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ।