ਫਾਜ਼ਿਲਕਾ: ਵੋਟਾਂ ਵਿੱਚ ਕੁੱਝ ਹੀ ਦਿਨ ਰਹਿ ਜਾਣ ਕਰਕੇ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਘਰ ਘਰ ਜਾ ਕੇ ਵੋਟਾਂ ਮੰਗਣ ਦੇ ਕੰਮ ਵਿਚ ਤੇਜ਼ੀ ਲਿਆ ਦਿੱਤੀ ਗਈ ਹੈ, ਜਿਸ ਤਹਿਤ ਅੱਜ ਵਾਰਡ ਨੰਬਰ 16 ਤੋਂ ਅਕਾਲੀ ਕੌਂਸਲਰ ਗੁਰਵਿੰਦਰ ਘਾਰੂ ਵਲੋਂ ਆਪਣੇ ਵਾਰਡ ਵਿੱਚ ਜਦੋਂ ਵੋਟਾਂ ਮੰਗਣ ਗਏ ਤਾਂ ਵਾਰਡ ਦੇ ਲੋਕ ਇਕੱਠੇ ਹੋ ਗਏ।
ਲੋਕ ਉਹਨਾਂ ਨੂੰ ਵਿਕਾਸ ਕਾਰਜਾਂ ਬਾਰੇ ਸੁਆਲ ਪੁੱਛਣ 'ਤੇ ਮੌਜੂਦਾ ਕੌਂਸਲਰ ਭੜਕ ਗਿਆ। ਜਿਸ 'ਤੇ ਲੋਕ ਤੈਸ਼ ਵਿੱਚ ਆ ਗਏ। ਲੋਕਾਂ ਨੇ ਮੀਡੀਆ ਅੱਗੇ ਆ ਕੇ ਨਗਰ ਕੌਂਸਲ ਵੱਲੋਂ ਕੀਤੇ ਗਏ ਦਾਅਵੇ ਵਿਕਾਸ ਵਿਖਾਉਂਦੇ ਹੋਏ ਵਾਰਡ ਵਿਚ ਖੜ੍ਹੇ ਥਾਂ ਥਾਂ 'ਤੇ ਗੰਦੇ ਪਾਣੀ ਅਤੇ ਟੁੱਟੀਆਂ ਗਲੀਆਂ ਨਾਲੀਆਂ ਦਿਖਾਈਆਂ ਅਤੇ ਕੌਂਸਲਰ ਵੱਲੋਂ ਕੀਤੇ ਕੰਮ ਵੀ ਦਿਖਾਏ ਗਏ ਅਤੇ ਦਾਅਵਿਆਂ ਨੂੰ ਝੂਠਾ ਦੱਸਿਆ। ਉਨ੍ਹਾਂ ਨੇ ਮੰਗ ਕੀਤੀ ਕਿ ਸਾਡੇ ਵਾਰਡ ਵਿਚ ਧਰਮਸ਼ਾਲਾ ਅਤੇ ਸਕੂਲ ਜ਼ਰੂਰ ਖੋਲ੍ਹਿਆ ਜਾਵੇ ਤਾਂ ਜੋ ਦੂਰ ਜਾਂਦੇ ਬੱਚੇ ਆਪਣੇ ਘਰ ਦੇ ਨਜ਼ਦੀਕ ਪੜ ਸਕਣ।
ਜਦੋਂ ਇਸ ਸੰਬੰਧ ਵਿਚ ਮੌਜੂਦਾ ਕੌਂਸਲਰ ਗੁਰਵਿੰਦਰ ਘਾਰੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੀ ਅਕਾਲੀ ਸਰਕਾਰ ਵੇਲੇ ਚਾਰ ਕਰੋੜ ਰੁਪਏ ਆਪਣੇ ਵਾਰਡ 'ਤੇ ਖ਼ਰਚਣ ਦਾ ਦਾਅਵਾ ਕੀਤਾ।
ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਤਾਂ ਆਪਣੇ ਵਿਕਾਸ ਕਾਰਜ ਦੇ ਥੋੜ੍ਹੇ ਹੀ ਕੰਮ ਦੱਸ ਸਕੇ ਤਾਂ ਚਾਰ ਕਰੋੜ ਦੇ ਲੋਕਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਹੋਏ ਖੇੜਾ ਛੁੁਡਾਂਦੇ ਹੋਏ ਨਜ਼ਰ ਆਏ।
ਇਹ ਵੀ ਪੜ੍ਹੋ:ਚਾਰਕੋਣੇ ਮੁਕਾਬਲੇ ਵਿੱਚ ਕਿਵੇਂ ਬਣੇਗੀ ਪੰਜਾਬ ਵਿੱਚ ਸਰਕਾਰ?