ਫਜ਼ਿਲਕਾ: ਪਿੰਡ ਮੁਠਿਆਵਾਲੀ ਵਿੱਚ ਚੋਰਾਂ ਵੱਲੋਂ ਬੈਂਕ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਪਿੰਡ ਵਾਸੀਆਂ ਨੇ ਬੈਂਕ ਨੂੰ ਘੇਰਾ ਪਾ ਲਿਆ ਅਤੇ ਬੈਂਕ ਵਿੱਚ ਸੇਂਧਮਾਰੀ ਕਰਣ ਵਾਲੇ 4 ਵਿਅਕਤੀਆਂ ਵਿੱਚੋਂ 3 ਮੌਕੇ ਤੋਂ ਫਰਾਰ ਹੋਂ ਗਏ, ਪਰ 1 ਚੋਰ ਨੂੰ ਪਿੰਡ ਦੇ ਲੋਕਾਂ ਨੇ ਕਾਬੂ ਕਰ ਲਿਆ। ਜਿਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਵੱਲੋਂ 2 ਦਿਨ ਪਹਿਲਾਂ ਵੀ ਬੈਂਕ ਵਿੱਚ ਦਾਖ਼ਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਮੌਕੇ 'ਤੇ ਪਿੰਡ ਵਾਸੀਆਂ ਨੂੰ ਪਤਾ ਲੱਗਦੇ ਹੀ ਚੋਰ ਭੱਜ ਗਏ ਸੀ। ਪਿੰਡ ਵਾਸੀਆਂ ਵੱਲੋਂ ਬੈਂਕ ਉੱਤੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਅੱਜ ਵੀ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਕੁੱਝ ਵਿਅਕਤੀ ਬੈਂਕ ਦੀ ਕੰਧ ਤੋੜ ਕੇ ਅੰਦਰ ਵੜ ਗਏ, ਕੰਧ ਟੁੱਟਣ ਦੀ ਅਵਾਜ਼ ਆਉਣ 'ਤੇ ਪਿੰਡ ਵਾਸੀਆਂ ਨੇ ਬੈਂਕ ਨੂੰ ਘੇਰਾ ਪਾਇਆ ਅਤੇ ਮੌਕੇ 'ਤੇ 3 ਚੋਰ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ 1 ਚੋਰ ਨੂੰ ਮੌਕੇ ਉੱਤੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਮੰਗ ਕਰਦ ਹੋਏ ਕਿਹਾ ਕਿ ਫੜੇ ਗਏ ਚੋਰ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਜਾਣਕਾਰੀ ਦਿੰਦਿਆ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਪਿੰਡ ਮੁਠਿਆਵਾਲੀ ਦੇ ਬੈਂਕ ਵਿੱਚ ਕੁੱਝ ਵਿਅਕਤੀਆਂ ਵੱਲੋਂ ਸੇਂਧਮਾਰੀ ਕਰਣ ਦੀ ਸੂਚਨਾ ਮਿਲੀ ਸੀ। ਇਨ੍ਹਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ 1 ਚੋਰ ਨੂੰ ਕਾਬੂ ਕਰ ਲਿਆ, ਪਰ ਉਸਦੇ 3 ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ 4 ਲੋਕਾਂ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਫੜੇ ਗਏ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਬਾਕੀ ਦੋਸ਼ੀਆਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਜਾਵੇਗਾ।