ETV Bharat / state

ਰਾਜੇਵਾਲ ਦੀ ਬੀਜੇਪੀ ਆਗੂਆਂ ਨੂੰ ਚਿਤਾਵਨੀ, ਭਾਜਪਾ ਛੱਡੋ ਨਹੀਂ ਹੋਵੇਗਾ ਸਮਾਜਿਕ ਬਾਈਕਾਟ - ਸਿੱਧੀ ਅਦਾਇਗੀ

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਦੇਸ਼ ਵਿੱਚ ਮੋਦੀ ਸਰਕਾਰ ਹਰੇਕ ਸਰਕਾਰੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਰਹੀ ਹੈ ਜਿਸ ਨੂੰ ਦੇਖਦੇ ਹੋਏ ਹਰੇਕ ਵਰਗ ਨੂੰ ਅੱਗੇ ਵਧਕੇ ਅੰਦੋਲਨ ਕਰਨਾ ਪਵੇਗਾ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਭਾਜਪਾ ਵਰਕਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਜਪਾ ਛੱਡ ਦੇਣ ਨਹੀਂ ਤਾਂ ਅਸੀਂ ਉਹਨਾਂ ਦਾ ਸਮਾਜਿਕ ਬਾਈਕਾਟ ਕਰ ਦੇਵਾਂਗੇ।

ਭਾਜਪਾ ਪੰਜਾਬ ’ਚ ਰੈਲੀਆਂ ਕਰ ਮਾਹੌਲ ਖ਼ਰਾਬ ਨਾ ਕਰੇ: ਕਿਸਾਨ ਆਗੂ

author img

By

Published : Apr 4, 2021, 7:52 PM IST

ਅਬੋਹਰ: ਖੇਤੀ ਕਾਨੂੰਨਾਂ ਖ਼ਿਲਾਫ਼ ਸ਼ਹਿਰ ’ਚ ਕਿਸਾਨਾਂ ਵੱਲੋਂ ਇੱਕ ਮਹਾਂ ਰੈਲੀ ਕੀਤੀ ਗਈ। ਇਸ ਰੈਲੀ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਭਾਗ ਲਿਆ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਦੇਸ਼ ਵਿੱਚ ਮੋਦੀ ਸਰਕਾਰ ਹਰੇਕ ਸਰਕਾਰੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਰਹੀ ਹੈ ਜਿਸ ਨੂੰ ਦੇਖਦੇ ਹੋਏ ਹਰੇਕ ਵਰਗ ਨੂੰ ਅੱਗੇ ਵਧਕੇ ਅੰਦੋਲਨ ਕਰਨਾ ਪਵੇਗਾ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਸਰਕਾਰ ਜੋ ਸਿੱਧੀ ਅਦਾਇਗੀ ਦੀ ਗੱਲ ਕਹੀ ਰਹੀ ਹੈ ਉਹ ਹਰਿਆਣਾ ਵਿੱਚ ਫੇਲ੍ਹ ਹੋ ਚੁੱਕੀ ਹੈ ਤਾਂ ਪੰਜਾਬ ਵਿੱਚ ਉਹ ਕਿਸ ਤਰ੍ਹਾਂ ਕਾਮਯਾਬ ਹੋ ਸਕਦੀ ਹੈ ਕਿਉਂਕਿ ਇੱਥੇ ਕਿਸਾਨਾਂ ਦੀਆਂ ਜ਼ਮੀਨਾਂ ਪਿਛਲੀਆਂ ਤਿੰਨ-ਤਿੰਨ ਪੀੜ੍ਹੀਆਂ ਤੋਂ ਬਜ਼ੁਰਗਾਂ ਦੇ ਨਾਮ ’ਤੇ ਚੱਲ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਇਸ ਨੂੰ ਤਕਸੀਮ ਕਰਵਾਉਂਦੇ ਹਾਂ ਤਾ ਇਸ ਲਈ ਬਹੁਤ ਲੰਬਾ ਸਮਾਂ ਚਾਹੀਦਾ ਹੈ।

ਭਾਜਪਾ ਪੰਜਾਬ ’ਚ ਰੈਲੀਆਂ ਕਰ ਮਾਹੌਲ ਖ਼ਰਾਬ ਨਾ ਕਰੇ: ਕਿਸਾਨ ਆਗੂ

ਇਹ ਵੀ ਪੜੋ: ਅਕਾਲੀ ਦਲ ਦੀਆਂ 5 ਰੈਲੀਆਂ, 5 ਉਮੀਦਵਾਰਾਂ ਦੇ ਐਲਾਨ

ਇਸ ਮੌਕੇ ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਜੇਕਰ ਕੋਈ ਰਾਜਨੀਤਕ ਪਾਰਟੀ ਉਨ੍ਹਾਂ ਦੀ ਹਮਾਇਤ ਕਰਨਾ ਚਾਹੁੰਦੀ ਹੈ ਤਾਂ ਦਿੱਲੀ ਦੇ 20 ਰਾਸਤੇ ਹਨ ਉਨ੍ਹਾਂ ਵੱਲੋਂ ਸਿਰਫ਼ 3 ਹੀ ਬੰਦ ਕੀਤੇ ਹਨ ਬਾਕੀ ਰਸਤਿਆਂ ਵਿੱਚ ਅਕਾਲੀ ਦਲ, ਕਾਂਗਰਸ, ਜਾਂ ਆਪ ਬੰਦ ਕਰ ਲਵੇ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਭਾਜਪਾ ਵਰਕਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਜਪਾ ਛੱਡ ਦੇਣ ਨਹੀਂ ਤਾਂ ਅਸੀਂ ਉਹਨਾਂ ਦਾ ਸਮਾਜਿਕ ਬਾਈਕਾਟ ਕਰ ਦੇਵਾਂਗੇ।

ਇਹ ਵੀ ਪੜੋ: ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ, ਘਟਨਾ ਸੀਸੀਟੀਵੀ ’ਚ ਕੈਦ

ETV Bharat Logo

Copyright © 2025 Ushodaya Enterprises Pvt. Ltd., All Rights Reserved.