ਫਾਜ਼ਿਲਕਾ: ਅਬੋਹਰ ਰੋਡ 'ਤੇ ਜੰਗਲਾਤ ਵਿਭਾਗ ਦੀ ਸੁੰਨਸਾਨ ਜਗ੍ਹਾ 'ਤੇ 2 ਦਿਨ ਪਹਿਲਾਂ 20-22 ਸਾਲ ਦੀ ਅਣਪਛਾਤੀ ਲੜਕੀ ਦੀ ਗਰਦਨ ਕਟੀ ਲਾਸ਼ ਮਿਲੀ ਸੀ ਜਿਸ ਨੂੰ ਫਾਜਿਲਕਾ ਪੁਲਿਸ ਵੱਲੋਂ ਮ੍ਰਿਤਕ ਲੜਕੀ ਦੀ ਪਛਾਣ ਲਈ ਉਸ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਸੀ। ਐਤਵਾਰ ਨੂੰ ਉਸ ਲੜਕੀ ਦੀ ਪਛਾਣ ਹੋ ਗਈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਸਪਤਾਲ ਪਹੁੰਚਣ 'ਤੇ ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਆਪਣੇ ਘਰੋਂ ਇਹ ਕਹਿ ਕੇ ਨਿੱਕਲੀ ਸੀ ਕਿ ਉਸ ਦੀ ਕਿਸੇ ਸਹੇਲੀ ਦਾ ਫੋਨ ਆਇਆ ਹੈ ਅਤੇ ਉਹ ਉਸ ਨੂੰ ਫਾਜ਼ਿਲਕਾ ਮਿਲਣ ਜਾ ਰਹੀ ਹੈ। ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਕਈ ਵਾਰ ਫ਼ੋਨ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।
ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਪਹਿਲਾਂ ਵੀ ਦੋ ਕਤਲ ਹੋ ਚੁੱਕੇ ਹਨ ਜਿਸ ਦਾ ਅਜੇ ਤੱਕ ਪੁਲਿਸ ਸੁਰਾਗ ਨਹੀਂ ਲੱਭ ਸਕੀ। ਉਨ੍ਹਾਂ ਦੱਸਿਆ ਕਿ ਅੱਜ ਤੋਂ 10 ਸਾਲ ਪਹਿਲਾਂ ਲੜਕੀ ਦੀ ਨਾਨੀ ਅਤੇ ਮਾਸੀ ਦਾ ਘਰ ਵਿੱਚ ਹੀ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਅੱਜ ਤੱਕ ਉਨ੍ਹਾਂ ਕਾਤਲਾਂ ਨੂੰ ਫੜ ਨਹੀਂ ਸਕੀ।
ਇਹ ਵੀ ਪੜ੍ਹੋ: ਪਟਿਆਲਾ 'ਚ ਚਲ ਰਹੇ ਧਰਨੇ 'ਚ ਸੁਖਬੀਰ ਬਾਦਲ ਨੇ ਸਰਕਾਰ 'ਤੇ ਕੀਤੇ ਸ਼ਬਦੀ ਹਮਲੇ
ਉਧਰ ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਗਲੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇਗਾ।