ਫਾਜ਼ਿਲਕਾ: ਪਿੰਡ ਪੱਤਰੇਵਾਲਾ ਵਿੱਚ ਬੀਤੀ 30 ਤਰੀਕ ਨੂੰ ਗਾਇਬ ਹੋਏ ਮਲਕੀਤ ਸਿੰਘ ਦੀ ਹੋਈ ਮੌਤ ਦੀ ਗੁੱਥੀ ਨੂੰ ਆਖ਼ਰਕਾਰ ਸੁਲਝਾ ਲਿਆ ਗਿਆ ਹੈ। ਜ਼ਿਕਰਯੋਗ ਹੈ ਬੀਤੀ 30 ਅਪ੍ਰੈਲ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਮਲਕੀਤ ਸਿੰਘ ਘਰ ਤੋਂ ਨਿਕਲਿਆ ਸੀ, ਜਿਸ ਨੂੰ ਰਸਤੇ ਵਿੱਚ ਹੱਤਿਆਰਿਆਂ ਵੱਲੋਂ ਮੋਟਰਸਾਇਕਲ ਸਹਿਤ ਕਾਬੂ ਕਰਕੇ ਉਸ ਦਾ ਕਤਲ ਕਰ ਕੇ ਲਾਸ਼ ਨੂੰ ਮੋਟਰਸਾਈਕਲ ਸਮੇਤ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ।
ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਮੋਟਰਸਾਈਕਲ ਨੂੰ ਨਹਿਰ ਵਿੱਚੋਂ ਕੱਢ ਲਿਆ ਗਿਆ ਸੀ ਪਰ ਮੌਕੇ ਤੇ ਮ੍ਰਿਤਕ ਦਾ ਸਰੀਰ ਬਰਾਮਦ ਨਹੀਂ ਹੋਇਆ ਸੀ ਕਿਉਂ ਜੋ ਨਹਿਰ ਦੇ ਚਲਦੇ ਹੋਣ ਕਰਕੇ ਉਸ ਦਾ ਸਰੀਰ ਵਹਿ ਕੇ ਅੱਗੇ ਚਲਾ ਗਿਆ।
ਪੁਲਿਸ ਨੇ ਸ਼ੱਕ ਦੀ ਬਿਨ੍ਹਾ ’ਤੇ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਜਿਨ੍ਹਾਂ ਵਿਚ ਇਕ ਸੀਮਾ ਰਾਣੀ ਨਾਮ ਦੀ ਔਰਤ ਵੀ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਨਾਜਾਇਜ਼ ਸਬੰਧਾਂ ਦੇ ਚਲਦਿਆਂ ਇਹ ਕਤਲ ਕੀਤਾ ਗਿਆ ਹੈ । ਪੁਲਿਸ ਨੇ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਹਦਾ ਪਤੀ 8 ਵਜੇ ਖਾਣਾ ਖਾ ਕੇ ਘਰ ਤੋਂ ਨਿਕਲਿਆ ਸੀ, ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਆਇਆ। ਅੱਜ ਪਤਾ ਚੱਲਿਆ ਕਿ ਉਸ ਦਾ ਕਰ ਕੇ ਲਾਸ਼ ਨੂੰ ਮੋਟਰਸਾਈਕਲ ਸਮੇਤ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ, ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਨਾਮ ਉਤੇ ਕਾਂਗਰਸੀ ਆਗੂ ਨਾਲ ਠੱਗੀ ਦੀ ਕੋਸ਼ਿਸ਼