ETV Bharat / state

ਭਾਰੀ ਗੜੇਮਾਰੀ ਨਾਲ ਕਿਸਾਨਾਂ ਦੀ ਪੱਕੀ ਫ਼ਸਲ ਹੋਈ ਖ਼ਰਾਬ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ

ਫ਼ਾਜ਼ਿਲਕਾ 'ਚ ਪਿਛਲੇ ਦਿਨੀਂ ਅਬੋਹਰ ਦੇ ਪਿੰਡਾਂ 'ਚ ਬੇ-ਮੋਸਮੀ ਬਾਰਿਸ਼ ਦੇ ਨਾਲ ਗੜੇਮਾਰੀ ਹੋਣ ਨਾਲ ਕਿਸਾਨਾਂ ਦੀ ਕਣਕ, ਸਰ੍ਹੋਂ ਦੀ ਫਸਲ ਖ਼ਰਾਬ ਹੋ ਗਈ ਹੈ ਇਸ ਨਾਲ ਕਿੰਨੂ ਤੇ ਫੁੱਲਾਂ ਦੇ ਬਾਗ਼ ਵੀ ਖ਼ਰਾਬ ਹੋ ਗਏ ਹਨ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫ਼ੋਟੋ
ਫ਼ੋਟੋ
author img

By

Published : Mar 16, 2020, 10:38 AM IST

ਫ਼ਾਜ਼ਿਲਕਾ: ਪਿਛਲੇ ਦਿਨੀਂ ਅਬੋਹਰ ਦੇ ਪਿੰਡਾਂ 'ਚ ਬੇ-ਮੋਸਮੀ ਮੀਂਹ ਦੇ ਨਾਲ ਗੜੇਮਾਰੀ ਹੋਣ ਨਾਲ ਕਿਸਾਨਾਂ ਦੀ ਕਣਕ, ਸਰ੍ਹੋਂ ਦੀ ਫਸਲ ਖਰਾਬ ਹੋ ਗਈ ਹੈ ਇਸ ਦੇ ਨਾਲ ਕਿੰਨੂ ਤੇ ਫੁੱਲਾਂ ਦੇ ਬਾਗ਼ ਵੀ ਖ਼ਰਾਬ ਹੋ ਗਏ ਹਨ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੀਡੀਓ

ਕਿਸਾਨਾਂ ਨੇ ਕਿਹਾ ਕਿ ਕਣਕ ਦੀ ਅੱਧ-ਪੱਕੀ ਫਸਲ 'ਚ ਬੇ-ਮੋਸਮੀ ਬਾਰਿਸ਼ ਹੋਣ ਨਾਲ ਕਣਕ ਦੀ ਸਾਰੀ ਫਸਲ ਖ਼ਰਾਬ ਹੋ ਗਈ ਹੈ। ਉਨ੍ਹਾਂ ਕਿਹਾ ਗੜੇਮਾਰੀ ਦੇ ਨਾਲ ਕਣਕ ਦੀ ਫਸਲ ਚੋਂ ਕਣਕ ਦੇ ਬੀਜ਼ ਜ਼ਮੀਨ 'ਤੇ ਡਿੱਗ ਗਏ ਹਨ। ਕਿਸਾਨ ਨੇ ਦੱਸਿਆ ਕਿ ਕਿੰਨੂ ਦੇ ਬਾਗ਼ 'ਚ 15 ਮਾਰਚ ਤੱਕ ਨਵਾਂ ਫਲ ਲੱਗਣ ਦੀ ਉਮੀਦ ਹੁੰਦੀ ਹੈ ਪਰ ਭਾਰੀ ਗੜੇਮਾਰੀ ਨਾਲ ਕਿੰਨੂ ਰੁੱਖ ਦੇ ਸਾਰੇ ਕੱਚੇ ਪੱਤੇ ਝੜ ਗਏ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਗੜੇਮਾਰੀ ਨਾਲ ਸਰੋ ਦੀ ਫਸਲ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ। ਸਮੂਹ ਕਿਸਾਨਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘੱਟੋ-ਘੱਟ 50,000 ਦਾ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ:ਕੋਰੋਨਾ ਵਾਇਰਸ: ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਬਚਾਅ ਤੇ ਸਾਵਧਾਨੀ ਵਰਤਣ ਦੀ ਕੀਤੀ ਅਪੀਲ

ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਨੇ ਦੱਸਿਆ ਕਿ ਭਾਰੀ ਗੜੇਮਾਰੀ ਹੋਣ ਤੋਂ ਉਨ੍ਹਾਂ ਨੇ ਕਿਸਾਨਾਂ ਦੀ ਫਸਲਾਂ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਭਾਰੀ ਗੜੇਮਾਰੀ ਨਾਲ ਬਹੁਤ ਹੀ ਜਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੀ ਸਾਰੀ ਦੀ ਸਾਰੀ ਫ਼ਸਲ ਤਬਾਹ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਸਾਰੀ ਫਸਲ ਖ਼ਾਲੀ ਹੋ ਗਈ ਹੈ ਉਸ ਦਾ ਸਾਰਾ ਬੀਜ਼ ਜ਼ਮੀਨ 'ਤੇ ਡਿੱਗਣ ਨਾਲ ਖ਼ਰਾਬ ਹੋ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਗੜੇਮਾਰੀ ਨਾਲ ਖਿੜੇ ਹੋਏ ਫੁੱਲ ਵੀ ਖ਼ਰਾਬ ਹੋ ਗਏ ਹਨ। ਫੁੱਲਾਂ ਦੇ ਬਾਗ 'ਚ ਲਗੇ ਹੋਏ ਫੁੱਲਾਂ ਦੀ ਥਾਂ ਹੁਣ ਸਿਰਫ਼ ਪੱਤੇ ਹੀ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸੂਬਾ ਸਰਕਾਰ ਤੋਂ ਅਪੀਲ ਕੀਤੀ ਕਿ ਕਿਸਾਨਾਂ ਨੂੰ ਮੁਆਵਜ਼ਾ ਮੁਹੱਈਆ ਕੀਤਾ ਜਾਵੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕਣਕ ਦੇ ਕਿਸਾਨਾਂ ਨੂੰ ਘੱਟੋ-ਘੱਟ 50,000 ਮੁਆਵਜ਼ਾ ਦਿੱਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.