ਫਾਜ਼ਿਲਕਾ: ਬੀਤੇ ਦਿਨੀਂ ਬਾਰ ਐਸੋਸੀਏਸ਼ਨ (Bar Association) ਅਬੋਹਰ ਦੇ ਪ੍ਰਧਾਨ ਸਮੇਤ ਕੁਝ ਵਕੀਲਾਂ ‘ਤੇ ਇਕ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ ਵਕੀਲ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬਾਰ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਆਉਂਦੇ ਸਾਰੇ ਵਕੀਲਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਵੱਲੋਂ ਮੁਕੰਮਲ ਤੌਰ ‘ਤੇ ਅਦਾਲਤਾਂ ਦਾ ਬਾਈਕਾਟ ਕਰਕੇ ਹੜਤਾਲ ਕੀਤੀ ਜਾਰੀ ਰਹੀ ਹੈ।
ਇਹ ਵੀ ਪੜ੍ਹੋ:Red Fort Violence: 23 ਅਗਸਤ ਤੱਕ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ 'ਤੇ ਲੱਗੀ ਰੋਕ
ਇਸ ਤਹਿਤ ਬਾਰ ਐਸੋਸੀਏਸ਼ਨ ਜਲਾਲਾਬਾਦ ਵੱਲੋਂ ਐੱਸਡੀਐਮ ਦਫ਼ਤਰ ਜਲਾਲਾਬਾਦ ਸਾਹਮਣੇ ਧਰਨਾ ਦੇ ਕੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਰੋਹਿਤ ਦਹੂਜਾ ਅਤੇ ਸਕੱਤਰ ਵਿਸ਼ਾਲ ਸੇਤੀਆ,ਪਰਮਿੰਦਰ ਕੰਬੋਜ ਅਤੇ ਭਾਰਤ ਛਾਬੜਾ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਜਾਇਜ਼ ਤੌਰ ‘ਤੇ ਵਕੀਲਾਂ ਨੂੰ ਇੱਕ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ,ਜਿਸ ਨੂੰ ਲੈ ਕੇ ਵਕੀਲ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਮਿੱਡੂਖੇੜਾ ਕਤਲ ਮਾਮਲਾ: ਗੋਲੀ ਚਲਾਉਣ ਵਾਲੇ ਦੀ ਹੋਈ ਪਛਾਣ !