ਫਾਜ਼ਿਲਕਾ: ਜਲਾਲਾਬਾਦ ਵਿੱਚ ਸਪੈਸ਼ਲ ਟਾਸਕ ਫੋਰਸ ਦੇ 2 ਮੁਲਾਜਮਾਂ ਵੱਲੋਂ ਨਾਜਾਇਜ਼ ਵਸੂਲੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਮੁਲਾਜਮਾਂ 'ਤੇ ਪਿਛਲੇ ਸਾਲ ਵੀ ਲੋਕਾਂ ਕੋਲੋਂ ਨਾਜਾਇਜ ਵਸੂਲੀ ਕਰਣ ਦਾ ਮਾਮਲਾ ਦਰਜ ਹੋਇਆ ਸੀ, ਪਰ ਸਰਕਾਰ ਅਤੇ ਪ੍ਰਸ਼ਾਸਨ ਦੀ ਪਰਵਾਹ ਨਾਂ ਕਰਦੇ ਹੋਏ ਨਾਜਾਇਜ ਵਸੂਲੀ ਦਾ ਕੰਮ ਜਾਰੀ ਰੱਖੀ ਹੈ।
ਲੋਕਾਂ ਕੋਲੋਂ ਲੱਖਾਂ ਰੁਪਏ ਡਰਾ ਧਮਕਾਕੇ ਵਸੂਲ ਰਹੇ ਹਨ। ਇਨ੍ਹਾਂ ਦੇ ਸ਼ਿਕਾਰ ਹੋਏ ਇੱਕ ਨਾਨਕ ਰਾਮ ਨਾਂਅ ਦੇ ਵਿਅਕਤੀ ਨੇ ਸਬੂਤਾਂ ਸਮੇਤ ਇਨ੍ਹਾਂ ਦੀ ਸਕਾਇਤ ਫਾਜਿਲਕਾ ਦੇ ਐਸਐਸਪੀ ਨੂੰ ਕੀਤੀ। ਇਸ ਦੀ ਜਾਂਚ ਕਰੀਬ 4 ਮਹੀਨੇ ਬਾਅਦ ਹੁਣ ਸਾਹਮਣੇ ਆਈ ਹੈ, ਜਿਸ ਵਿੱਚ ਸਪੇਸ਼ਲ ਟਾਸਕ ਫੋਰਸ ਦੇ ਦੋ ਏਏਸਆਈ ਅਤੇ ਇੱਕ ਹੇਡ ਕਾਂਸਟੇਬਲ ਦੋਸ਼ੀ ਪਾਏ ਗਏ ਹਨ। ਇਨ੍ਹਾਂ ਵਿੱਚ ਕੁੱਲ 3 ਪੁਲਿਸ ਮੁਲਾਜਮਾਂ ਸਮੇਤ ਚਾਰ ਲੋਕਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਅਤੇ ਦੇਵੇ ਦੋਸ਼ੀਆ ਏਐਸਆਈ ਮੁਲਾਜਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
ਆਪਣੇ ਨਾਲ ਹੋਈ ਇਸ ਲੁੱਟ ਦੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਨਾਨਕ ਰਾਮ ਤੇ ਉਸ ਦੇ ਜੀਜਾ ਕ੍ਰਿਸ਼ਣ ਲਾਲ ਨੇ ਦੱਸਿਆ ਕਿ ਉਸਦੀ ਮੀਟ ਦੀ ਦੁਕਾਨ ਘੁਬਾਇਆ ਪਿੰਡ ਦੇ ਬੱਸ ਅੱਡੇ 'ਤੇ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ੀ ਹਮੇਸ਼ਾ ਆਉਂਦੇ ਜਾਂਦੇ ਰਹਿੰਦੇ ਸਨ ਅਤੇ ਇਸ ਦੀ ਦੁਕਾਨ ਉੱਤੇ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਸ ਨੂੰ ਵੀ ਖਾਣ ਲਈ ਨਸ਼ਾ ਮੁਫ਼ਤ ਵਿੱਚ ਦਿੱਤਾ ਜਾਂਦਾ ਰਿਹਾ। ਇਸ ਦੇ ਬਾਅਦ ਇਹ ਪੁਲਿਸ ਮੁਲਾਜਮ ਨਾਂਅ ਨਾਨਕ ਰਾਮ ਦੀ ਦੁਕਾਨ ਦੀ ਸੇਲ ਵੇਖ ਕੇ ਉਸ ਉੱਤੇ ਬੇਈਮਾਨ ਹੋ ਗਏ ਅਤੇ ਉਨ੍ਹਾਂ ਨੇ ਇਸ ਨੂੰ ਵੀ ਚੁੱਕ ਕੇ ਆਪਣੇ ਗੁਪਤ ਠਿਕਾਨੇ ਉੱਤੇ ਲੈ ਜਾ ਕੇ ਮਾਰ ਕੁੱਟ ਕੀਤੀ।
ਉਨ੍ਹਾਂ ਦੱਸਿਆ ਕਿ ਨਾਜਾਇਜ ਤੌਰ ਉੱਤੇ ਨਸ਼ਾ ਪਾਉਣ ਦੇ ਬਦਲੇ ਵਿੱਚ 5 ਲੱਖ ਰੁਪਏ ਦੀ ਮੰਗ ਕੀਤੀ, ਤੇ ਫਿਰ ਉਨ੍ਹਾਂ ਨੇ 3 ਲੱਖ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਦੇ ਦਿੱਤਾ। ਇਸ ਦੇ ਬਾਅਦ ਰਿਹਾ ਕੀਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਫਾਜ਼ਿਲਕਾ ਦੇ ਐਸਐਸਪੀ ਨੂੰ ਦਿੱਤੀ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹਿ ਤਾਂ ਹੁਣ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।